July 24, 2024
Admin / National
ਨੈਸ਼ਨਲ ਡੈਸਕ : ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਰੀਚਾਰਜ ਦਰਾਂ ਵਧਾਉਣ ਤੋਂ ਬਾਅਦ ਮੋਬਾਈਲ ਉਪਭੋਗਤਾਵਾਂ ਦਾ ਰੁਝਾਨ ਬੀਐਸਐਨਐਲ ਕੰਪਨੀ ਵੱਲ ਵੱਧ ਰਿਹਾ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਬੀਐਸਐਨਐਲ ਵੀ ਗਾਹਕਾਂ ਨੂੰ ਲੁਭਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ਹੈ। ਇਸ ਦੌਰਾਨ ਕੰਪਨੀ ਨੇ ਅਜਿਹੇ ਧਮਾਕੇਦਾਰ ਆਫਰ ਦਾ ਐਲਾਨ ਕੀਤਾ ਹੈ, ਜਿਸ ਨਾਲ ਜੀਓ ਅਤੇ ਏਅਰਟੈੱਲ ਵਰਗੀਆਂ ਕੰਪਨੀਆਂ ਦੇ ਗਾਹਕਾਂ ਨੂੰ ਈਰਖਾ ਹੋ ਸਕਦੀ ਹੈ। ਦਰਅਸਲ, BSNL ਕੁਝ ਟੈਰਿਫ ਪਲਾਨ 'ਤੇ ਰੀਚਾਰਜ ਕਰਨ 'ਤੇ 1 ਲੱਖ ਰੁਪਏ ਤੱਕ ਦਾ ਇਨਾਮ ਦੇਵੇਗਾ।
BCNL ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਆਪਣੇ ਅਕਾਊਂਟ 'ਤੇ ਪੋਸਟ ਕਰਕੇ ਨਵੇਂ ਆਫਰ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਇਸ ਆਫਰ ਨੂੰ BSNL Recharge Bonanza ਦਾ ਨਾਂ ਦਿੱਤਾ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਖਾਸ ਆਫਰ ਭਾਰਤ ਵਿਚ ਰਹਿਣ ਵਾਲੇ BSNL ਗਾਹਕਾਂ ਲਈ ਹੀ ਵੈਧ ਹੈ।
ਹਰ ਮਹੀਨੇ ਮਿਲੇਗਾ 1 ਲੱਖ ਰੁਪਏ ਦਾ ਇਨਾਮ
ਕੰਪਨੀ ਨੇ ਯੂਜ਼ਰਸ ਨੂੰ ਹਰ ਮਹੀਨੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਲਾਭ ਉਨ੍ਹਾਂ ਗਾਹਕਾਂ ਨੂੰ ਮਿਲੇਗਾ ਜੋ ਕੰਪਨੀ ਦੀ ਮਿਊਜ਼ਿਕ ਐਪ ਜ਼ਿੰਗ ਦੀ ਵਰਤੋਂ ਕਰਦੇ ਹਨ।ਰੀਚਾਰਜ ਕਰਨ ਵਾਲੇ ਗਾਹਕਾਂ ਨੂੰ ਆਪਣੇ ਸਮਾਰਟਫੋਨ 'ਤੇ ਜ਼ਿੰਗ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਯੋਗਤਾ ਪੂਰੀ ਕਰਨ 'ਤੇ, ਉਪਭੋਗਤਾ ਨੂੰ ਕੰਪਨੀ ਵੱਲੋਂ 1 ਲੱਖ ਰੁਪਏ ਤੱਕ ਦਾ ਇਨਾਮ ਦਿੱਤਾ ਜਾਵੇਗਾ। ਇਹ ਆਫਰ BSNL ਦੇ 118, 153, 199, 347, 599, 997, 1999 ਅਤੇ 2399 ਰੁਪਏ ਦੇ ਰੀਚਾਰਜ ਪਲਾਨ ਵਿਚ ਦਿੱਤਾ ਜਾ ਰਿਹਾ ਹੈ।
BSNL 4G ਸੇਵਾ ਬਾਰੇ ਸਰਕਾਰ ਦੀ ਯੋਜਨਾ
BSNL 4G ਭਾਰਤ ਵਿਚ ਕਦੋਂ ਆਵੇਗਾ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸੰਚਾਰ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ BSNL ਅਤੇ MTNL ਵਿਚ 'ਜਲਦੀ ਤੋਂ ਜਲਦੀ' 4G ਅਤੇ 5G ਸੇਵਾਵਾਂ ਸ਼ੁਰੂ ਕਰਨ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਇਨ੍ਹਾਂ ਸਰਕਾਰੀ ਕੰਪਨੀਆਂ 'ਚ ਬਦਲਾਅ ਦੀਆਂ ਕੋਸ਼ਿਸ਼ਾਂ ਦੀ ਨਿਗਰਾਨੀ 'ਮਹੀਨਿਆਂ ਜਾਂ ਹਫ਼ਤਿਆਂ' ਲਈ ਨਹੀਂ ਬਲਕਿ ਰੋਜ਼ਾਨਾ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ।
BSNL ਨੇ ਟਾਟਾ ਨਾਲ ਕੀਤਾ ਵੱਡਾ ਸੌਦਾ
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਖਬਰ ਆਈ ਸੀ ਕਿ ਟਾਟਾ ਕੰਸਲਟੈਂਸੀ ਸਰਵਿਸ ਅਤੇ ਬੀਐੱਸਐੱਨਐੱਲ ਵਿਚਾਲੇ 15 ਹਜ਼ਾਰ ਕਰੋੜ ਰੁਪਏ ਦਾ ਡੀਲ ਹੋਇਆ ਹੈ। ਦਰਅਸਲ, ਟੀਸੀਐਸ ਅਤੇ ਬੀਐਸਐਨਐਲ ਮਿਲ ਕੇ ਭਾਰਤ ਦੇ 1000 ਪਿੰਡਾਂ ਵਿੱਚ 4ਜੀ ਇੰਟਰਨੈਟ ਸੇਵਾ ਸ਼ੁਰੂ ਕਰਨਗੇ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਤੇਜ਼ ਰਫਤਾਰ ਇੰਟਰਨੈਟ ਸੇਵਾ ਮਿਲੇਗੀ।
BSNL Has Announced A Great Offer 1 Lakh Reward Will Be Available On Recharge