June 25, 2026
NEET ਪ੍ਰੀਖਿਆ ਤੋਂ ਬਾਅਦ 18 ਸਾਲਾ ਵਿਦਿਆਰਥੀ ਨੇ ਖੂਹ 'ਚ ਛਾਲ ਮਾਰ ਕੇ ਦਿੱਤੀ ਜਾਨ, ਵੀਡੀਓ ਬਣਾ ਕੇ ਕਿਹਾ- 'ਮਾਂ ਮੈਨੂੰ ਮਾਫ਼ ਕਰ ਦੇਣਾ'
ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ18 ਸਾਲਾ ਨੀਟ ਪ੍ਰੀਖਿਆਰਥੀ ਨੇ ਕਥਿਤ ਤੌਰ'ਤੇ ਖੂਹ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਤੋਂ ਠੀਕ ਪਹਿਲਾਂ ਵਿਦਿਆਰਥੀ ਨੇ ਆਪਣੇ ਮੋਬਾਈਲ'ਤੇ33 ਸੈਕਿੰਡ ਦੀ ਇੱਕ ਬਹੁਤ ਹੀ ਭਾਵੁਕ ਵੀਡੀਓ ਰਿਕਾਰਡ ਕੀਤੀ, ਜਿਸ ਵਿੱਚ ਉਸ ਨੇ ਹੱਥ ਜੋੜ ਕੇ ਆਪਣੀ ਮਾਂ ਤੋਂ ਮਾਫ਼ੀ ਮੰਗੀ।ਦੱਸ ਦੇਈਏ ਕਿ ਆਤਮਹੱਤਿਆ ਕਰਨ ਵਾਲੇ ਵਿਦਿਆਰਥੀ ਦਾ ਨਾਮ ਸੁਸ਼ੀਲ ਧਾਗੇ ਸੀ, ਜਿਸ ਨੇ21 ਜੂਨ ਨੂੰNEET (UG) 2026 ਦੀ ਪ੍ਰੀਖਿਆ ਦਿੱਤੀ ਸੀ ਕਿਉਂਕਿ ਪੇਪਰ ਲੀਕ ਹੋਣ ਦੇ ਦੋਸ਼ਾਂ ਦੇ ਚਲਦਿਆਂ3 ਮਈ ਨੂੰ ਹੋਈ ਮੈਡੀਕਲ ਪ੍ਰਵੇਸ਼ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ।
'ਅਗਲੇ ਜਨਮ'ਚ ਫਿਰ ਤੁਹਾਡੀ ਕੁੱਖੋਂ ਪੈਦਾ ਹੋਵਾਂਗਾ'
ਮ੍ਰਿਤਕ ਵਿਦਿਆਰਥੀ ਨੇ ਖ਼ੁਦਕੁਸ਼ੀ ਕਰਨ ਤੋਂ ਠੀਕ ਪਹਿਲਾਂ ਇੱਕ ਭਾਵੁਕ ਵੀਡੀਓ ਬਣਾਈ। ਵੀਡੀਓ ਵਿੱਚ ਸੁਸ਼ੀਲ ਰੋਂਦੇ ਹੋਏ ਅਤੇ ਹੱਥ ਜੋੜ ਕੇ ਕਹਿ ਰਿਹਾ ਹੈ ਕਿ, "ਮਾਂ, ਅੱਜ ਮੈਂ ਆਪਣੀ ਜਾਨ ਦੇਣ ਜਾ ਰਿਹਾ ਹਾਂ। ਮਾਂ, ਪਲੀਜ਼ ਤੂੰ ਬਿਲਕੁਲ ਚਿੰਤਾ ਨਾ ਕਰੀਂ। ਅਗਲੇ ਜਨਮ ਵਿੱਚ ਮੈਂ ਫਿਰ ਤੋਂ ਤੁਹਾਡੀ ਕੁੱਖੋਂ ਜਨਮ ਲਵਾਂਗਾ ਅਤੇ ਤੁਹਾਨੂੰ ਇਸ ਤਰ੍ਹਾਂ ਦਾ ਦੁੱਖ ਕਦੇ ਨਹੀਂ ਦੇਵਾਂਗਾ।"
ਉਸ ਨੇ ਅੱਗੇ ਕਿਹਾ, "ਬੱਸ ਮੈਨੂੰ ਮਾਫ਼ ਕਰ ਦੇਣਾ, ਮਾਂ। ਸੁਮੇਧ ਦੇ ਨਾਲ ਰਹਿਣਾ। ਆਪਣਾ ਚੰਗੀ ਤਰ੍ਹਾਂ ਖ਼ਿਆਲ ਰੱਖਣਾ ਅਤੇ ਮੇਰੀ ਚਿੰਤਾ ਨਾ ਕਰਨਾ। ਮੈਂ ਬਹੁਤ ਗਹਿਰੇ ਦਰਦ ਵਿੱਚ ਹਾਂ... ਮੈਂ ਕੁਝ ਨਹੀਂ ਕਰ ਪਾ ਰਿਹਾ ਹਾਂ। ਮੈਨੂੰ ਹੁਣ ਕੁਝ ਸਮਝ ਨਹੀਂ ਆ ਰਿਹਾ ਹੈ। ਬੱਸ ਮੈਨੂੰ ਮਾਫ਼ ਕਰ ਦੇਣਾ, ਮੰਮੀ।" ਦੱਸਿਆ ਜਾ ਰਿਹਾ ਹੈ ਕਿ ਵੀਡੀਓ ਬਣਾਉਣ ਤੋਂ ਬਾਅਦ ਵਿਦਿਆਰਥੀ ਨੇ ਇਹ ਵੀਡੀਓ ਆਪਣੇ ਘਰਦਿਆਂ ਨੂੰ ਭੇਜੀ ਅਤੇ ਫਿਰ ਬੁੱਧਵਾਰ ਨੂੰ ਉਸ ਨੇ ਖੂਹ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
ਕਿਉਂ ਚੁੱਕਿਆ ਅਜਿਹਾ ਆਤਮਘਾਤੀ ਕਦਮ
ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ, ਪਰਿਵਾਰ ਦਾ ਕਹਿਣਾ ਹੈ ਕਿ ਸੁਸ਼ੀਲ ਦੁਬਾਰਾ ਹੋਈ ਇਸNEET ਪ੍ਰੀਖਿਆ ਨੂੰ ਲੈ ਕੇ ਕਾਫ਼ੀ ਤਣਾਅ ਵਿੱਚ ਸੀ ਕਿਉਂਕਿ ਉਸ ਨੂੰ ਇਹ ਪੇਪਰ ਬਹੁਤ'ਔਖਾ' ਲੱਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਪੂਰੇ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ3 ਮਈ ਨੂੰ ਦੇਸ਼ ਭਰ ਵਿੱਚ ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈNEET ਦੀ ਪ੍ਰੀਖਿਆ ਕਰਵਾਈ ਗਈ ਸੀ। ਇਸ ਤੋਂ ਬਾਅਦ12 ਮਈ ਨੂੰ ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ।
ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਕਰ ਰਹੀ ਹੈ, ਜਿਸ ਨੇ ਪੁਣੇ ਦੇ ਇੱਕ ਕੈਮਿਸਟਰੀ ਲੈਕਚਰਾਰ (ਮੁੱਖ ਮੁਲਜ਼ਮ) ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਫਿਰ ਰੱਦ ਹੋਈ ਪ੍ਰੀਖਿਆ ਤੋਂ ਬਾਅਦ ਸਰਕਾਰ ਨੇ21 ਜੂਨ ਨੂੰ ਦੁਬਾਰਾ ਪ੍ਰੀਖਿਆ (Re-exam) ਕਰਵਾਈ ਸੀ, ਜਿਸ ਵਿੱਚ ਸੁਸ਼ੀਲ ਵੀ ਸ਼ਾਮਲ ਹੋਇਆ ਸੀ।
18 year old student commits suicide