November 1, 2025
Andhra PradeshAndhra Pradesh 'ਚ ਮੰਦਰ ਵਿੱਚ ਮਚੀ ਭਗਦੜ, 9 ਸ਼ਰਧਾਲੂਆਂ ਦੀ ਮੌਤ; CM ਨਾਇਡੂ ਨੇ ਕੀਤਾ ਦੁਖ ਪ੍ਰਗਟ
ਅਮਰਾਵਤੀ/ਸ਼੍ਰੀਕਾਕੁਲਮ, 1 ਨਵੰਬਰ 2025: ਆਂਧਰਾ ਪ੍ਰਦੇਸ਼ ਵਿੱਚ ਅੱਜ ਸਵੇਰੇ ਇਕਾਦਸ਼ੀ ਦੇ ਮੌਕੇ 'ਤੇ ਵਾਪਰੀ ਇੱਕ ਦਰਦਨਾਕ ਘਟਨਾ ਨੇ ਸਾਰੇ ਸੂਬੇ ਨੂੰ ਝਕਝੋਰ ਦਿੱਤਾ ਹੈ। ਸ਼੍ਰੀਕਾਕੁਲਮ ਜ਼ਿਲ੍ਹੇ ਦੇ ਕਾਸ਼ੀਬੁੱਗਾ ਸਥਿਤ ਵੈਂਕਟੇਸ਼ਵਰ ਸਵਾਮੀ ਮੰਦਿਰ ਵਿੱਚ ਦਰਸ਼ਨਾਂ ਲਈ ਇਕੱਠੀ ਹੋਈ ਭਾਰੀ ਭੀੜ ਦੌਰਾਨ ਮਚੀ ਭਗਦੜ 'ਚ 9 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ ਹਨ।
ਘਟਨਾ ਕਿਵੇਂ ਵਾਪਰੀ?
ਇਕਾਦਸ਼ੀ ਦੇ ਪਵਿੱਤਰ ਤਿਉਹਾਰ ਕਾਰਨ ਮੰਦਿਰ ਵਿੱਚ ਹਜ਼ਾਰਾਂ ਸ਼ਰਧਾਲੂ ਦਰਸ਼ਨ ਕਰਨ ਪਹੁੰਚੇ ਸਨ।
ਵੀੜ੍ਹ ਨੂੰ ਸੰਭਾਲਦੇ ਸਮੇਂ ਧੱਕਾ-ਮੁੱਕੀ ਸ਼ੁਰੂ ਹੋਈ ਜਿਸਨੇ ਕੁਝ ਹੀ ਸਮੇਂ ਵਿਚ ਭਗਦੜ ਦਾ ਰੂਪ ਧਾਰ ਲਿਆ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਲਾਕਤਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ ਕਿਉਂਕਿ ਕਈ ਜ਼ਖ਼ਮੀ ਗੰਭੀਰ ਹਾਲਤ ਵਿੱਚ ਹਨ।
CM ਨਾਇਡੂ ਦਾ ਦੁਖ ਪ੍ਰਗਟਾਵਾ ਤੇ ਕਾਰਵਾਈ ਦੇ ਹੁਕਮ
ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਘਟਨਾ 'ਤੇ ਡੂੰਘਾ ਦੁਖ ਪ੍ਰਗਟਾਉਂਦੇ ਕਿਹਾ ਕਿ ਇਹ ਹਾਦਸਾ ਬਹੁਤ ਹੀ ਦਿਲ ਦਹਿਲਾ ਦੇਣ ਵਾਲਾ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਸਭ ਤੋਂ ਵਧੀਆ ਇਲਾਜ ਸਹੂਲਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੀੜਤ ਪਰਿਵਾਰਾਂ ਨੂੰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਮੰਤਰੀ ਮੌਕੇ 'ਤੇ ਪਹੁੰਚੇ
ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਸੂਬੇ ਦੇ ਖੇਤੀਬਾੜੀ ਮੰਤਰੀ ਕੇ. ਅਤਚੰਨਾਯਡੂ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ। ਉਨ੍ਹਾਂ ਨੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਅਤੇ ਮੰਦਿਰ ਪ੍ਰਬੰਧਕਾਂ ਨਾਲ ਸਥਿਤੀ ਦਾ ਜਾਇਜ਼ਾ ਲਿਆ।
ਜਾਂਚ ਅਤੇ ਸੁਰੱਖਿਆ ਉਪਰਾਲੇ
ਪ੍ਰਸ਼ਾਸਨ ਨੇ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੇ ਹਨ।
ਜ਼ਖ਼ਮੀਆਂ ਨੂੰ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ ਭਗਦੜ ਦੇ ਕਾਰਨਾਂ ਦੀ ਵਿਸਤ੍ਰਿਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੰਦਿਰ ਪ੍ਰੰਗਣ ਤੇ ਹਸਪਤਾਲ ਖੇਤਰ ਵਿੱਚ ਵਾਧੂ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਤਾਂ ਜੋ ਸਥਿਤੀ ਪੂਰੀ ਤਰ੍ਹਾਂ ਕਾਬੂ 'ਚ ਰਹੇ।
Stampede In Temple In Andhra Pradesh 9 Devotees Die CM Naidu Expresses Grief