November 13, 2025
New Delhi
Delhi Blast Update : ਧਮਾਕੇ ਤੋਂ ਪਹਿਲਾਂ ਉਮਰ ਕਿੱਥੇ ਗਿਆ? ਨਵੀਂ CCTV ਫੁਟੇਜ ਨੇ ਖੋਲ੍ਹੀ ਵੱਡੀ ਗੁੱਥੀ
ਨਵੀਂ ਦਿੱਲੀ, 13 ਨਵੰਬਰ 2025: ਦਿੱਲੀ 'ਚ 10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਕਾਰ ਬਲਾਸਟ ਦੀ ਜਾਂਚ ਮੁੜ ਇੱਕ ਨਵੇਂ ਮੋੜ 'ਤੇ ਪਹੁੰਚ ਗਈ ਹੈ। ਜਾਂਚ ਏਜੰਸੀਆਂ ਨੂੰ ਮਿਲੀ ਨਵੀਂ CCTV ਫੁਟੇਜ 'ਚ ਖੁਲਾਸਾ ਹੋਇਆ ਹੈ ਕਿ ਅੱਤਵਾਦੀ ਡਾ. ਉਮਰ ਨਬੀ (Dr. Umar Nabi) ਧਮਾਕੇ ਤੋਂ ਕੁਝ ਘੰਟੇ ਪਹਿਲਾਂ ਤੁਰਕਮਾਨ ਗੇਟ ਅਤੇ ਨਿਜ਼ਾਮੂਦੀਨ ਦਰਗਾਹ ਦੋਵੇਂ ਸਥਾਨਾਂ 'ਤੇ ਗਿਆ ਸੀ।
ਹੁਣ ਜਾਂਚ ਦਾ ਕੇਂਦਰ ਇਹ ਜਾਣਨਾ ਹੈ ਕਿ ਉਮਰ ਉੱਥੇ ਕਿਸੇ ਸੰਪਰਕ 'ਚ ਗਿਆ ਸੀ ਜਾਂ ਸਿਰਫ਼ ਧਾਰਮਿਕ ਰਸਮ ਲਈ ਰੁਕਿਆ।
ਦਰਗਾਹ 'ਚ ਅੱਧਾ ਘੰਟਾ, ਪਾਰਕਿੰਗ 'ਚ ਤਿੰਨ ਘੰਟੇ
ਫੁਟੇਜ ਮੁਤਾਬਕ, ਉਮਰ ਨਿਜ਼ਾਮੂਦੀਨ ਦਰਗਾਹ 'ਚ ਲਗਭਗ 30 ਮਿੰਟ ਰੁਕਿਆ। ਇਸ ਤੋਂ ਬਾਅਦ ਉਹ ਸੁਨਹਿਰੀ ਮਸਜਿਦ ਦੀ ਪਾਰਕਿੰਗ 'ਚ ਗਈਆ ਅਤੇ ਕਾਰ ਉੱਥੇ ਕਰੀਬ ਤਿੰਨ ਘੰਟੇ ਖੜ੍ਹੀ ਰਹੀ।
ਜਾਂਚ ਕਰਮੀ ਮੰਨ ਰਹੇ ਹਨ ਕਿ ਉਮਰ ਇਸ ਥਾਂ ਨਾਲ ਵਾਕਿਫ਼ ਸੀ, ਕਿਉਂਕਿ ਉਸਨੇ ਕਾਰ ਉਸ ਹਿੱਸੇ 'ਚ ਪਾਰਕ ਕੀਤੀ ਜਿੱਥੇ CCTV ਕੈਮਰਾ ਨਹੀਂ ਸੀ। ਹਾਲਾਂਕਿ, entry ਅਤੇ exit ਗੇਟਾਂ 'ਤੇ ਉਸਦੀ ਪਹੁੰਚ ਰਿਕਾਰਡ ਹੋ ਚੁੱਕੀ ਹੈ।
3:19 ਤੋਂ 6:25–ਮਿੰਟ-ਦਰ-ਮਿੰਟ ਹਿਲਚਲ ਸਾਹਮਣੇ
3:19 ਵਜੇ — ਉਮਰ ਇਕੱਲਾ ਕਾਰ ਸਮੇਤ ਪਾਰਕਿੰਗ 'ਚ ਦਾਖਲ ਹੋਇਆ
6:25 ਵਜੇ — ਬਲਾਸਟ ਤੋਂ ਕੇਵਲ 27 ਮਿੰਟ ਪਹਿਲਾਂ ਪਾਰਕਿੰਗ ਤੋਂ ਬਾਹਰ ਨਿਕਲਿਆ
U-turn ਲੈਣ ਤੋਂ ਕੁਝ ਸਕਿੰਟਾਂ ਬਾਅਦ ਧਮਾਕਾ
ਪਾਰਕਿੰਗ ਤੋਂ ਨਿਕਲਣ ਬਾਅਦ, ਉਮਰ ਨੇਤਾਜੀ ਸੁਭਾਸ਼ ਮਾਰਗ ਰਾਹੀਂ ਜਾਮਾ ਮਸਜਿਦ ਅਤੇ ਲਾਲ ਕਿਲ੍ਹੇ ਵੱਲ ਵਧਿਆ। ਉਥੋਂ ਉਸਨੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਰਾਹੀਂ U-turn ਲਿਆ ਅਤੇ ਮੁੜ ਲਾਲ ਕਿਲ੍ਹੇ ਨੇੜੇ ਆ ਗਿਆ। ਲਾਲ ਬੱਤੀ 'ਤੇ ਹੌਲੀ ਚੱਲ ਰਹੀ Hyundai i20 ਵਿੱਚ ਹੀ ਅਚਾਨਕ ਭਿਆਨਕ ਵਿਸਫੋਟ ਹੋਇਆ।
ਸੂਤਰਾਂ ਮੁਤਾਬਕ, ਪੁਲਿਸ ਨੇ ਹੁਣ ਸਾਰੀਆਂ ਸੰਬੰਧਿਤ CCTV ਫੁਟੇਜ ਨੂੰ ਜ਼ਬਤ ਕਰਕੇ ਸੁਰੱਖਿਆ ਏਜੰਸੀਆਂ ਨਾਲ ਸਾਂਝਾ ਕਰ ਦਿੱਤਾ ਹੈ, ਤਾਂ ਜੋ ਉਮਰ ਦੇ ਆਖਰੀ 12 ਘੰਟਿਆਂ ਦੀ ਹਰ ਚਾਲ ਨੂੰ ਜੋੜਿਆ ਜਾ ਸਕੇ।
Delhi blast update where did omar go before the blast new cctv footage reveals a big mystery