ਉੱਤਰਾਖੰਡ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਗੱਲਬਾਤ ਮਗਰੋਂ ਬਣੀ ਸਹਿਮਤੀ    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਹੁਣ ਇਸ ਸਮੇਂ ‘ਤੇ ਖੁਲ੍ਹਣਗੇ ਅਦਾਰੇ    ਸਪੀਡ ਪੋਸਟ ਰਾਹੀਂ ਪਹੁੰਚਾਏ ਜਾਣਗੇ ਬਿਜਲੀ ਦੇ ਬਿੱਲ! ਮੁਲਾਜ਼ਮਾਂ ਦੀ ਹੜਤਾਲ ਵਿਚਾਲੇ PSPCL ਦਾ ਵੱਡਾ ਫੈਸਲਾ    NEET ਪ੍ਰੀਖਿਆ ਤੋਂ ਬਾਅਦ 18 ਸਾਲਾ ਵਿਦਿਆਰਥੀ ਨੇ ਖੂਹ 'ਚ ਛਾਲ ਮਾਰ ਕੇ ਦਿੱਤੀ ਜਾਨ, ਵੀਡੀਓ ਬਣਾ ਕੇ ਕਿਹਾ- 'ਮਾਂ ਮੈਨੂੰ ਮਾਫ਼ ਕਰ ਦੇਣਾ'    ਜੇਕਰ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ਨਹੀਂ ਦੇਖੀ ਤਾਂ ਤੁਸੀਂ ਵੱਡੇ ਝੂਠ ਦਾ ਸ਼ਿਕਾਰ ਹੋ ਸਕਦੇ ਹੋ- ਮਨੀਸ਼ ਸਿਸੋਦੀਆ    ਗਿਆਨੀ ਗੜਗੱਜ ਦੇ ਆਦੇਸ਼: ਸਿੱਖ MLA ਤੇ ਮੰਤਰੀ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਤਲਬ    NCERT ਦੀ 9ਵੀਂ ਜਮਾਤ ਦੀ ਕਿਤਾਬ ਵਿੱਚ ‘ਪੰਜਾਬ ਦੇ ਹੜ੍ਹ’ ਕੇਸ ਸਟੱਡੀ ਵਜੋਂ ਸ਼ਾਮਲ    ਲੁਧਿਆਣਾ ‘ਚ ਪੁਲਿਸ ਕਸਟਡੀ ‘ਚੋਂ ਮੁਲਜ਼ਮ ਫ਼ਰਾਰ, ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਲਈ ਲੈ ਕੇ ਆਈ ਸੀ ਪੁਲਿਸ    ਸੂਬੇ ਦੇ ਸਰਪੰਚਾਂ ਨੂੰ ਮਾਨ ਸਰਕਾਰ ਵੱਲੋਂ ਵੱਡਾ ਤੋਹਫ਼ਾ, 10,000 ਰੁ. ਪ੍ਰਤੀ ਮਹੀਨਾ ਮਿਲੇਗਾ ਮਾਣਭੱਤਾ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ   
Sunita Williams Retires: ਪੁਲਾੜ ਦੀ 'ਰਾਣੀ' ਸੁਨੀਤਾ ਵਿਲੀਅਮਜ਼ ਨੇ NASA ਨੂੰ ਕਿਹਾ ਅਲਵਿਦਾ, 27 ਸਾਲਾਂ ਦੇ ਕਰੀਅਰ ’ਚ ਕੀਤੇ ਇੰਨੇ ਮਿਸ਼ਨ ਪੂਰੇ
January 21, 2026
Sunita-Williams-Retires-The-Quee
New Delhi

Sunita Williams Retires: ਪੁਲਾੜ ਦੀ 'ਰਾਣੀ' ਸੁਨੀਤਾ ਵਿਲੀਅਮਜ਼ ਨੇ NASA ਨੂੰ ਕਿਹਾ ਅਲਵਿਦਾ, 27 ਸਾਲਾਂ ਦੇ ਕਰੀਅਰ ’ਚ ਕੀਤੇ ਇੰਨੇ ਮਿਸ਼ਨ ਪੂਰੇ

Live Punjabi TV Bureau

ਵਾਸ਼ਿੰਗਟਨ, 21 January 2026 :ਭਾਰਤੀ ਮੂਲ ਦੀ ਨਾਸਾ ਦੀ ਮਸ਼ਹੂਰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਆਪਣੇ ਇਤਿਹਾਸਕ ਅਤੇ ਸ਼ਾਨਦਾਰ ਕਰੀਅਰ ਨੂੰ ਵਿਰਾਮ ਦੇ ਦਿੱਤਾ ਹੈ। ਨਾਸਾ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਸੁਨੀਤਾ ਵਿਲੀਅਮਜ਼ 27 ਦਸੰਬਰ, 2025 ਤੋਂ ਸੇਵਾਮੁਕਤ ਹੋ ਗਏ ਹਨ। ਕਰੀਬ 27 ਸਾਲਾਂ ਤੱਕ ਪੁਲਾੜ ਮਿਸ਼ਨਾਂ ਦੀ ਅਗਵਾਈ ਕਰਨ ਤੋਂ ਬਾਅਦ, ਹੁਣ ਉਨ੍ਹਾਂ ਨੇ ਇਸ ਖੇਤਰ ਨੂੰ ਅਲਵਿਦਾ ਕਹਿ ਦਿੱਤਾ ਹੈ।

ਸੁਨੀਤਾ ਵਿਲੀਅਮਜ਼ ਦਾ ਆਖਰੀ ਮਿਸ਼ਨ ਸਭ ਤੋਂ ਵੱਧ ਸੁਰਖੀਆਂ ਵਿੱਚ ਰਿਹਾ। ਉਹ ਬੋਇੰਗ ਸਟਾਰਲਾਈਨਰ (Boeing Starliner) ਰਾਹੀਂ ਪੁਲਾੜ ਵਿੱਚ ਗਏ ਸਨ। ਇਹ ਮਿਸ਼ਨ ਸਿਰਫ਼ 10 ਦਿਨਾਂ ਦਾ ਹੋਣਾ ਸੀ, ਪਰ ਪੁਲਾੜ ਯਾਨ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ ਕਰੀਬ 9 ਮਹੀਨੇ ਰੁਕਣਾ ਪਿਆ। ਇਸ ਦੌਰਾਨ ਪੂਰੀ ਦੁਨੀਆ ਦੀਆਂ ਨਜ਼ਰਾਂ ਉਨ੍ਹਾਂ ਦੀ ਵਾਪਸੀ 'ਤੇ ਟਿਕੀਆਂ ਹੋਈਆਂ ਸਨ, ਪਰ ਉਨ੍ਹਾਂ ਨੇ ਹੌਂਸਲੇ ਨਾਲ ਇਸ ਮਿਸ਼ਨ ਨੂੰ ਪੂਰਾ ਕਰਕੇ ਇਤਿਹਾਸ ਰਚ ਦਿੱਤਾ।

ਪੁਲਾੜ 'ਚ ਬਿਤਾਏ 608 ਦਿਨ, ਬਣਾਇਆ ਅਨੋਖਾ ਰਿਕਾਰਡ

ਸਾਲ 1998 ਵਿੱਚ ਨਾਸਾ ਦੁਆਰਾ ਚੁਣੇ ਜਾਣ ਤੋਂ ਬਾਅਦ ਸੁਨੀਤਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਆਪਣੇ ਪੂਰੇ ਕਰੀਅਰ ਦੌਰਾਨ ਉਨ੍ਹਾਂ ਨੇ ਤਿੰਨ ਵੱਡੇ ਪੁਲਾੜ ਮਿਸ਼ਨ ਪੂਰੇ ਕੀਤੇ। ਹੈਰਾਨੀਜਨਕ ਗੱਲ ਇਹ ਹੈ ਕਿ ਉਨ੍ਹਾਂ ਨੇ ਪੁਲਾੜ ਵਿੱਚ ਕੁੱਲ 608 ਦਿਨ ਬਿਤਾਏ ਹਨ। ਇਹ ਨਾਸਾ ਦੇ ਕਿਸੇ ਵੀ ਪੁਲਾੜ ਯਾਤਰੀ ਦੁਆਰਾ ਬਿਤਾਇਆ ਗਿਆ ਦੂਜਾ ਸਭ ਤੋਂ ਲੰਬਾ ਸਮਾਂ ਹੈ। ਪੁਲਾੜ ਵਿੱਚ ਰਹਿੰਦਿਆਂ ਉਨ੍ਹਾਂ ਨੇ ਕਈ ਅਹਿਮ ਵਿਗਿਆਨਕ ਪ੍ਰਯੋਗ ਕੀਤੇ ਅਤੇ ਤਕਨੀਕੀ ਟੈਸਟਿੰਗ ਵਿੱਚ ਮੁੱਖ ਭੂਮਿਕਾ ਨਿਭਾਈ।

ਤਿੰਨ ਮਿਸ਼ਨਾਂ ਨੇ ਰਚਿਆ ਇਤਿਹਾਸ

ਸੁਨੀਤਾ ਦਾ ਪਹਿਲਾ ਮਿਸ਼ਨ 2006 ਵਿੱਚ ਸਪੇਸ ਸ਼ਟਲ ਡਿਸਕਵਰੀ ਰਾਹੀਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ 2012 ਵਿੱਚ ਉਨ੍ਹਾਂ ਨੇ ਕਜ਼ਾਕਿਸਤਾਨ ਤੋਂ ਉਡਾਣ ਭਰੀ ਅਤੇ ਸਪੇਸ ਸਟੇਸ਼ਨ ਦੀ ਮੁਰੰਮਤ ਵਰਗੇ ਜ਼ਰੂਰੀ ਕੰਮ ਕੀਤੇ। ਉਨ੍ਹਾਂ ਦਾ ਤੀਜਾ ਅਤੇ ਆਖਰੀ ਮਿਸ਼ਨ 2024 ਵਿੱਚ ਸ਼ੁਰੂ ਹੋਇਆ ਸੀ, ਜੋ ਕਿ ਬੋਇੰਗ ਸਟਾਰਲਾਈਨਰ ਦੀ ਖਰਾਬੀ ਕਾਰਨ ਮਾਰਚ 2025 ਤੱਕ ਚੱਲਿਆ ਅਤੇ ਸਭ ਤੋਂ ਲੰਬਾ ਮਿਸ਼ਨ ਬਣ ਗਿਆ।

ਗੁਜਰਾਤ ਨਾਲ ਹੈ ਖਾਸ ਰਿਸ਼ਤਾ

ਸੁਨੀਤਾ ਵਿਲੀਅਮਜ਼ ਦਾ ਭਾਰਤ ਨਾਲ ਬਹੁਤ ਗੂੜ੍ਹਾ ਸਬੰਧ ਹੈ। ਉਨ੍ਹਾਂ ਦੇ ਪਿਤਾ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਨਾਲ ਸਬੰਧਤ ਸਨ। ਭਾਵੇਂ ਸੁਨੀਤਾ ਦਾ ਜਨਮ ਅਮਰੀਕਾ ਵਿੱਚ ਹੋਇਆ, ਪਰ ਉਹ ਭਾਰਤ ਨੂੰ ਆਪਣੀਆਂ ਜੜ੍ਹਾਂ ਮੰਨਦੀ ਹੈ। ਰਿਟਾਇਰਮੈਂਟ ਤੋਂ ਬਾਅਦ ਆਪਣੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਾੜ ਹਮੇਸ਼ਾ ਉਨ੍ਹਾਂ ਦੀ ਮਨਪਸੰਦ ਥਾਂ ਰਹੀ ਹੈ। ਹੁਣ ਉਹ ਆਪਣੇ ਵਿਹਲੇ ਸਮੇਂ ਵਿੱਚ ਹਾਈਕਿੰਗ, ਕੈਂਪਿੰਗ ਅਤੇ ਤੰਦਰੁਸਤੀ ਵੱਲ ਧਿਆਨ ਦੇਣਗੇ। ਨਾਸਾ ਨੇ ਉਨ੍ਹਾਂ ਦੇ ਯੋਗਦਾਨ ਨੂੰ ਸਲਾਹਿਆ ਹੈ ਅਤੇ ਕਿਹਾ ਹੈ ਕਿ ਆਉਣ ਵਾਲੇ ਮਿਸ਼ਨਾਂ ਦੀ ਨੀਂਹ ਸੁਨੀਤਾ ਵਿਲੀਅਮਜ਼ ਨੇ ਹੀ ਰੱਖੀ ਹੈ।

Sunita Williams Retires The Queen Of Space Sunita Williams Bids Farewell To NASA Completing So Many Missions In Her 27 year Career

local advertisement banners
Comments


Recommended News
Popular Posts
Just Now