November 19, 2025
New DelhiDelhi Blast ਮਾਮਲਾ : Al-Falah University ਦਾ Founder ED ਵੱਲੋਂ ਗ੍ਰਿਫ਼ਤਾਰ
ਨਵੀਂ ਦਿੱਲੀ/ਫਰੀਦਾਬਾਦ, 19 ਨਵੰਬਰ, 2025 : ਦਿੱਲੀ ਬਲਾਸਟ ਕੇਸ ਵਿੱਚ ਜਾਂਚ ਕਰ ਰਹੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ (Al-Falah University) ਦੇ ਫਾਊਂਡਰ ਅਤੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗ੍ਰਿਫ਼ਤਾਰੀ ਓਖਲਾ ਸਥਿਤ ਦਫ਼ਤਰ 'ਚ ਛਾਪੇਮਾਰੀ ਦੌਰਾਨ ਮਨੀ ਲਾਂਡਰਿੰਗ ਨਾਲ ਜੁੜੀ ਬੇਨਿਯਮੀਆਂ ਮਿਲਣ ਤੋਂ ਬਾਅਦ ਕੀਤੀ ਗਈ ਹੈ।
ਯੂਨੀਵਰਸਿਟੀ ਦਾ ਪ੍ਰਸ਼ਾਸਕੀ ਬਲਾਕ ਸੀਲ, 9 ਸ਼ੈੱਲ ਕੰਪਨੀਆਂ ਬਰਾਮਦ
ਮੰਗਲਵਾਰ ਸਵੇਰੇ ਲਗਭਗ 5:15 ਵਜੇ ED ਦੀਆਂ ਟੀਮਾਂ ਨੇ ਦਿੱਲੀ-ਐਨਸੀਆਰ 'ਚ 25 ਟਿਕਾਣਿਆਂ 'ਤੇ ਇੱਕੋ ਸਮੇਂ ਰੇਡ ਕੀਤੀ। ਜਾਂਚ ਦੌਰਾਨ ਯੂਨੀਵਰਸਿਟੀ ਦਾ ਐਡਮਿਨ ਬਲਾਕ ਸੀਲ ਕੀਤਾ ਗਿਆ। ਅਧਿਕਾਰੀਆਂ ਨੂੰ ਇੱਕੋ ਪਤੇ 'ਤੇ ਰਜਿਸਟਰ ਘੱਟੋ-ਘੱਟ 9 ਸ਼ੈੱਲ ਕੰਪਨੀਆਂ ਮਿਲੀਆਂ। ਕਈ ਕੰਪਨੀਆਂ 'ਚ ਇੱਕੋ ਮੋਬਾਈਲ ਨੰਬਰ ਦਰਜ ਸੀ ਅਤੇ EPFO–ESIC ਦੇ ਰਿਕਾਰਡ ਵੀ ਨਹੀਂ ਮਿਲੇ।
ED ਨੇ 48 ਲੱਖ ਰੁਪਏ ਕੈਸ਼ ਕੀਤਾ ਕਬਜ਼ੇ 'ਚ
ਛਾਪਿਆਂ ਦੌਰਾਨ ਟਰੱਸਟੀਆਂ ਅਤੇ ਪ੍ਰਮੋਟਰਾਂ ਨਾਲ ਜੁੜੇ ਸਥਾਨਾਂ ਤੋਂ ਲਗਭਗ ₹48 ਲੱਖ ਨਕਦੀ ਜ਼ਬਤ ਕੀਤੀ ਗਈ। ED ਨੇ ਇਹ ਕਾਰਵਾਈ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਦਰਜ ਕੀਤੀਆਂ ਦੋ FIRs ਦੇ ਆਧਾਰ 'ਤੇ ਸ਼ੁਰੂ ਕੀਤੀ ਸੀ।
ਡਾ. ਸ਼ਾਹੀਨ ਅਤੇ ਡਾ. ਮੁਜ਼ੱਮਿਲ ਦੀ ਨਵੀਂ ਤਸਵੀਰ ਵੀ ਆਈ ਸਾਹਮਣੇ
ਇਸ ਵਿੱਚ ਵੱਡਾ ਅਪਡੇਟ ਇਹ ਵੀ ਹੈ ਕਿ ਦਿੱਲੀ ਬਲਾਸਟ ਕੇਸ ਵਿੱਚ ਗ੍ਰਿਫ਼ਤਾਰ ਅਲ-ਫਲਾਹ ਯੂਨੀਵਰਸਿਟੀ ਦੀ ਡਾ. ਸ਼ਾਹੀਨ ਸਈਦ ਅਤੇ ਡਾ. ਮੁਜ਼ੱਮਿਲ ਸ਼ਕੀਲ ਦੀ ਇੱਕ ਨਵੀਂ ਤਸਵੀਰ ਵੀ ਸਾਹਮਣੇ ਆਈ ਹੈ।
25 ਸਤੰਬਰ ਦੀ ਇਸ ਤਸਵੀਰ ਵਿੱਚ ਸ਼ਾਹੀਨ ਆਪਣੀ ਨਵੀਂ Brezza ਕਾਰ ਦੀ ਡਿਲੀਵਰੀ ਲੈਂਦੀ ਦਿਸਦੀ ਹੈ ਅਤੇ ਨਾਲ ਮੁਜ਼ੱਮਿਲ ਵੀ ਮੌਜੂਦ ਹੈ। ਯਾਦ ਰਹੇ—ਇਹੀ ਕਾਰ 13 ਨਵੰਬਰ ਨੂੰ ਪੁਲਿਸ ਨੇ ਯੂਨੀਵਰਸਿਟੀ ਤੋਂ ਬਰਾਮਦ ਕੀਤੀ ਸੀ।
ਫਰੀਦਾਬਾਦ ਦੀ ਮਸਜਿਦ 'ਚ ਪੁੱਛਗਿੱਛ, ਜਸੀਰ 10 ਦਿਨ ਦੀ ਹਿਰਾਸਤ 'ਚ
ਦੂਜੇ ਪਾਸੇ, ਫਰੀਦਾਬਾਦ ਦੇ ਪਿੰਡ ਖੰਦਾਵਲੀ ਦੀ ਇੱਕ ਮਸਜਿਦ ਵਿੱਚ ਪੁਲਿਸ ਨੇ ਚੈਕਿੰਗ ਕਰਕੇ ਸਥਾਨਕ ਲੋਕਾਂ ਤੋਂ ਪੁੱਛਗਿੱਛ ਕੀਤੀ।
ਇਸਦੇ ਨਾਲ ਹੀ, ਸ੍ਰੀਨਗਰ ਤੋਂ ਗ੍ਰਿਫ਼ਤਾਰ ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ਼ ਨੂੰ NIA ਦੀ ਖ਼ਾਸ ਅਦਾਲਤ ਨੇ 10 ਦਿਨ ਦੀ ਹਿਰਾਸਤ 'ਚ ਭੇਜ ਦਿੱਤਾ ਹੈ, ਤਾਂ ਜੋ ਬਲਾਸਟ ਸਾਜ਼ਿਸ਼ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਸਕੇ।
Delhi Blast Case Founder Of Al Falah University Arrested By ED