July 23, 2024
Admin / Punjab
ਸਟੇਟ ਡੈਸਕ : ਵਿਦੇਸ਼ ਭੇਜਣ ਦੇ ਨਾਂ 'ਤੇ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਇਨ੍ਹਾਂ ਨੇ ਕਈ ਨੌਜਵਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਦੀ ਪਛਾਣ ਜੈਕਰਨ ਜੋਸ਼ੀ, ਅਰਸ਼ਦ ਖਾਨ ਅਤੇ ਮਹੀਪਾਲ ਸਿੰਘ ਵਜੋਂ ਹੋਈ ਹੈ। ਜੈਕਰਨ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦਾ ਸੀ। ਅਰਸ਼ਦ ਖਾਨ ਅਤੇ ਮਹੀਪਾਲ ਨੇ ਫਰਜ਼ੀ ਲੈਬ ਬਣਾਈ ਸੀ, ਜਿੱਥੇ ਉਹ ਨੌਜਵਾਨਾਂ ਦੇ ਮੈਡੀਕਲ ਟੈਸਟ ਕਰਵਾਉਂਦੇ ਸਨ।
ਅਦਾਲਤ ਤੋਂ ਇਜਾਜ਼ਤ ਲੈ ਕੇ ਪੁਲਿਸ ਨੇ ਮੁਲਜ਼ਮਾਂ ਦੇ ਸੈਕਟਰ-22 ਅਤੇ ਸੈਕਟਰ-44 ਸਥਿਤ ਦੋ ਦਫ਼ਤਰਾਂ ਦੀ ਤਲਾਸ਼ੀ ਲਈ। ਪੁਲਿਸ ਨੇ ਉਥੋਂ 102 ਪਾਸਪੋਰਟ, ਲੈਪਟਾਪ ਅਤੇ ਮੋਬਾਈਲ ਬਰਾਮਦ ਕੀਤੇ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਸ਼ਿਕਾਇਤਕਰਤਾ ਆਸ਼ੀਸ਼ ਸ਼ਰਮਾ ਨੇ ਪਿਛਲੇ ਹਫ਼ਤੇ ਪੁਲਿਸ ਨੂੰ ਦੱਸਿਆ ਸੀ ਕਿ ਉਸਨੇ ਸੱਤ ਹੋਰਾਂ ਨਾਲ ਮਿਲ ਕੇ ਮੈਸਰਜ਼ ਗੋਲਡਨ ਓਵਰਸੀਜ਼, ਸੈਕਟਰ 9 ਵਿਖੇ ਜੈਕਰਨ ਜੋਸ਼ੀ ਰਾਹੀਂ ਵੀਜ਼ਾ ਲਈ ਅਰਜ਼ੀ ਦਿੱਤੀ ਸੀ।
ਫਰਮ ਦੇ ਸੰਚਾਲਕਾਂ ਨੇ ਉਸ ਤੋਂ 8 ਲੱਖ ਰੁਪਏ ਲਏ, ਫਿਰ ਨਾ ਤਾਂ ਉਸ ਨੂੰ ਵੀਜ਼ਾ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਨਿਰਾਸ਼ ਹੋ ਕੇ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਜੈਕਰਨ ਜੋਸ਼ੀ ਵਾਸੀ ਖਰੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੇ ਆਧਾਰ 'ਤੇ ਪੁਲਸ ਨੇ ਰਾਜਸਥਾਨ ਦੇ ਸੀਕਰ ਜ਼ਿਲਾ ਦੇ ਰਹਿਣ ਵਾਲੇ ਅਰਸ਼ਦ ਖਾਨ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਮਹੀਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
3 Accused Of Cheating In The Name Of Sending Abroad Arrested 102 Passports Recovered