21 ਅਗਸਤ ਦੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸੁੱਚਾ ਸਿੰਘ ਛੋਟੇਪੁਰ ਦੀ ਅਪੀਲ    ਸੰਗਰੂਰ ਵਿੱਚ 20 ਅਗਸਤ ਨੂੰ ਸਕੂਲ-ਕਾਲਜ ਬੰਦ, ਸਰਕਾਰੀ ਛੁੱਟੀ ਦਾ ਐਲਾਨ    ਖਨੌਰੀ ਬਾਰਡਰ ਸੀਲ, 4 ਸਤੰਬਰ ਨੂੰ ਕਿਸਾਨਾਂ ਦੀ ਕੇਂਦਰੀ ਮੰਤਰੀ ਨਾਲ ਮੀਟਿੰਗ    ਲੁਧਿਆਣਾ ਦੇ ਪੌਸ਼ ਇਲਾਕੇ ਵਿੱਚ ਪਿੱਜ਼ਾ ਆਊਟਲੈੱਟ 'ਤੇ ਫਾਇਰਿੰਗ, ਗੈਂਗਸਟਰ ਨੇ ਲਈ ਜ਼ਿੰਮੇਵਾਰੀ    ਰੋਕਣ ਦੇ ਬਾਵਜੂਦ ਨਾ ਮੰਨਣ 'ਤੇ ਸ਼ਰਾਬ ਠੇਕੇ ਦੇ ਬਾਹਰ ਨਿਹੰਗਾਂ ਨੇ ਨੌਜਵਾਨ ਨੂੰ ਪਿੱਟਿਆ, ਕੰਨ ਫੜਵਾ ਕੇ ਉਠਕ-ਬੈਠਕ ਕਰਵਾਈ    ਹਿਮਾਚਲ ਵਿੱਚ ਭਾਰੀ ਮੀਂਹ ਨਾਲ ਤਬਾਹੀ, 350 ਤੋਂ ਵੱਧ ਸੜਕਾਂ ਬੰਦ; 7 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ    ਅੰਮ੍ਰਿਤਸਰ ਵਿੱਚ ਪੁਲਿਸਕਰਮੀ ਨੇ ਆਪ ਹੀ ਤੋੜਿਆ ਟ੍ਰੈਫਿਕ ਨਿਯਮ! ਬਿਨਾਂ ਨੰਬਰ ਪਲੇਟ ਦੀ ਸਕੂਟੀ 'ਤੇ ਘੁੰਮਦਾ ਦਿਖਾ, ਉੱਠੇ ਸਵਾਲ    ਪੰਜਾਬ-ਚੰਡੀਗੜ੍ਹ ਵਿੱਚ ਭਾਰੀ ਮੀਂਹ ਰੋਪੜ ਵਿੱਚ ਹੜ੍ਹ ਦਾ ਖ਼ਤਰਾ, ਚੰਡੀਗੜ੍ਹ ਦੀਆਂ ਕਈ ਸੜਕਾਂ ਧਸੀਆਂ    ਲੁਧਿਆਣਾ ਘੰਟਾ ਘਰ ਕੋਲੋਂ ਬਰਥਡੇ ਪਾਰਟੀ ਤੋਂ ਵਾਪਸ ਆ ਰਹੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ    LPG E-KYC ਨਾ ਕਰਵਾਉਣ ਵਾਲਿਆਂ ਦੇ ਘਰ ਪਹੁੰਚ ਰਹੇ ਹਾਕਰ, ਸਬਸਿਡੀ ਰੁਕਣ ਦਾ ਖ਼ਤਰਾ   

ਇੰਗਲੈਂਡ ਨੇ ਭਾਰਤ ਨੂੰ 4-2 ਨਾਲ ਹਰਾਇਆ, ਪਾਕਿਸਤਾਨ ਖ਼ਿਲਾਫ਼ ਮੁਕਾਬਲਾ ਕਰੋ ਜਾਂ ਮਰੋ

England-defeated-india-4-2-do-or


Lptv News / Panjab

ਭਾਰਤੀ ਮਰਦ ਹਾਕੀ ਟੀਮ ਨੂੰ ਸੋਮਵਾਰ ਨੂੰ ਹਾਕੀ ਵਿਸ਼ਵ ਕੱਪ ਦੇ ਪੂਲ ਡੀ ਦੇ ਦੂਜੇ ਮੁਕਾਬਲੇ ਵਿੱਚ ਇੰਗਲੈਂਡ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤ ਨੇ ਪਹਿਲੇ ਹਾਫ਼ ਵਿੱਚ 2-1 ਦੀ ਬੜ੍ਹਤ ਬਣਾਈ ਸੀ,

ਭਾਰਤ ਨੇ ਪਹਿਲੇ ਹਾਫ਼ ਵਿੱਚ 2-1 ਦੀ ਬੜ੍ਹਤ ਬਣਾਈ ਸੀ, ਪਰ ਇੰਗਲੈਂਡ ਨੇ ਦੂਜੇ ਹਾਫ਼ ਵਿੱਚ ਤਿੰਨ ਗੋਲ ਕਰਕੇ ਮੈਚ ਆਪਣੇ ਨਾਂ ਕਰ ਲਿਆ। ਨਿਕੋਲਸ ਬੈਂਡੂਰਾਕ ਨੇ 13ਵੇਂ ਮਿੰਟ ਵਿੱਚ ਇੰਗਲੈਂਡ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਸਿੰਘ ਨੇ 16ਵੇਂ ਅਤੇ ਦਿਲਪ੍ਰੀਤ ਸਿੰਘ ਨੇ 24ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਦੂਜੇ ਹਾਫ਼ ਵਿੱਚ ਸਟੂਅਰਟ ਰਸ਼ਮੇਅਰ ਨੇ 38ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕੀਤਾ। 

ਹੈਨਰੀ ਕ੍ਰਾਫਟ ਨੇ 42ਵੇਂ ਮਿੰਟ ਵਿੱਚ ਇੰਗਲੈਂਡ ਨੂੰ ਮੁੜ ਬੜ੍ਹਤ ਦਿਵਾਈ, ਜਦਕਿ ਬੈਂਡੂਰਾਕ ਨੇ 54ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕਰਕੇ ਸਕੋਰ 4-2 ਕਰ ਦਿੱਤਾ। ਦੋ ਮੈਚਾਂ ਵਿੱਚ ਤਿੰਨ ਅੰਕਾਂ ਨਾਲ ਭਾਰਤ ਲਈ ਹੁਣ ਬੁੱਧਵਾਰ ਨੂੰ ਪਾਕਿਸਤਾਨ ਖ਼ਿਲਾਫ਼ ਆਖਰੀ ਪੂਲ ਮੁਕਾਬਲਾ ਬੇਹੱਦ ਅਹਿਮ ਹੈ। ਦੂਜੇ ਦੌਰ ਵਿੱਚ ਪਹੁੰਚਣ ਲਈ ਭਾਰਤ ਨੂੰ ਜਿੱਤ ਜਾਂ ਡਰਾਅ ਦੀ ਲੋੜ ਹੈ। ਪਾਕਿਸਤਾਨ ਦੇ ਦੋ ਮੈਚਾਂ ਵਿੱਚ ਇਕ ਅੰਕ ਹੈ। 

ਭਾਰਤ ਦੀ ਹਾਰ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦੇਵੇਗੀ। ਭਾਰਤ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਸ਼ਨਿਚਰਵਾਰ ਨੂੰ ਵੇਲਸ ਨੂੰ 3-1 ਨਾਲ ਹਰਾਇਆ ਸੀ।

England defeated india 4 2 do or die match against pakistan


Popular Posts
Just Now