ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੇ.ਸੀ.ਵੇਣੂਗੋਪਾਲ ਅਤੇ ਭੂਪੇਸ਼ ਬਘੇਲ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ    ਆਖ਼ਰੀ ਕਾਨੂੰਨੀ ਲੜਾਈ ਵੀ ਹਾਰਿਆ ਭਗੌੜਾ ਨੀਰਵ ਮੋਦੀ, ਹਵਾਲਗੀ ਦਾ ਰਸਤਾ ਸਾਫ਼; ਕਦੇ ਵੀ ਹੋ ਸਕਦੀ ਹੈ ਭਾਰਤ ਵਾਪਸੀ    ਹਿਮਾਚਲ ਐਂਟਰੀ ਟੈਕਸ ਦਾ ਵਿਰੋਧ, 26 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਪੱਕਾ ਮੋਰਚੇ ਦਾ ਐਲਾਨ    ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੇ ਟਰੰਪ ਪ੍ਰਸ਼ਾਸਨ ਦੀ ਪਰਵਾਸ ਨੀਤੀ ਦੀ ਕੀਤੀ ਤਿੱਖੀ ਆਲੋਚਨਾ    ਅਮਰੀਕਾ ਦੀ 250ਵੀਂ ਆਜ਼ਾਦੀ ਵਰ੍ਹੇਗੰਢ ਮੌਕੇ ਫਰੀਮਾਂਟ ਦੀ ਸ਼ਾਨਦਾਰ ਪਰੇਡ ਵਿੱਚ ਸਿੱਖ ਭਾਈਚਾਰੇ ਦੀ ਪ੍ਰਭਾਵਸ਼ਾਲੀ ਸ਼ਮੂਲੀਅਤ    ਮੈਂ ਪਹਿਲਾਂ ਹੀ ਫਿਲਮ ਡਾਊਨਲੋਡ ਕਰਨ ਦਾ ਦਿੱਤਾ ਸੀ ਇਸ਼ਾਰਾ, ਸਤਲੁਜ ਹਟਾਏ ਜਾਣ ‘ਤੇ ਦਿਲਜੀਤ ਦੀ ਪ੍ਰਤੀਕਿਰਿਆ    ਇਟਲੀ 'ਚ ਪੰਜਾਬੀ ਮੂਲ ਦੀ ਧੀ ਨੇ ਰਚਿਆ ਇਤਿਹਾਸ, ਹਰਪ੍ਰੀਤ ਕੌਰ ਨੂੰ ਸਨ ਬੋਨੀਫਾਚੋ ਪੁਲਿਸ ਸਟੇਸ਼ਨ 'ਚ ਮਿਲੀ ਅਹਿਮ ਜ਼ਿੰਮੇਵਾਰੀ    ਐਸ.ਆਈ.ਟੀ. ਅੱਗੇ ਪੇਸ਼ ਹੋਣ ਪਹੁੰਚੇ ਮਨਤਾਰ ਸਿੰਘ ਬਰਾੜ    ਹੁਸ਼ਿਆਰਪੁਰ ਨਗਰ ਨਿਗਮ ਚੋਣਾਂ : ਭਲਕੇ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ    ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸਾਧੂ ਸਿੰਘ ਝੱਜ ਦੀ ਪੁਸਤਕ ‘ਸੱਚ ਛੁਪਦਾ ਨਹੀਂ’ ਅਤੇ ਗੀਤ ‘ਚਾਨਣ’ ਲੋਕ ਅਰਪਣ   
ਪੰਜਾਬ 'ਚ ਗਰਮੀ ਦਾ ਆਗਾਜ਼: ਅਗਲੇ 5 ਦਿਨਾਂ 'ਚ 5 ਡਿਗਰੀ ਤੱਕ ਵਧੇਗਾ ਤਾਪਮਾਨ
February 26, 2026
Summer-Begins-In-Punjab-Temperat
Punjab

ਪੰਜਾਬ 'ਚ ਗਰਮੀ ਦਾ ਆਗਾਜ਼: ਅਗਲੇ 5 ਦਿਨਾਂ 'ਚ 5 ਡਿਗਰੀ ਤੱਕ ਵਧੇਗਾ ਤਾਪਮਾਨ

ਚੰਡੀਗੜ੍ਹ: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਸਮ ਨੇ ਤੇਜ਼ੀ ਨਾਲ ਕਰਵਟ ਲਈ ਹੈ। ਦਿਨ ਵੇਲੇ ਨਿਕਲ ਰਹੀ ਤੇਜ਼ ਧੁੱਪ ਕਾਰਨ ਹੁਣ ਗਰਮੀ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਪੰਜ ਦਿਨਾਂ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ।

ਧੁੰਦ ਕਾਰਨ ਆਵਾਜਾਈ ਪ੍ਰਭਾਵਿਤ

ਵਧ ਰਹੇ ਤਾਪਮਾਨ ਦੇ ਵਿਚਕਾਰ ਅੰਮ੍ਰਿਤਸਰ ਵਿੱਚ ਸੰਘਣੀ ਧੁੰਦ ਨੇ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਬੀਤੇ ਦਿਨੀਂ ਇੱਥੇ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹੀ। ਮੌਸਮ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਚਾਨਕ ਪੈ ਰਹੀ ਧੁੰਦ ਕਾਰਨ ਸੜਕੀ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ, ਇਸ ਲਈ ਵਾਹਨ ਚਾਲਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਪਹਾੜਾਂ 'ਚ ਪੱਛਮੀ ਗੜਬੜੀ, ਮੈਦਾਨਾਂ 'ਚ ਖ਼ੁਸ਼ਕੀ

ਅੱਜ ਤੋਂ ਦੋ ਪੱਛਮੀ ਗੜਬੜੀਆਂ ਪਹਾੜੀ ਇਲਾਕਿਆਂ ਵਿੱਚ ਸਰਗਰਮ ਹੋ ਰਹੀਆਂ ਹਨ, ਪਰ ਪੰਜਾਬ ਵਿੱਚ ਮੌਸਮ ਖ਼ੁਸ਼ਕ ਹੀ ਰਹੇਗਾ। ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿੱਚ 9 ਡਿਗਰੀ ਦਰਜ ਕੀਤਾ ਗਿਆ, ਜਦਕਿ ਬਠਿੰਡਾ 28.6 ਡਿਗਰੀ ਨਾਲ ਸਭ ਤੋਂ ਗਰਮ ਰਿਹਾ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪਾਰਾ ਹੋਰ ਉੱਪਰ ਜਾਵੇਗਾ।

Summer Begins In Punjab Temperature Will Rise By 5 Degrees In The Next 5 Days

local advertisement banners
Comments


Recommended News
Popular Posts
Just Now