December 4, 2025
Ahmedabad ਵੱਡੀ ਖ਼ਬਰ : Ahmedabad Airport 'ਤੇ Indigo Flight ਦੀ ਹੋਈ Emegency Landing, ਪੜ੍ਹੋ ਪੂਰੀ ਖ਼ਬਰ
Live Punjabi TV Bureau
ਅਹਿਮਦਾਬਾਦ/ਹੈਦਰਾਬਾਦ, 4 ਦਸੰਬਰ 2025: ਸਾਊਦੀ ਅਰਬ ਦੇ ਮਦੀਨਾ (Madina) ਤੋਂ ਹੈਦਰਾਬਾਦ (Hyderabad) ਵੱਲ ਉੱਡ ਰਹੀ ਇੰਡੀਗੋ ਏਅਰਲਾਈਨਜ਼ਦੀ ਫਲਾਈਟ 6E-058 ਨੂੰ ਬੰਬ ਦੀ ਧਮਕੀ ਮਿਲਣ ਕਾਰਨ ਅਚਾਨਕ ਐਮਰਜੈਂਸੀ ਉਤਰਾਉ ਕਰਨਾ ਪਿਆ। Pilot ਨੇ ਸੁਰੱਖਿਆ ਨੂੰ ਪਹਿਲ ਦੇਂਦੇ ਹੋਏ ਜਹਾਜ਼ ਨੂੰ ਤੁਰੰਤ ਡਾਇਵਰਟ ਕਰਕੇ ਅਹਿਮਦਾਬਾਦ ਏਅਰਪੋਰਟ 'ਤੇ ਸੁਰੱਖਿਅਤ ਲੈਂਡ ਕਰਵਾ ਦਿੱਤਾ।
ਫਲਾਈਟ ਵਿੱਚ ਲਗਭਗ 180 ਯਾਤਰੀਆਂ ਅਤੇ 6 ਕਰੂ ਮੈਂਬਰ ਸਵਾਰ ਸਨ। ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ Isolation Bay ਵਿੱਚ ਖੜ੍ਹਾ ਕੀਤਾ ਗਿਆ ਅਤੇ ਸਭ ਨੂੰ ਤੁਰੰਤ ਬਾਹਰ ਕੱਢਕੇ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਗਈ।
ਜਹਾਜ਼ 'ਚੋਂ ਨਹੀਂ ਮਿਲੀ ਕੋਈ ਸ਼ੱਕੀ ਵਸਤੂ
Bomb Disposal Squad ਅਤੇ CISF ਦੀ ਟੀਮ ਨੇ ਜਹਾਜ਼ ਦੀ ਤਲਾਸ਼ੀ ਲਈ, ਪਰ ਅਧਿਕਾਰਤ ਤੌਰ 'ਤੇ ਕੋਈ ਵੀ explosive ਮਿਲਣ ਦੀ ਪੁਸ਼ਟੀ ਨਹੀਂ ਹੋਈ। ਇਸ ਦੌਰਾਨ ਯਾਤਰੀਆਂ ਵਿੱਚ ਘਬਰਾਹਟ ਦਾ ਮਾਹੌਲ ਬਣਿਆ ਰਿਹਾ, ਪਰ ਸਾਰੇ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਇਸ ਤੋਂ ਪਹਿਲਾਂ ਵੀ ਮਿਲੀਆਂ ਸਮਾਨ ਧਮਕੀਆਂ
ਮਾਲੂਮ ਹੋਇਆ ਹੈ ਕਿ ਸਿਰਫ਼ ਦੋ ਦਿਨ ਪਹਿਲਾਂ ਹੀ ਕੁਵੈਤ ਤੋਂ ਹੈਦਰਾਬਾਦ ਆ ਰਹੀ ਇੰਡੀਗੋ ਫਲਾਈਟ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਮਿਲੀ ਸੀ ਅਤੇ ਉਸ ਸਮੇਂ ਜਹਾਜ਼ ਨੂੰ ਮੁੰਬਈ ਵੱਲ ਮੋੜਿਆ ਗਿਆ ਸੀ। ਉਹ ਧਮਕੀ ਬਾਅਦ ਵਿੱਚ ਫ਼ਰਜ਼ੀ ਨਿਕਲੀ ਸੀ।
ਧਮਾਕਿਆਂ ਅਤੇ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਪਿਛਲੇ ਦਿਨਾਂ ਤੋਂ Air Security ਦੇ ਇਰਦ-ਗਿਰਦ ਖਤਰੇ ਵਧੇ ਹੋਏ ਹਨ, ਜਿਸ ਕਾਰਨ ਏਅਰਪੋਰਟਾਂ 'ਤੇ High Alert ਬਰਕਰਾਰ ਹੈ।
Big News Indigo Flight Makes Emergency Landing At Ahmedabad Airport Read The Full News