August 1, 2024
Admin / National
ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿਚ ਅਦਾਲਤ ਨੇ ਇਕ ਜ਼ਾਲਮ ਪਤੀ ਨੂੰ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ ਹੈ। ਦਰਅਸਲ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਪਤੀ ਹੀ ਪਤਨੀ ਦਾ ਸਿਰ ਕਲਮ ਕਰ ਕੇ ਥਾਣੇ ਲੈ ਗਿਆ ਸੀ। ਇਸ ਮਾਮਲੇ ਵਿਚ 11 ਤੋਂ ਵੱਧ ਗਵਾਹਾਂ ਅਤੇ 60 ਤੋਂ ਵੱਧ ਤਰੀਕਾਂ ਤੋਂ ਬਾਅਦ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਹੈ।
ਦੱਸਣਯੋਗ ਹੈ ਕਿ ਇਹ ਮਾਮਲਾ 2020 ਦਾ ਹੈ, 9 ਅਕਤੂਬਰ ਨੂੰ ਬਿਸੰਡਾ ਥਾਣਾ ਖੇਤਰ ਦੇ ਪਿੰਡ ਅਮਲੋਹਰਾ ਦੇ ਰਹਿਣ ਵਾਲੇ 39 ਸਾਲਾ ਕਿੰਨਰ ਯਾਦਵ ਨੇ ਪਤਨੀ ਵਿਮਲਾ ਦੇ ਕਿਸੇ ਦੂਜੇ ਵਿਅਕਤੀ ਨਾਲ ਨਾਜਾਈਜ਼ ਸਬੰਧ ਹੋਣ ਦੇ ਸ਼ੱਕ 'ਤੇ ਕੋਤਵਾਲੀ ਬਬੇਰੂ ਦੇ ਕਸਬਾ ਨੇਤਾ ਨਗਰ ਵਿਚ ਉਸ ਦੀ ਹਥਿਆਰ ਨਾਲ ਗਲਾ ਕੱਟ ਕੇ ਹਤਿਆ ਕਰ ਦਿੱਤੀ ਸੀ। ਉਸ ਨੇ ਕਥਿਤ ਪ੍ਰੇਮੀ 'ਤੇ ਵੀ ਹਮਲਾ ਕਰ ਕੀਤਾ ਸੀ ਜਿਸ 'ਚ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਸੀ। ਇਸ ਤੋਂ ਬਾਅਦ ਪਤੀ ਪਤਨੀ ਦਾ ਕੱਟਿਆ ਹੋਇਆ ਸਿਰ ਫੜ ਕੇ ਯਾਦਵ ਨਗਰ 'ਚ ਪੈਦਲ ਘੁੰਮਦਾ ਹੋਇਆ ਥਾਣੇ ਪਹੁੰਚ ਗਿਆ। ਜਿੱਥੇ ਉਸ ਨੇ ਕਿਹਾ ਜਨਾਬ ਮੈਂ ਉਸ ਨੂੰ ਮਾਰ ਦਿੱਤਾ। ਪੁਲਿਸ ਅਤੇ ਸ਼ਹਿਰ ਵਾਸੀ ਉਸ ਨੂੰ ਇਸ ਰੂਪ ਵਿਚ ਦੇਖ ਕੇ ਦੰਗ ਰਹਿ ਗਏ। ਬਾਅਦ 'ਚ ਮਰਹੂਮ ਪਤਨੀ ਦੇ ਪਿਤਾ ਰਾਮਸਰਨ ਯਾਦਵ ਦੀ ਸ਼ਿਕਾਇਤ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਜਾਂਚ ਤਤਕਾਲੀ ਇੰਚਾਰਜ ਇੰਸਪੈਕਟਰ ਜੈਸ਼ਿਆਮ ਸ਼ੁਕਲਾ ਨੇ ਕੀਤੀ ਸੀ। ਜਾਂਚਕਰਤਾ ਨੇ ਪ੍ਰਭਾਵਸ਼ਾਲੀ ਜਾਂਚ ਕੀਤੀ, ਸਬੂਤ ਇਕੱਠੇ ਕੀਤੇ ਅਤੇ 27 ਅਕਤੂਬਰ 2020 ਨੂੰ ਚਾਰਜਸ਼ੀਟ ਅਦਾਲਤ ਨੂੰ ਭੇਜ ਦਿੱਤੀ। ਸਰਕਾਰੀ ਵਕੀਲ ਵਿਜੇ ਬਹਾਦਰ ਸਿੰਘ ਅਤੇ ਉਮਾਸ਼ੰਕਰ ਸਿੰਘ ਵੱਲੋਂ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਪ੍ਰਭਾਵਸ਼ਾਲੀ ਵਕਾਲਤ ਕੀਤੀ ਗਈ। ਜ਼ਿਲ੍ਹਾ ਸੈਸ਼ਨ ਅਦਾਲਤ ਦੇ ਜੱਜ ਨੇ ਕਾਤਲ ਪਤੀ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ 'ਤੇ 13 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
He Reached The Police Station With His Wife s Severed Head The Court Sentenced Him To Death