ਗਰੀਬ ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਡਿੱਗੀ ਛੱਤ, 5 ਪੰਜ ਸਾਲ ਦੇ ਬੱਚੇ ਦੀ ਮੌਤ, ਦੋ ਜ਼ਖਮੀ
August 1, 2024

Admin / Punjab
ਸਟੇਟ ਡੈਸਕ : ਪੰਜਾਬ ਦੇ ਇਕ ਪਿੰਡ ਵਿਚ ਭਾਰੀ ਬਾਰਿਸ਼ ਕਾਰਨ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਇਕ ਮਾਸੂਮ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਖੈਰਾਬਾਦ ਵਿਚ ਮੀਂਹ ਦੇ ਕਾਰਨ ਇਕ ਗਰੀਬ ਵਿਅਕਤੀ ਲਵਪ੍ਰੀਤ ਸਿੰਘ ਦੇ ਘਰ ਦੀ ਛੱਤ ਡਿੱਗਣ ਕਾਰਨ ਉਨ੍ਹਾਂ ਦੇ ਦੋ ਮਾਸੂਮ ਬੱਚੇ ਅਤੇ ਇਕ ਭਰਾ ਮਕਾਨ ਦੀ ਛੱਤ ਥੱਲੇ ਆ ਗਏ। ਬਚਾਅ ਵਾਸਤੇ ਆਂਢ-ਗੁਆਂਢ ਦੇ ਲੋਕ ਅਤੇ ਪਿੰਡ ਵਾਸੀ ਨੇ ਘਰ ਦੇ ਮਲਬੇ ਥੱਲਿਓਂ ਇਕ ਨੌਜਵਾਨ ਤੇ ਦੋ ਬੱਚਿਆਂ ਨੂੰ ਬਾਹਰ ਕੱਢਕੇ ਹਸਪਤਾਲ ਪਹੁੰਚਾਇਆ। ਇਕ ਨੌਜਵਾਨ ਅਤੇ ਇੱਕ ਬੱਚਾ ਜਿਨਾਂ ਨੂੰ ਸੱਟਾਂ ਹੀ ਲੱਗੀਆਂ ਹਨ ਜਦ ਕਿ ਦੂਜਾ ਬੱਚਾ ਗੁਰਫਤੇਹ ਸਿੰਘ ਉਮਰ ਕਰੀਬ 5 ਸਾਲ ਦੀ ਮੌਤ ਹੋ ਗਈ।
Rain Poured Down On The Poor Family The Roof Collapsed Children Died
Comments
Recommended News
Popular Posts
Just Now
