ਉੱਤਰਾਖੰਡ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਗੱਲਬਾਤ ਮਗਰੋਂ ਬਣੀ ਸਹਿਮਤੀ    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਹੁਣ ਇਸ ਸਮੇਂ ‘ਤੇ ਖੁਲ੍ਹਣਗੇ ਅਦਾਰੇ    ਸਪੀਡ ਪੋਸਟ ਰਾਹੀਂ ਪਹੁੰਚਾਏ ਜਾਣਗੇ ਬਿਜਲੀ ਦੇ ਬਿੱਲ! ਮੁਲਾਜ਼ਮਾਂ ਦੀ ਹੜਤਾਲ ਵਿਚਾਲੇ PSPCL ਦਾ ਵੱਡਾ ਫੈਸਲਾ    NEET ਪ੍ਰੀਖਿਆ ਤੋਂ ਬਾਅਦ 18 ਸਾਲਾ ਵਿਦਿਆਰਥੀ ਨੇ ਖੂਹ 'ਚ ਛਾਲ ਮਾਰ ਕੇ ਦਿੱਤੀ ਜਾਨ, ਵੀਡੀਓ ਬਣਾ ਕੇ ਕਿਹਾ- 'ਮਾਂ ਮੈਨੂੰ ਮਾਫ਼ ਕਰ ਦੇਣਾ'    ਜੇਕਰ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ਨਹੀਂ ਦੇਖੀ ਤਾਂ ਤੁਸੀਂ ਵੱਡੇ ਝੂਠ ਦਾ ਸ਼ਿਕਾਰ ਹੋ ਸਕਦੇ ਹੋ- ਮਨੀਸ਼ ਸਿਸੋਦੀਆ    ਗਿਆਨੀ ਗੜਗੱਜ ਦੇ ਆਦੇਸ਼: ਸਿੱਖ MLA ਤੇ ਮੰਤਰੀ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਤਲਬ    NCERT ਦੀ 9ਵੀਂ ਜਮਾਤ ਦੀ ਕਿਤਾਬ ਵਿੱਚ ‘ਪੰਜਾਬ ਦੇ ਹੜ੍ਹ’ ਕੇਸ ਸਟੱਡੀ ਵਜੋਂ ਸ਼ਾਮਲ    ਲੁਧਿਆਣਾ ‘ਚ ਪੁਲਿਸ ਕਸਟਡੀ ‘ਚੋਂ ਮੁਲਜ਼ਮ ਫ਼ਰਾਰ, ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਲਈ ਲੈ ਕੇ ਆਈ ਸੀ ਪੁਲਿਸ    ਸੂਬੇ ਦੇ ਸਰਪੰਚਾਂ ਨੂੰ ਮਾਨ ਸਰਕਾਰ ਵੱਲੋਂ ਵੱਡਾ ਤੋਹਫ਼ਾ, 10,000 ਰੁ. ਪ੍ਰਤੀ ਮਹੀਨਾ ਮਿਲੇਗਾ ਮਾਣਭੱਤਾ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ   
Spicejet ਜਹਾਜ਼ ਦੀ ਅਚਾਨਕ ਕਰਵਾਉਣੀ ਪਈ Emergency Landing, ਜਾਣੋ ਕੀ ਹੋਇਆ
November 10, 2025
Spicejet-Plane-Suddenly-Had-To-M
New Delhi

Spicejet ਜਹਾਜ਼ ਦੀ ਅਚਾਨਕ ਕਰਵਾਉਣੀ ਪਈ Emergency Landing, ਜਾਣੋ ਕੀ ਹੋਇਆ

Live Punjabi TV ਬਿਊਰੋ
ਕੋਲਕਾਤਾ, 10 ਨਵੰਬਰ 2025: ਸਪਾਈਸਜੈੱਟ ਦੀ ਮੁੰਬਈ-ਕੋਲਕਾਤਾ ਉਡਾਣ ਦੇ ਯਾਤਰੀ ਉਸ ਵੇਲੇ ਵਾਲ-ਵਾਲ ਬਚੇ, ਜਦੋਂ ਜਹਾਜ਼ ਦੇ ਇੱਕ ਇੰਜਣ ਵਿੱਚ ਹਵਾ 'ਚ ਹੀ ਤਕਨੀਕੀ ਖਰਾਬੀ ਆ ਗਈ। ਪਾਇਲਟ ਦੀ ਸੂਝਬੂਝ ਸਦਕਾ ਜਹਾਜ਼ ਨੂੰ ਕੋਲਕਾਤਾ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਲਿਆ ਗਿਆ।

ਪਾਇਲਟ ਦੀ ਸੂਝਬੂਝ ਨਾਲ ਟਲਿਆ ਵੱਡਾ ਹਾਦਸਾ

ਜਾਣਕਾਰੀ ਅਨੁਸਾਰ, ਸਪਾਈਸਜੈੱਟ ਦੀ ਫਲਾਈਟ SG670 ਜਦੋਂ ਕੋਲਕਾਤਾ ਨੇੜੇ ਪਹੁੰਚੀ ਤਾਂ ਪਾਇਲਟ ਨੂੰ ਇੱਕ ਇੰਜਣ ਵਿੱਚ ਗੜਬੜੀ ਦਾ ਅਹਿਸਾਸ ਹੋਇਆ। ਪਾਇਲਟ ਨੇ ਬਿਨਾਂ ਦੇਰੀ ਕੀਤਿਆਂ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਕੀਤਾ ਅਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਰਾਤ 11:38 ਵਜੇ ਜਹਾਜ਼ ਨੂੰ ਸਫਲਤਾਪੂਰਵਕ ਉਤਾਰਿਆ ਗਿਆ।

ਏਅਰਪੋਰਟ 'ਤੇ ਐਮਰਜੈਂਸੀ ਪ੍ਰਬੰਧ

ਸੂਚਨਾ ਮਿਲਦਿਆਂ ਹੀ ਕੋਲਕਾਤਾ ਹਵਾਈ ਅੱਡੇ 'ਤੇ 'ਫੁੱਲ ਐਮਰਜੈਂਸੀ' ਦਾ ਐਲਾਨ ਕਰ ਦਿੱਤਾ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਮੈਡੀਕਲ ਟੀਮਾਂ ਨੂੰ ਰਨਵੇਅ 'ਤੇ ਤਾਇਨਾਤ ਕਰ ਦਿੱਤਾ ਗਿਆ ਸੀ। ਜਹਾਜ਼ ਦੇ ਸੁਰੱਖਿਅਤ ਉਤਰਨ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਅਤੇ ਐਮਰਜੈਂਸੀ ਹਟਾ ਲਈ ਗਈ। ਹੁਣ ਤਕਨੀਕੀ ਟੀਮ ਇੰਜਣ ਫੇਲ੍ਹ ਹੋਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਹਵਾਬਾਜ਼ੀ ਖੇਤਰ 'ਚ ਹਾਲੀਆ ਦੂਜੀ ਵੱਡੀ ਘਟਨਾ

ਇਹ ਘਟਨਾ ਹਾਲ ਹੀ ਵਿੱਚ ਦਿੱਲੀ ਹਵਾਈ ਅੱਡੇ 'ਤੇ ਹੋਈ ਤਕਨੀਕੀ ਗੜਬੜੀ ਤੋਂ ਬਾਅਦ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ 7 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ATC ਸਿਸਟਮ ਫੇਲ੍ਹ ਹੋ ਗਿਆ ਸੀ, ਜਿਸ ਕਾਰਨ 400 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਸਨ।

Spicejet Plane Suddenly Had To Make An Emergency Landing Know What Happened

local advertisement banners
Comments


Recommended News
Popular Posts
Just Now