ਲਾਈਵ ਪੰਜਾਬੀ ਟੀਵੀ ਬਿਊਰੋ : ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਣ ਦਾ ਕ੍ਰੇਜ਼ ਨੌਜਵਾਨਾਂ 'ਚ ਇੰਨਾ ਵੱਧ ਗਿਆ ਹੈ ਕਿ ਉਹ ਮਸ਼ਹੂਰ ਹੋਣ ਲਈ ਕਿਸੇ ਵੀ ਹੱਦ ">
Italy Kabaddi Cup : ਯੂਰਪੀਅਨ ਕਬੱਡੀ ਚੈਂਪੀਅਨਸ਼ਿਪ 'ਚ ਹਾਲੈਂਡ ਨੇ ਸਪੇਨ ਨੂੰ ਹਰਾ ਕੇ ਜਿੱਤਿਆ ਖ਼ਿਤਾਬ     Ban On Paddy Farming : ਪੰਜਾਬ 'ਚ ਬੰਦ ਹੋਵੇਗੀ ਝੋਨੇ ਦੀ ਖੇਤੀ! ਸੂਬਾ ਸਰਕਾਰ ਨੇ ਤਿਆਰ ਕੀਤੀ ਨਵੀਂ ਨੀਤੀ     Luminati India Tour: ਵਿਵਾਦਾਂ 'ਚ ਘਿਰਿਆ ਦਿਲਜੀਤ ਦੋਸਾਂਝ ਦਾ ਦਿੱਲੀ ਸ਼ੋਅ, ਭੇਜਿਆ ਕਾਨੂੰਨੀ ਨੋਟਿਸ    Jammu And Kashmir Vidhan Sabha Elections: ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ    Blood Donation Camp : ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਲਾਇਆ ਖੂਨਦਾਨ ਕੈਂਪ, 25 ਵਿਅਕਤੀਆਂ ਨੇ ਕੀਤਾ ਖੂਨ ਦਾਨ    ਚੰਡੀਗੜ੍ਹ ਏਅਰਪੋਰਟ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜੀ, ਦਿੱਲੀ ਦੇ ਹਸਪਤਾਲ 'ਚ ਭਰਤੀ    Devara: Part 1 ; ਜੂਨੀਅਰ ਐੱਨਟੀਆਰ ਦੀ ਫਿਲਮ ਰਿਲੀਜ਼ ਤੋਂ ਪਹਿਲਾਂ ਕਰ ਰਹੀ ਹੈ ਛੱਪੜਪਾੜ ਕਮਾਈ, ਬਣਾਇਆ ਇਹ ਰਿਕਾਰਡ     Amritsar Border 'ਤੇ ਘੁਸਪੈਠ ਦੀ ਕੋਸ਼ਿਸ਼, ਬੀਐੱਸਐੱਫ ਨੇ ਕੀਤਾ ਢੇਰ, ਪਾਕਿਸਤਾਨੀ ਕਰੰਸੀ ਬਰਾਮਦ    Jio ਦੀ ਸੇਵਾ ਹੋਈ ਠੱਪ, ਇਕ ਘੰਟੇ 'ਚ 10 ਹਜ਼ਾਰ ਸ਼ਿਕਾਇਤਾਂ ਦਰਜ, ਉਪਭੋਗਤਾ ਪਰੇਸ਼ਾਨ    Kolkata Doctor Case : ਸੁਪਰੀਮ ਕੋਰਟ ਵੱਲੋਂ ਵਿਕੀਪੀਡੀਆ ਨੂੰ ਜਬਰ ਜਨਾਹ-ਕਤਲ ਪੀੜਤਾ ਦਾ ਨਾਮ ਤੇ ਫੋਟੋਆਂ ਹਟਾਉਣ ਦਾ ਹੁਕਮ   
ਮਰਿਆ ਨੌਜਵਾਨ ਅਚਾਨਕ ਉੱਠ ਕੇ ਕਰਨ ਲੱਗਾ ਡਾਂਸ! ਵੀਡੀਓ ਵਾਇਰਲ
September 16, 2024
The-Dead-Young-Man-Suddenly-Got-

Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਣ ਦਾ ਕ੍ਰੇਜ਼ ਨੌਜਵਾਨਾਂ 'ਚ ਇੰਨਾ ਵੱਧ ਗਿਆ ਹੈ ਕਿ ਉਹ ਮਸ਼ਹੂਰ ਹੋਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ। ਅਜਿਹਾ ਹੀ ਇਕ ਮਾਮਲਾ ਯੂਪੀ ਦੇ ਕਾਸਗੰਜ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਨੌਜਵਾਨ ਨੇ ਲਾਈਕਸ ਅਤੇ ਫਾਲੋਅਰਜ਼ ਹਾਸਲ ਕਰਨ ਲਈ ਸੜਕ 'ਤੇ ਮਰਨ ਦਾ ਨਾਟਕ ਕੀਤਾ।

ਇਹ ਘਟਨਾ ਕਾਸਗੰਜ ਦੇ ਰਾਜ ਕੋਲਡ ਸਟੋਰੇਜ ਚੌਰਾਹੇ ਦੀ ਹੈ, ਜਿੱਥੇ ਇਕ ਨੌਜਵਾਨ ਨੇ ਇੰਸਟਾਗ੍ਰਾਮ 'ਤੇ ਰੀਲ ਵਾਇਰਲ ਕਰਨ ਲਈ ਸੜਕ ਦੇ ਵਿਚਕਾਰ ਲੇਟ ਕੇ ਮਰਨ ਦਾ ਨਾਟਕ ਕੀਤਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਨੇ ਲਾਲ ਕੱਪੜੇ ਨਾਲ ਸੜਕ 'ਤੇ ਲੇਟਣ ਤੋਂ ਬਾਅਦ ਆਪਣੇ ਆਪ ਨੂੰ ਚਿੱਟੇ ਕੱਪੜੇ ਨਾਲ ਢੱਕਿਆ ਅਤੇ ਨੱਕ 'ਚ ਰੂ ਪਾਈ ਹੋਈ ਹੈ।


ਰਾਹਗੀਰ ਹੋਏ ਪਰੇਸ਼ਾਨ

ਨੌਜਵਾਨ ਨੇ ਸੜਕ 'ਤੇ ਪੁਲਿਸ ਬੈਰੀਅਰ ਲਗਾ ਕੇ ਇਸ ਰੀਲ ਨੂੰ ਸ਼ੂਟ ਕੀਤਾ, ਜਿਸ ਕਾਰਨ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਉਸ ਦੀ ਹਰਕਤ ਦੇਖ ਕੇ ਲੋਕ ਇਕੱਠੇ ਹੋ ਗਏ ਪਰ ਕਿਸੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ ਤੋਂ ਵਾਹਨ ਲੰਘਦੇ ਰਹੇ ਪਰ ਕੋਈ ਵੀ ਇਸ ਨੂੰ ਹਟਾਉਣ ਨਹੀਂ ਆਇਆ।

The Dead Young Man Suddenly Got Up And Started Dancing

local advertisement banners
Comments


Recommended News
Popular Posts
Just Now
The Social 24 ad banner image