ਲਾਈਵ ਪੰਜਾਬੀ ਟੀਵੀ ਬਿਊਰੋ : ਰਾਧਾ ਸੁਆਮੀ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਦਰਅਸਲ ਰੇਲਵੇ ਵਿਭਾਗ ਵੱਲੋਂ ਬਿਆਸ ਵਿਚ ਰਾਧਾ ਸੁਆਮੀ ਸਤਿਸੰਗ ਦੇ ਸ਼ ">
Ration Card New Instructions: ਜਲਦੀ ਕਰਵਾ ਲਓ ਇਹ ਜ਼ਰੂਰੀ ਕੰਮ, ਕੱਟੇ ਜਾਣਗੇ ਰਾਸ਼ਨ ਕਾਰਡ 'ਚੋਂ ਨਾਂ, ਨਹੀਂ ਮਿਲੇਗਾ ਕਣਕ ਦਾ ਇਕ ਵੀ ਦਾਣਾ    ਅਨੋਖਾ ਮਾਮਲਾ : ਚੋਰ ਨੇ ਵਿਖਾਈ ਦਰਿਆਦਿਲੀ, ਚੋਰੀ ਕੀਤੇ ਜ਼ਰੂਰੀ ਕਾਗਜ਼ ਪੱਤਰ ਪੀੜਤ ਵਿਅਕਤੀ ਨੂੰ ਡਾਕ ਰਾਹੀਂ ਕੀਤੇ ਵਾਪਸ    Chandigarh : ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਇਹ ਦੋ ਪਲੇਟਫਾਰਮ 10 ਦਿਨਾਂ ਲਈ ਰਹਿਣਗੇ ਬੰਦ     ਕਾਰੋਬਾਰੀਆਂ ਨੂੰ ਝਟਕਾ : ਪੰਜਾਬ 'ਚ ਕੁਲੈਕਟਰ ਰੇਟਾਂ 'ਚ ਹੋਣ ਲੱਗਾ ਵਾਧਾ, ਹੁਣ ਜਾਇਦਾਦ ਖਰੀਦਣੀ ਹੋਵੇਗੀ ਮਹਿੰਗੀ     Golden Temple : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਲਈ ਸਖਤ ਚੇਤਾਵਨੀ ਜਾਰੀ    ਮਰਿਆ ਨੌਜਵਾਨ ਅਚਾਨਕ ਉੱਠ ਕੇ ਕਰਨ ਲੱਗਾ ਡਾਂਸ! ਵੀਡੀਓ ਵਾਇਰਲ    Aditi Rao Hydari-Siddharth Wedding: ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਦਿਤੀ ਰਾਓ ਹੈਦਰੀ ਤੇ ਸਿਧਾਰਥ    Vande Metro: ਦੇਸ਼ ਨੂੰ ਅੱਜ ਮਿਲੇਗੀ ਪਹਿਲੀ ਵੰਦੇ ਮੈਟਰੋ, PM ਮੋਦੀ ਦਿਖਾਉਣਗੇ ਹਰੀ ਝੰਡੀ, ਯਾਤਰਾ ਦਾ ਘਟੇਗਾ ਸਮਾਂ, ਪੜ੍ਹੋ ਪੂਰੀ ਖਬਰ    2017 'ਚ NEET ਦੇ ਟਾਪਰ ਰਹੇ ਐੱਮਡੀ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤ 'ਚ ਮੌਤ, ਇਲਾਕੇ 'ਚ ਫੈਲੀ ਸਨਸਨੀ    Amritsar: ਦਿਨ-ਦਿਹਾੜੇ ਸੈਂਟਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼, ਨੌਜਵਾਨਾਂ ਨੇ ਚੋਰਾਂ ਦਾ ਕੀਤਾ ਛਿੱਤਰ-ਪਰੇਡ   
ਰਾਧਾ ਸੁਆਮੀ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਚੱਲਣ ਜਾ ਰਹੀਆਂ ਨੇ ਇਹ ਦੋ ਟਰੇਨਾਂ, ਪੜ੍ਹੋ ਪੂਰੀ ਖਬਰ
September 6, 2024
These-Two-Trains-Are-Going-To-Ru

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਰਾਧਾ ਸੁਆਮੀ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਦਰਅਸਲ ਰੇਲਵੇ ਵਿਭਾਗ ਵੱਲੋਂ ਬਿਆਸ ਵਿਚ ਰਾਧਾ ਸੁਆਮੀ ਸਤਿਸੰਗ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਿਆਸ ਲਈ ਅਜਮੇਰ-ਬਿਆਸ-ਅਜਮੇਰ (02 ਟਿ੍ਪ) ਅਤੇ ਜੋਧਪੁਰ-ਬਿਆਸ-ਜੋਧਪੁਰ (02 ਟਿ੍ਪ) ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ।


ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਟਰੇਨ ਨੰਬਰ 09641 ਅਜਮੇਰ-ਵਿਆਸ ਸਪੈਸ਼ਲ 12 ਸਤੰਬਰ ਨੂੰ ਅਜਮੇਰ ਤੋਂ ਸ਼ਾਮ 5.15 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12 ਵਜੇ ਵਿਆਸ ਪਹੁੰਚੇਗੀ। ਵਾਪਸੀ ਵਿਚ ਟਰੇਨ ਨੰਬਰ 09642 ਵਿਆਸ-ਅਜਮੇਰ 15 ਸਤੰਬਰ ਨੂੰ ਬਿਆਸ ਸ਼ਾਮ 5 ਵਜੇ ਚੱਲ ਕੇ ਅਗਲੇ ਦਿਨ ਸਵੇਰੇ 9.45 ਵਜੇ ਅਜਮੇਰ ਪਹੁੰਚੇਗੀ। ਇਹ ਟਰੇਨ ਰਸਤੇ ਵਿਚ ਮਦਰ, ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀਨਗਰ ਜੈਪੁਰ, ਬਾਂਦੀਕੁਈ, ਅਲਵਰ, ਰੇਵਾੜੀ, ਭਿਵਾਨੀ, ਹਿਸਾਰ, ਜਾਖਲ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ 'ਤੇ ਰੁਕੇਗੀ। ਇਸ ਟਰੇਨ ਵਿਚ 02 ਥਰਡ ਏਸੀ, 18 ਸੈਕੰਡ ਸਲੀਪਰ ਕਲਾਸ ਅਤੇ 02 ਗਾਰਡ ਡਿੱਬਿਆਂ ਸਮੇਤ ਕੁੱਲ 22 ਡਿੱਬੇ ਹੋਣਗੇ।


ਜੋਧਪੁਰ-ਬਿਆਸ-ਜੋਧਪੁਰ ਸਪੈਸ਼ਲ: ਟਰੇਨ ਨੰਬਰ 04833 ਜੋਧਪੁਰ-ਬਿਆਸ 19 ਸਤੰਬਰ ਨੂੰ ਦੁਪਹਿਰ 3:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10:00 ਵਜੇ ਬਿਆਸ ਪਹੁੰਚੇਗੀ ਅਤੇ ਵਾਪਸੀ 'ਤੇ ਟਰੇਨ ਨੰਬਰ 04834 ਬਿਆਸ-ਜੋਧਪੁਰ ਸਪੈਸ਼ਲ ਤੋਂ ਰਵਾਨਾ ਹੋਵੇਗੀ। 22 ਸਤੰਬਰ ਨੂੰ ਦੁਪਹਿਰ 3:00 ਵਜੇ ਬਿਆਸ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9.15 ਵਜੇ ਜੋਧਪੁਰ ਪਹੁੰਚੇਗੀ। ਇਹ ਟਰੇਨ ਰਸਤੇ ਵਿਚ ਪਿਪਾੜ ਰੋਡ, ਗੋਟਨ, ਮੇੜਤਾ ਰੋਡ, ਮਾਰਵਾੜ ਮੁੰਡਵਾ, ਨਾਗੌਰ, ਬੀਕਾਨੇਰ, ਸੂਰਤਗੜ੍ਹ, ਹਨੂੰਮਾਨਗੜ੍ਹ, ਬਠਿੰਡਾ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ 'ਤੇ ਰੁਕੇਗੀ। ਇਸ ਟਰੇਨ ਵਿਚ 02 ਥਰਡ ਏਸੀ, 18 ਸੈਕਿੰਡ ਕਲਾਸ ਅਤੇ 02 ਗਾਰਡ ਕੋਚ ਸਮੇਤ ਕੁੱਲ 22 ਕੋਚ ਹੋਣਗੇ।

These Two Trains Are Going To Run For The Devotees Of Radha Swami Dera Beas

local advertisement banners
Comments


Recommended News
Popular Posts
Just Now
The Social 24 ad banner image