October 27, 2025
New Delhiਦਿੱਲੀ 'ਚ 20 ਸਾਲਾ ਵਿਦਿਆਰਥਣ 'ਤੇ ਤੇ*ਜ਼ਾਬ ਸੁੱਟਿਆ — ਹੱਥ ਝੁਲਸੇ, ਹਮ*ਲਾਵਰ ਫਰਾਰ!
ਨਵੀਂ ਦਿੱਲੀ, 27 ਅਕਤੂਬਰ 2025 :ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਔਰਤਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਅਸ਼ੋਕ ਵਿਹਾਰ ਇਲਾਕੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਜਿੱਥੇ ਦਿੱਲੀ ਯੂਨੀਵਰਸਿਟੀ ਦੀ ਇੱਕ 20 ਸਾਲਾ ਵਿਦਿਆਰਥਣ 'ਤੇ ਤਿੰਨ ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ। ਇਹ ਹਮਲਾ ਐਤਵਾਰ ਸਵੇਰੇ ਲਕਸ਼ਮੀ ਬਾਈ ਕਾਲਜ ਦੇ ਬਾਹਰ ਮੁੱਖ ਸੜਕ 'ਤੇ ਵਾਪਰਿਆ।
ਪੀੜਤਾ ਨੇ ਬੇਹੱਦ ਹਿੰਮਤ ਦਿਖਾਈ — ਉਸਨੇ ਚਿਹਰੇ ਵੱਲ ਆਉਣ ਵਾਲੇ ਤੇਜ਼ਾਬ ਤੋਂ ਬਚਣ ਲਈ ਆਪਣਾ ਬੈਗ ਆਗੇ ਕਰ ਲਿਆ, ਪਰ ਇਸ ਕੋਸ਼ਿਸ਼ ਦੌਰਾਨ ਉਸਦੇ ਦੋਵੇਂ ਹੱਥ ਬੁਰੀ ਤਰ੍ਹਾਂ ਝੁਲਸ ਗਏ। ਤਿੰਨੋ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਹਸਪਤਾਲ 'ਚ ਇਲਾਜ ਜਾਰੀ
ਘਾਇਲ ਵਿਦਿਆਰਥਣ ਨੂੰ ਤੁਰੰਤ ਦੀਪ ਚੰਦ ਬੰਧੂ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਕਿਹਾ ਕਿ ਉਸਨੂੰ ਲਗਭਗ 5 ਪ੍ਰਤੀਸ਼ਤ ਜ਼ਖ਼ਮੀ ਹੋਈ ਹੈ। ਕੁੜੀ ਮੁਕੁੰਦਪੁਰ ਦੀ ਰਹਿਣ ਵਾਲੀ ਹੈ ਤੇ NCWEB (Non-Collegiate Women’s Education Board) ਦੀ ਦੂਜੇ ਸਾਲ ਦੀ ਵਿਦਿਆਰਥਣ ਹੈ। ਉਹ ਐਤਵਾਰ ਨੂੰ ਆਪਣਾ ਲੈਕਚਰ ਲੈਣ ਕਾਲਜ ਆਈ ਸੀ।
ਕਾਲਜ ਦੇ ਪ੍ਰੋਕਟਰ ਡਾ. ਮਨਰਾਜ ਗੁੱਜਰ ਨੇ ਸਾਫ ਕੀਤਾ ਕਿ ਕੁੜੀ ਰੈਗੂਲਰ ਵਿਦਿਆਰਥਣ ਨਹੀਂ ਸੀ ਅਤੇ ਇਹ ਹਮਲਾ ਕਾਲਜ ਕੈਂਪਸ ਤੋਂ ਕੁਝ ਦੂਰੀ ‘ਤੇ ਵਾਪਰਿਆ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ਤੋਂ 50 ਮੀਟਰ ਦੂਰ ਇੱਕ PCR ਵੈਨ ਮੁਹਿੰਮ ਦੇ ਤੌਰ ‘ਤੇ ਤੈਨਾਤ ਹੁੰਦੀ ਹੈ।
ਡੇਢ ਸਾਲ ਤੋਂ ਕਰ ਰਿਹਾ ਸੀ ਪਿੱਛਾ
ਪੀੜਤਾ ਨੇ ਆਪਣੇ ਬਿਆਨ ਵਿੱਚ ਮੁੱਖ ਦੋਸ਼ੀ ਦੀ ਪਛਾਣ ਜਤਿੰਦਰ ਵਜੋਂ ਕੀਤੀ ਜੋ ਉਸੇ ਮੁਕੁੰਦਪੁਰ ਇਲਾਕੇ ਦਾ ਰਹਿਣ ਵਾਲਾ ਹੈ।
ਜਤਿੰਦਰ ਵਿਆਹੁਤਾ ਹੈ ਅਤੇ ਉਸਦਾ ਡੇਢ ਸਾਲ ਦਾ ਬੱਚਾ ਵੀ ਹੈ।
ਉਸਦੇ ਨਾਲ ਉਸਦੇ ਦੋ ਸਾਥੀ — ਈਸ਼ਾਨ ਅਤੇ ਅਰਮਾਨ — ਬਾਈਕ ਤੇ ਸਨ।
ਹਮਲੇ ਵੇਲੇ ਅਰਮਾਨ ਨੇ ਈਸ਼ਾਨ ਤੋਂ ਤੇਜ਼ਾਬ ਦੀ ਬੋਤਲ ਲੈ ਕੇ ਪੀੜਤਾ ਉੱਤੇ ਸੁੱਟ ਦਿੱਤੀ।
ਪੀੜਤਾ ਨੇ ਦੱਸਿਆ ਕਿ ਜਤਿੰਦਰ ਲਗਭਗ ਸਵਾ ਸਾਲ ਤੋਂ ਉਸਦਾ ਪਿੱਛਾ ਕਰਦਾ ਆ ਰਿਹਾ ਸੀ ਅਤੇ ਇੱਕ ਮਹੀਨਾ ਪਹਿਲਾਂ ਦੋਹਾਂ ਵਿਚਾਲੇ ਤੇਜ ਤਕਰਾਰ ਹੋਈ ਸੀ।
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਪ੍ਰਧਾਨ ਆਰੀਅਨ ਮਾਨ ਨੇ ਹਸਪਤਾਲ ਵਿੱਚ ਪੀੜਤਾ ਨਾਲ ਮੁਲਾਕਾਤ ਤੋਂ ਬਾਅਦ ਸਾਰੇ ਤੱਥਾਂ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਦੀ ਕਰਵਾਈ ਤੇ ਜਾਂਚ
ਦਿੱਲੀ ਪੁਲਿਸ ਨੇ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਕਾਰਵਾਈ ਸ਼ੁਰੂ ਕਰ ਦਿੱਤੀ।