ਸਮਰਾਟ ਚੌਧਰੀ ਹੋਣਗੇ ਬਿਹਾਰ ਦੇ ਨਵੇਂ ਮੁੱਖ ਮੰਤਰੀ, BJP ਵਿਧਾਨ ਮੰਡਲ ਦੀ ਬੈਠਕ ‘ਚ ਲੱਗੀ ਮੋਹਰ    ਸਮਰਾਟ ਚੌਧਰੀ ਹੋਣਗੇ ਬਿਹਾਰ ਦੇ ਨਵੇਂ ਮੁੱਖ ਮੰਤਰੀ, BJP ਵਿਧਾਨ ਮੰਡਲ ਦੀ ਬੈਠਕ ‘ਚ ਲੱਗੀ ਮੋਹਰ    ਫ਼ਰੀਦਕੋਟ ਦੇ ਮੁੱਖ ਬਾਜ਼ਾਰ 'ਚ ਹੋਇਆ ਭੇਦਭਰੇ ਤਰੀਕੇ ਨਾਲ ਜ਼ੋਰਦਾਰ ਧਮਾਕਾ    ਇੱਕ ਰੀਲ ਬਣੀ ਜਾਨ ਬਚਾਉਣ ਦਾ ਸਬਕ, ਵ੍ਰਿੰਦਾਵਨ ਹਾਦਸੇ ‘ਚ ਮਹਿਲਾ ਦੀ ਸਿਆਣਪ ਕਾਮਯਾਬ    ਇੱਕ ਰੀਲ ਬਣੀ ਜਾਨ ਬਚਾਉਣ ਦਾ ਸਬਕ, ਵ੍ਰਿੰਦਾਵਨ ਹਾਦਸੇ ‘ਚ ਮਹਿਲਾ ਦੀ ਸਿਆਣਪ ਕਾਮਯਾਬ    ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, ਜੁਲਾਈ ਤੋਂ ਖ਼ਾਤਿਆਂ ’ਚ ਆਉਣਗੇ ਪੈਸੇ    ਕੇਂਦਰ ਦਾ ਪੰਜਾਬ ’ਤੇ ਇੱਕ ਹੋਰ ਸਿਆਸੀ ਹਮਲਾ! ਪੰਜਾਬ-ਹਰਿਆਣਾ ਦਾ ਦਬਦਬਾ ਖ਼ਤਮ    ਕੇਂਦਰ ਦਾ ਪੰਜਾਬ ’ਤੇ ਇੱਕ ਹੋਰ ਸਿਆਸੀ ਹਮਲਾ! ਪੰਜਾਬ-ਹਰਿਆਣਾ ਦਾ ਦਬਦਬਾ ਖ਼ਤਮ    ਸਿੱਖ ਇਤਹਾਸ ਚ ਵਿਸ਼ੇਸ਼ ਮਹੱਤਤਾ ਰੱਖਦਾ ਵਿਸਾਖੀ ਦਾ ਤਿਉਹਾਰ    ਪ੍ਰਧਾਨ ਮੰਤਰੀ ਮੋਦੀ ਵਲੋਂ ਡਾ. ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ 'ਤੇ ਸ਼ਰਧਾਂਜਲੀ ਭੇਟ   
ਕਮਲ ਕੌਰ ਕਤਲ ਮਾਮਲੇ 'ਚ ਗ੍ਰਿਫ਼ਤਾਰ ਅੰਮ੍ਰਿਤਪਾਲ ਮਹਿਰੋਂ ਦੇ ਸਾਥੀਆਂ ਨੂੰ ਮਿਲਿਆ ਪੁਲਿਸ ਰਿਮਾਂਡ
June 16, 2025
Kamal-Kaur-s-Murder-Case-Amritpa

ਪੰਜਾਬ ,16 ਜੂਨ ,2025:ਕੰਚਨ ਉਰਫ਼ ਕਮਲ ਕੌਰ ਭਾਬੀ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨਿਹੰਗਾਂ ਨੂੰ ਦੋ ਦਿਨ ਦਾ ਰਿਮਾਂਡ ਪੂਰਾ ਹੋਣ ਮਗਰੋਂ ਅੱਜ ਬਠਿੰਡਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੇ ਪੁਲਿਸ ਦੋਹਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ। ਪੁਲਿਸ ਦੀ ਅਰਜ਼ੀ ਮੰਨਦੇ ਹੋਏ ਅਦਾਲਤ ਨੇ ਦੋਹਾਂ ਨੂੰ ਤਿੰਨ ਦਿਨ ਦੇ ਹੋਰ ਰਿਮਾਂਡ ‘ਤੇ ਭੇਜ ਦਿੱਤਾ।

ਕੈਂਟ ਥਾਣੇ ਦੇ ਐੱਸ. ਐੱਚ. ਓ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਵੱਲੋਂ ਹੋਰ ਗੰਭੀਰ ਪੱਖਾਂ ‘ਤੇ ਜਾਂਚ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੀ ਪੂਰੀ ਸਚਾਈ ਸਾਹਮਣੇ ਲਿਆਂਦੀ ਜਾ ਸਕੇ। ਇਸ ਕਤਲ ਮਾਮਲੇ ਨੂੰ ਲੈ ਕੇ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕੰਚਨ ਕੁਮਾਰੀ ਦਾ ਕਤਲ ਕਮਰ ਕੱਸੇ ਨਾਲ ਕੀਤਾ ਗਿਆ ਸੀ ਤੇ ਵਾਰਦਾਤ ਮਗਰੋਂ ਗੱਡੀ ‘ਚ ਕਮਰ ਕੱਸਾ ਰਹਿ ਗਿਆ ਸੀ। 2 ਵਜੇ ਦੇ ਕਰੀਬ ਪਾਰਕਿੰਗ ‘ਚ ਗੱਡੀ ਲਗਾਈ ਗਈ ਸੀ। ਜਸਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਮਹਿਰੋਂ ਨੂੰ ਫੋਨ ਕੀਤਾ ਸੀ ਤੇ ਮੁੜ ਵਾਰਦਾਤ ਵਾਲੀ ਗੱਡੀ ‘ਚ ਜਸਪ੍ਰੀਤ ਕਮਰ ਕੱਸਾ ਲੈਣ ਗਿਆ ਸੀ। ਜਦੋਂ ਕਮਰਕੱਸਾ ਨਹੀਂ ਸੀ ਨਿਕਲ ਰਿਹਾ ਸੀ ਤਾਂ ਜਸਪ੍ਰੀਤ ਨੇ ਮੁੜ ਗੱਡੀ ਘੁੰਮਾਈ। 5.30 ਦੇ ਕਰੀਬ ਮੁੜ ਗੱਡੀ ਪਾਰਕ ਕੀਤੀ ਗਈ ਸੀ।

ਅੰਮ੍ਰਿਤਪਾਲ ਮਹਿਰੋਂ ਨੂੰ ਲੈ ਕੇ ਵੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਗਿਆ ਹੈ। ਅੰਮ੍ਰਿਤਪਾਲ ਮਹਿਰੋਂ ਜੋ ਇਸ ਕਤਲਕਾਂਡ ਦਾ ਮੁੱਖ ਸਾਜਿਸ਼ ਕਰਤਾ ਦੱਸਿਆ ਜਾ ਰਿਹਾ ਹੈ, ਉਹ ਦੁਬਈ ਫਰਾਰ ਹੋ ਗਿਆ ਹੈ। ਹਾਲਾਂਕਿ ਬੀਤੇ ਦਿਨੀਂ ਮਹਿਰੋਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਵੀ ਖ਼ਬਰ ਹੈ ਕਿ ਕਤਲ ਦੇ ਕੁਝ ਘੰਟੇ ਬਾਅਦ ਹੀ ਮਹਿਰੋਂ ਦੁਬਈ ਫਰਾਰ ਹੋ ਗਿਆ ਹੈ। ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਦੋ ਲੋਕਾਂ ਨੂੰ ਹੋਰ ਨਾਮਜਦ ਕੀਤਾ ਗਿਆ ਹੈ।

Read More: ਕਮਲ ਕੌਰ ਦੇ ਮਾਮਲੇ \'ਚ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ ਗ੍ਰਿ/ਫ਼/ਤਾ/ਰ


Kamal Kaur s Murder Case Amritpal s Associates Have Been Granted Police Remand

local advertisement banners
Comments


Recommended News
Popular Posts
Just Now