November 1, 2025
New Delhiਅੱਜ ਤੋਂ ਬਦਲੇ ਛੇ ਵੱਡੇ ਨਿਯਮ: ਬੈਂਕ ਨੋਮਿਨੀ ਤੋਂ ਲੈ ਕੇ FASTag, Aadhaar ਤੇ LPG ਤੱਕ ਹੋਇਆ ਵੱਡਾ ਅਸਰ!
ਨਵੀਂ ਦਿੱਲੀ, 1 ਨਵੰਬਰ 2025: 1 ਨਵੰਬਰ ਤੋਂ ਆਮ ਲੋਕਾਂ ਨਾਲ ਜੁੜੇ ਕਈ ਐਹਮ ਨਿਯਮਾਂ ਵਿੱਚ ਬਦਲਾਅ ਲਾਗੂ ਹੋ ਗਏ ਹਨ। ਇਹ ਨਵੇਂ ਨਿਯਮ ਤੁਹਾਡੀ ਜੇਬ, ਬੈਂਕ ਖਾਤੇ, Aadhaar ਕਾਰਡ, FASTag ਤੇ ਗੈਸ ਸਿਲੰਡਰ ਦੀਆਂ ਕੀਮਤਾਂ ਸਿੱਧੇ ਪ੍ਰਭਾਵਿਤ ਕਰਨ ਵਾਲੇ ਹਨ। ਆਓ ਜਾਣਦੇ ਹਾਂ, ਕਿਹੜੇ ਹਨ ਇਹ ਛੇ ਵੱਡੇ ਬਦਲਾਅ ਜੋ ਅੱਜ ਤੋਂ ਲਾਗੂ ਹੋਏ ਹਨ।
1. ਬੈਂਕ ਖਾਤੇ 'ਚ ਹੁਣ ਚਾਰ ਨੋਮਿਨੀ ਤੱਕ ਜੋੜ ਸਕੋਗੇ
ਵਿੱਤ ਮੰਤਰਾਲੇ ਨੇ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੰਦਿਆਂ ਫੈਸਲਾ ਕੀਤਾ ਹੈ ਕਿ ਹੁਣ ਕੋਈ ਵੀ ਖਾਤੇਦਾਰ ਆਪਣੇ ਬੈਂਕ ਖਾਤੇ, ਲਾਕਰ ਜਾਂ ਸੇਫ ਕਸਟਡੀ ਲਈ ਇੱਕ ਨਹੀਂ, ਚਾਰ ਨੋਮਿਨੀ ਤੱਕ ਜੋੜ ਸਕਦਾ ਹੈ।
ਖਾਤੇਦਾਰ ਇਹ ਵੀ ਨਿਰਧਾਰਤ ਕਰ ਸਕੇਗਾ ਕਿ ਹਰ ਨੋਮਿਨੀ ਨੂੰ ਕਿੰਨਾ ਹਿੱਸਾ ਮਿਲੇ।
ਇਸ ਨਾਲ ਭਵਿੱਖ ਦੇ ਕਲੇਮ ਅਤੇ ਵਾਰਸਤੀ ਵਿਵਾਦਾਂ ਦੀ ਪ੍ਰਕਿਰਿਆ ਸੌਖੀ ਤੇ ਪਾਰਦਰਸ਼ੀ ਹੋਵੇਗੀ।
2. Aadhaar ਅਪਡੇਟ ਨਿਯਮ ਬਦਲੇ
UIDAI ਨੇ 1 ਨਵੰਬਰ ਤੋਂ ਬੱਚਿਆਂ ਅਤੇ ਬਾਲਗਾਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ।
ਬੱਚਿਆਂ ਲਈ ਰਾਹਤ: ਬੱਚਿਆਂ ਦੇ ਬਾਇਓਮੈਟਰਿਕ ਅਪਡੇਟ ਲਈ ₹125 ਦੀ ਫੀਸ ਇਕ ਸਾਲ ਲਈ ਰੱਦ ਕਰ ਦਿੱਤੀ ਗਈ ਹੈ।
ਬਾਲਗਾਂ ਲਈ ਨਵੇਂ ਚਾਰਜ: ਨਾਮ, ਪਤਾ ਜਾਂ ਜਨਮ ਤਾਰੀਖ ਵਗੈਰਾ ਅਪਡੇਟ ਲਈ ₹75 ਤੇ ਬਾਇਓਮੈਟਰਿਕ ਸੋਧ ਲਈ ₹125 ਦੇਣੇ ਹੋਣਗੇ।
ਬਿਨਾ ਦਸਤਾਵੇਜ਼ ਕੁਝ ਮੁੱਢਲੀ ਜਾਣਕਾਰੀਆਂ ਹੁਣ ਆਨਲਾਈਨ ਵੀ ਅਪਡੇਟ ਕੀਤੀਆਂ ਜਾ ਸਕਣਗੀਆਂ।
3. ChatGPT Go ਹੋਇਆ ਇੱਕ ਸਾਲ ਲਈ ਮੁਫ਼ਤ
AI ਯੂਜ਼ਰਾਂ ਲਈ ਖੁਸ਼ਖਬਰੀ! OpenAI ਨੇ ਐਲਾਨ ਕੀਤਾ ਹੈ ਕਿ 4 ਨਵੰਬਰ ਤੋਂ ਭਾਰਤ ਵਿੱਚ ChatGPT Go ਦਾ ਸਬਸਕ੍ਰਿਪਸ਼ਨ ਇੱਕ ਸਾਲ ਲਈ ਮੁਫ਼ਤ ਹੋਵੇਗਾ।
ਇਸ ਦੀ ਮੌਜੂਦਾ ਕ਼ੀਮਤ ₹399 ਪ੍ਰਤੀ ਮਹੀਨਾ ਸੀ, ਜਿਸ ਕਰਕੇ ਯੂਜ਼ਰਾਂ ਨੂੰ ਸਾਲਾਨਾ ₹4,788 ਦੀ ਸਿੱਧੀ ਬਚਤ ਹੋਵੇਗੀ।
4. FASTag ਨਿਯਮਾਂ ਵਿੱਚ ਦੋ ਵੱਡੇ ਬਦਲਾਅ
KYV ਵੈਰੀਫਿਕੇਸ਼ਨ ਵਿੱਚ ਰਾਹਤ: ਹੁਣ ‘ਸਾਇਡ ਫੋਟੋ’ ਦੀ ਲੋੜ ਨਹੀਂ, ਸਿਰਫ ਫਰੰਟ ਇਮੇਜ ਨਾਲ ਪ੍ਰਕਿਰਿਆ ਪੂਰੀ ਹੋ ਜਾਵੇਗੀ। ਬੈਂਕ ਗ੍ਰਾਹਕਾਂ ਨੂੰ ਰਿਮਾਈਂਡਰ ਭੇਜ ਰਹੇ ਹਨ ਤੇ ਕੁੱਝ ਸਮਾਂ ਹੋਰ ਮਿਲੇਗਾ।
15 ਨਵੰਬਰ ਤੋਂ ਨਵੀਂ ਪੈਨਲਟੀ:
Six Major Rules Changed From Today From Bank Nominee To FASTag Aadhaar And LPG There Has Been A Big Impact