June 13, 2025

ਅਹਿਮਦਾਬਾਦ, 13 ਜੂਨ 2025:ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ 2 ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਅਤੇ 12 ਚਾਲਕ ਦਲ ਦੇ ਮੈਂਬਰਾਂ ਸਮੇਤ 241 ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਵਿੱਚ ਕੁੱਲ 242 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 169 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਸ਼ਾਮਲ ਸੀ। ਇਸਦੇ ਨਾਲ ਹੀ ਇੱਕ ਯਾਤਰੀ ਦੀ ਜਾਨ ਬਚੀ ਹੈ ਅਤੇ ਜ਼ੇਰੇ ਇਲਾਜ ਹੈ |
ਜਹਾਜ਼ ਨੇ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਉਡਾਣ ਭਰੀ ਪਰ 39 ਸਕਿੰਟਾਂ ਵਿੱਚ 2.5 ਕਿਲੋਮੀਟਰ ਦੂਰ ਬੀਜੇ ਮੈਡੀਕਲ ਅਤੇ ਸਿਵਲ ਹਸਪਤਾਲ ਦੀ ਇਮਾਰਤ ਨਾਲ ਟਕਰਾ ਗਿਆ। ਹਾਦਸੇ ਸਮੇਂ ਇਮਾਰਤ ਵਿੱਚ 50 ਤੋਂ 60 ਡਾਕਟਰ ਮੌਜੂਦ ਸਨ।
ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (FAIMA) ਨੇ ਦਾਅਵਾ ਕੀਤਾ ਹੈ ਕਿ ਹਾਦਸੇ ਵਿੱਚ ਚਾਰ MBBS ਵਿਦਿਆਰਥੀ, ਇੱਕ PG ਰੈਜ਼ੀਡੈਂਟ ਡਾਕਟਰ ਅਤੇ ਇੱਕ ਸੁਪਰਸਪੈਸ਼ਲਿਸਟ ਡਾਕਟਰ ਦੀ ਪਤਨੀ ਦੀ ਮੌਤ ਹੋ ਗਈ। 60 ਤੋਂ ਵੱਧ ਵਿਦਿਆਰਥੀ ਜ਼ਖਮੀ ਹੋ ਗਏ। ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਜਹਾਜ਼ ਦੇ ਅੰਦਰ 1.25 ਲੱਖ ਲੀਟਰ ਤੇਲ ਸੀ। ਅੱਗ ਕਾਰਨ ਕਿਸੇ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ। ਸਾਰੇ ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਦੇ ਡੀਐਨਏ ਸੈਂਪਲ ਲਏ ਜਾ ਰਹੇ ਹਨ। ਲਗਭਗ ਇੱਕ ਹਜ਼ਾਰ ਡੀਐਨਏ ਟੈਸਟ ਕਰਵਾਉਣੇ ਪੈਣਗੇ। ਘੱਟ ਤੋਂ ਘੱਟ ਸਮੇਂ ਵਿੱਚ ਡੀਐਨਏ ਟੈਸਟ ਕਰਨ ਤੋਂ ਬਾਅਦ, ਲਾਸ਼ਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਜਾਵੇਗਾ।
Read More: ਅਹਿਮਦਾਬਾਦ 'ਚ ਹੋਏ ਜਹਾਜ਼ ਹਾਦਸੇ ’ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪ੍ਰਗਟਾਇਆ ਦੁੱਖ
Ahmedabad Plane Crash Kills 241 One Passenger Survives