ਮਨਾਲੀ ਘੁੰਮਣ ਗਏ ਪੰਜਾਬੀਆਂ ਦੀ ਗੱਡੀ 400 ਫੁੱਟ ਡੂੰਘੀ ਖੱਡ ‘ਚ ਡਿੱਗੀ, ਪਿਓ-ਧੀ ਦੀ ਹੋਈ ਮੌਤ    ਮੈਕਸੀਕੋ ਦੌਰੇ ਦੌਰਾਨ ਬਿਮਾਰ ਹੋਏ ਕੈਨੇਡੀਅਨ ਨੂੰ 1.47 ਲੱਖ ਡਾਲਰ ਦਾ ਮੈਡੀਕਲ ਬਿੱਲ, ਬੀਮਾ ਕੰਪਨੀ ਨੇ ਦਾਅਵਾ ਕੀਤਾ ਰੱਦ    ਟਰੱਕ ਸਟਾਪ ਤੇ ਡੋਡਿਆਂ ਨੂੰ ਵੇਚਣ ਦੇ ਦੋਸ਼ ਵਿੱਚ ਤਿੰਨ ਵਿਅਕਤੀ ਗ੍ਰਿਫ਼ਤਾਰ,100 ਪੌਂਡ ਡੋਡੇ ਬਰਾਮਦ     ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ‘ਤੇ ਮਾਮਲਾ ਦਰਜ, ਵੀਡੀਓ ਵਾਇਰਲ ਬੋਲਿਆ- ਮਰਨ ਤੋਂ ਡਰ ਨਹੀਂ ਲੱਗਦਾ    ਕੈਲੀਫ਼ੋਰਨੀਆ ਵਿੱਚ ਮਜ਼ਾਕ-ਮਸਤੀ ਦੌਰਾਨ ਪੁਲਿਸ ਅਧਿਕਾਰੀ ਨੂੰ ਸਾਥੀ ਅਧਿਕਾਰੀ ਦੀ ਗੋਲੀ ਲੱਗੀ    ਟ੍ਰੇਸੀ, ਕੈਲੀਫ਼ੋਰਨੀਆ ਵਿੱਚ ਮੈਡਲਾਈਨ ਇੰਡਸਟ੍ਰੀਜ਼ ਦੇ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ ਭਿਆਨਕ ਅੱਗ    ਤਿੰਨ ਭੈਣਾਂ ਦੇ ਇਕਲੌਤਾ ਭਰਾ ਦਾ ਇੰਗਲੈਂਡ ‘ਚ ਬੇਰਹਿਮੀ ਨਾਲ ਕਤਲ, ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼    ਫਰੀਦਕੋਟ : ਤੇਜ਼ ਰਫਤਾਰ ਕਾਰ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, 2 ਬੱਚਿਆਂ ਤੇ ਪਿਤਾ ਸਣੇ 3 ਲੋਕਾਂ ਦੀ ਹੋਈ ਮੌਤ    ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਿਭਾਇਆ ਵੱਡਾ ਵਾਅਦਾ, 8ਵੀਂ ਜਮਾਤ ਦੇ ਇਤਿਹਾਸ ਦੇ ਕੋਰਸ ਵਿਚ ਸ਼ਾਮਲ ਹੋਇਆ ਸਿੱਖ ਗੁਰੂਆਂ ਦਾ ਇਤਿਹਾਸ    ਜਪਾਨ ‘ਚ ਚਮਕੀ ਫਿਰੋਜ਼ਪੁਰ ਦੀ ਰਸ਼ਮੀਨ ਕੌਰ ਹਾਂਡਾ, ਹਾਕੀ ‘ਚ ਵਧਾਇਆ ਜ਼ਿਲ੍ਹੇ ਦਾ ਮਾਣ   
ਪੰਜਾਬ ਵਿਧਾਨ ਸਭਾ: ਬਜਟ ਇਜਲਾਸ ਦਾ ਅੱਜ ਆਖਰੀ ਦਿਨ; ਯੂਨੀਵਰਸਿਟੀ ਤੇ ਕਰੱਸ਼ਰ ਸਬੰਧੀ ਬਿੱਲ ਹੋਣਗੇ ਪੇਸ਼, ਹੰਗਾਮੇ ਦੇ ਪੂਰੇ ਆਸਾਰ
March 16, 2026
Punjab-Vidhan-Sabha-Last-Day-Of-
Punjab

ਪੰਜਾਬ ਵਿਧਾਨ ਸਭਾ: ਬਜਟ ਇਜਲਾਸ ਦਾ ਅੱਜ ਆਖਰੀ ਦਿਨ; ਯੂਨੀਵਰਸਿਟੀ ਤੇ ਕਰੱਸ਼ਰ ਸਬੰਧੀ ਬਿੱਲ ਹੋਣਗੇ ਪੇਸ਼, ਹੰਗਾਮੇ ਦੇ ਪੂਰੇ ਆਸਾਰ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਅੱਜ (16 ਮਾਰਚ) ਨੂੰ ਸਮਾਪਤ ਹੋ ਜਾਵੇਗੀ। ਇਜਲਾਸ ਦੇ ਆਖਰੀ ਦਿਨ ਜਿੱਥੇ ਕਈ ਅਹਿਮ ਰਿਪੋਰਟਾਂ ਅਤੇ ਦਸਤਾਵੇਜ਼ ਪੇਸ਼ ਕੀਤੇ ਜਾਣਗੇ, ਉੱਥੇ ਹੀ ਸੁਖਪਾਲ ਖਹਿਰਾ ਦੇ ਮੁੱਦੇ 'ਤੇ ਸਪੀਕਰ ਅਤੇ ਵਿਰੋਧੀ ਧਿਰ ਵਿਚਾਲੇ ਤਕਰਾਰ ਹੋਣ ਦੀ ਪੂਰੀ ਸੰਭਾਵਨਾ ਹੈ।

ਅੱਜ ਦੀ ਮੁੱਖ ਕਾਰਵਾਈ:

  • ਵਿਸ਼ੇਸ਼ ਬਿੱਲ: ਅੱਜ ਸਦਨ ਵਿੱਚ 'ਪੰਜਾਬ ਰੈਗੂਲੇਸ਼ਨ ਆਫ਼ ਕਰੱਸ਼ਰ ਯੂਨਿਟਸ ਸੋਧ ਬਿੱਲ 2026' ਅਤੇ 'ਸ੍ਰੀ ਗੁਰੂ ਤੇਗ ਬਹਾਦਰ ਵਰਲਡ ਕਲਾਸ ਯੂਨੀਵਰਸਿਟੀ ਬਿੱਲ 2026' ਪੇਸ਼ ਕੀਤੇ ਜਾਣਗੇ।

  • ਰਿਪੋਰਟਾਂ ਦੀ ਪੇਸ਼ਕਾਰੀ: CAG (ਕੈਗ) ਦੀਆਂ ਸਾਲਾਨਾ ਰਿਪੋਰਟਾਂ ਅਤੇ ਬੁੱਢਾ ਦਰਿਆ ਤੇ ਘੱਗਰ ਕਮੇਟੀ ਦੀਆਂ ਰਿਪੋਰਟਾਂ ਸਦਨ ਵਿੱਚ ਰੱਖੀਆਂ ਜਾਣਗੀਆਂ।

  • ਧਿਆਨ ਦਿਵਾਊ ਮਤੇ: ਵਿਧਾਇਕ ਵਿਜੇ ਸਿੰਗਲਾ ਆਈ.ਟੀ.ਆਈ. ਸੜਕ ਦਾ ਮੁੱਦਾ, ਫੌਜਾ ਸਿੰਘ ਸਰਾਰੀ ਫਿਰੋਜ਼ਪੁਰ-ਫਾਜ਼ਿਲਕਾ ਸੜਕ ਨੂੰ ਚਹੁੰ-ਮਾਰਗੀ ਕਰਨ ਅਤੇ ਪ੍ਰੋ. ਬਲਜਿੰਦਰ ਕੌਰ ਰਿਫਾਇਨਰੀ ਦੇ CSR ਫੰਡ ਦੀ ਵਰਤੋਂ ਦਾ ਮੁੱਦਾ ਚੁੱਕਣਗੇ।

ਇਜਲਾਸ ਦੀ ਹੁਣ ਤੱਕ ਦੀ ਡਾਇਰੀ

ਇਸ ਵਾਰ ਦੇ ਇਜਲਾਸ ਵਿੱਚ 8 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 2,60,437 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਵਿੱਚ ਮਹਿਲਾਵਾਂ ਲਈ 'ਮੁੱਖ ਮੰਤਰੀ ਮਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਮਹੀਨਾਵਾਰ ਭੱਤੇ ਦਾ ਐਲਾਨ ਕੀਤਾ ਗਿਆ। ਪੂਰੇ ਸੈਸ਼ਨ ਦੌਰਾਨ ਗੈਸ ਸੰਕਟ, ਅਮਰੀਕਾ ਨਾਲ ਵਪਾਰਕ ਸਮਝੌਤੇ ਅਤੇ ਸੁਖਪਾਲ ਖਹਿਰਾ ਦੀਆਂ ਟਿੱਪਣੀਆਂ ਨੂੰ ਲੈ ਕੇ ਸਦਨ ਵਿੱਚ ਭਾਰੀ ਹੰਗਾਮਾ ਅਤੇ ਵਾਕਆਊਟ ਦੇਖਣ ਨੂੰ ਮਿਲਿਆ।

Punjab Vidhan Sabha Last Day Of Budget Session Today Bills Related To Universities And Crushers To Be Presented Full Potential For Uproar

local advertisement banners
Comments


Recommended News
Popular Posts
Just Now