April 16, 2024

Admin / Punjab
ਸਟੇਟ ਡੈਸਕ : ਪੰਜਾਬ ਵਿੱਚ ਭਲਕੇ 17 ਅਪ੍ਰੈਲ 2024 ਨੂੰ ਰਾਮ ਨੌਮੀ ਮੌਕੇ ਸਰਕਾਰ ਨੇ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸੂਬੇ ਭਰ ਦੇ ਸਰਕਾਰੀ ਸਕੂਲ, ਕਾਲਜ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ। ਦਰਅਸਲ, ਇਸ ਦਿਨ ਸੂਬੇ ਭਰ ‘ਚ ‘ਰਾਮ ਨੌਮੀ’ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਸਰਕਾਰ ਨੇ ਇਸ ਨੂੰ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਰਾਮ ਨੌਮੀ ਇੱਕ ਹਿੰਦੂ ਤਿਉਹਾਰ ਹੈ ਜੋ ਭਗਵਾਨ ਵਿਸ਼ਨੂੰ ਦੇ ਅਵਤਾਰ, ਭਗਵਾਨ ਰਾਮ ਦੇ ਜਨਮ ਦੀ ਖੁਸ਼ੀ ’ਚ ਮਨਾਇਆ ਜਾਂਦਾ ਹੈ। ਇਹ ਦਿਨ ਨੌਂ ਦਿਨਾਂ ਦੇ ਚੈਤਰ-ਨਰਾਤੇ ਦੇ ਜਸ਼ਨਾਂ ਦੇ ਅੰਤ ਨੂੰ ਦਰਸਾਉਂਦਾ ਹੈ, ਜੋ ਕਿ ਹਿੰਦੂ ਮਹੀਨੇ ਚੈਤਰ ਵਿੱਚ ਮਨਾਇਆ ਜਾਂਦਾ ਹੈ ਜੋ ਬਸੰਤ ਅਤੇ ਗਰਮੀਆਂ ਦੀ ਸ਼ੁਰੂਆਤ 'ਤੇ ਪੈਂਦਾ ਹੈ।
ਇਸ ਤੋਂ ਇਲਾਵਾ ਮਹਾਵੀਰ ਜਯੰਤੀ ਜੈਨੀਆਂ ਦੁਆਰਾ ਮਨਾਏ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਮਹਾਂਵੀਰ ਜਯੰਤੀ ਦਾ ਤਿਉਹਾਰ ਵਰਧਮਾਨ ਮਹਾਵੀਰ ਦੇ ਜਨਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਭਗਵਾਨ ਮਹਾਵੀਰ ਦਾ ਜਨਮ ਬਿਹਾਰ ਰਾਜ ਵਿੱਚ 599 ਈਸਵੀ ਪੂਰਵ ਵਿੱਚ ਹੋਇਆ ਸੀ। ਉਹ ਜੈਨ ਧਰਮ ਦੇ ਸੰਸਥਾਪਕ ਸਨ ਅਤੇ ਅਹਿੰਸਾ, ਦਇਆ ਅਤੇ ਸੰਜਮ ਦੇ ਫਲਸਫੇ ਨੂੰ ਫੈਲਾਉਣ ਵਾਲੇ ਸਨ।
Public Holiday Tomorrow Will Be A Public Holiday In Punjab
