November 4, 2025
Andhra PradeshEarthquake News : 3.7 ਤੀਬਰਤਾ ਦੇ ਭੂਚਾਲ ਨਾਲ ਕੰਬੀ ਧਰਤੀ, 10 ਕਿਲੋਮੀਟਰ ਹੇਠਾਂ ਸੀ ਕੇਂਦਰ
ਨਵੀਂ ਦਿੱਲੀ, 4 ਨਵੰਬਰ 2025 :ਦੱਖਣੀ ਭਾਰਤ ਦੇ ਆਂਧਰਾ ਪ੍ਰਦੇਸ਼ ਸੂਬੇ ਵਿੱਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਮੈਟ ਡਿਪਾਰਟਮੈਂਟ ਅਨੁਸਾਰ, ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 3.7 ਦਰਜ ਕੀਤੀ ਗਈ ਹੈ।
ਇਹ ਝਟਕੇ ਸਭ ਤੋਂ ਵੱਧ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿੱਚ ਆਏ, ਜਦਕਿ ਇਸ ਦਾ ਪ੍ਰਭਾਵ ਨੇੜਲੇ ਇਲਾਕਿਆਂ ਵਿਜਾਗ (ਵਿਸ਼ਾਖਾਪਟਨਮ) ਸਮੇਤ ਕਈ ਖੇਤਰਾਂ ਵਿੱਚ ਮਹਿਸੂਸ ਕੀਤਾ ਗਿਆ। ਲੋਕਾਂ ਨੇ ਦੱਸਿਆ ਕਿ ਧਰਤੀ ਕੁਝ ਸਕਿੰਟਾਂ ਲਈ ਹਿੱਲੀ, ਪਰ ਕਿਸੇ ਵੱਡੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ।
ਜ਼ਮੀਨ ਦੇ 10 ਕਿਲੋਮੀਟਰ ਹੇਠਾਂ ਸੀ ਕੇਂਦਰ
ਰਾਜ ਆਫ਼ਤ ਪ੍ਰਬੰਧਨ ਅਥਾਰਟੀ (APSDMA) ਨੇ ਪੁਸ਼ਟੀ ਕੀਤੀ ਹੈ ਕਿ ਇਹ ਭੂਚਾਲ ਸਵੇਰੇ 4:19 ਵਜੇ ਦਰਜ ਹੋਇਆ। ਇਸ ਦਾ ਕੇਂਦਰ ਅਲੂਰੀ ਸੀਤਾਰਾਮ ਰਾਜੂ ਖੇਤਰ ਵਿੱਚ 10 ਕਿਲੋਮੀਟਰ ਦੀ ਗਹਿਰਾਈ 'ਤੇ ਸਥਿਤ ਸੀ। ਤੀਬਰਤਾ ਘੱਟ ਹੋਣ ਕਾਰਨ ਲੋਕਾਂ ਵਿਚ ਘਬਰਾਹਟ ਤਾਂ ਹੋਈ ਪਰ ਜਲਦੀ ਸਥਿਤੀ ਆਮ ਹੋ ਗਈ।
ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ
APSDMA ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਫਿਰ ਵੀ ਸੁਰੱਖਿਆ ਦੇ ਨਜ਼ਰੀਏ ਤੋਂ ਸਥਾਨਕ ਪ੍ਰਸ਼ਾਸਨ ਅਤੇ ਡਿਜ਼ਾਸਟਰ ਮੈਨੇਜਮੈਂਟ ਟੀਮਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ।
Earthquake News The Earth Shook With A 3 7 Magnitude Earthquake The Epicenter Was 10 Km Below