April 9, 2024

ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਚੇਪਕ ਦੇ ਪ੍ਰਸ਼ੰਸਕਾਂ ਨਾਲ ਮਜ਼ਾਕ ਕੀਤਾ। ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਟੀਮ ਦੇ ਮੈਚ ਦੌਰਾਨ ਉਹ ਮਹਿੰਦਰ ਸਿੰਘ ਧੋਨੀ ਦੇ ਸਾਹਮਣੇ ਬੱਲੇਬਾਜ਼ੀ ਕਰਨ ਲਈ ਆਉਣ ਲੱਗੇ। ਦਰਸ਼ਕ ਮਹਿੰਦਰ ਸਿੰਘ ਧੋਨੀ ਦਾ ਇੰਤਜ਼ਾਰ ਕਰ ਰਹੇ ਸਨ ਪਰ ਇਸ ਦੌਰਾਨ ਜਡੇਜਾ ਚੇਨਈ ਸੁਪਰ ਕਿੰਗਜ਼ ਦੇ ਡਗ-ਆਊਟ ਤੋਂ ਬਾਹਰ ਆ ਗਿਆ ਤੇ ਧੋਨੀ ਦੇ ਪ੍ਰਸ਼ੰਸਕਾਂ ਨਾਲ ਮਜ਼ਾਕ ਕੀਤਾ। ਇਸ ਤੋਂ ਬਾਅਦ ਉਹ ਅੰਦਰ ਜਾਂਦਾ ਹੈ ਅਤੇ ਫਿਰ ਧੋਨੀ ਬੱਲੇਬਾਜ਼ੀ ਕਰਨ ਲਈ ਬਾਹਰ ਆਉਂਦਾ ਹੈ। ਚੇਪਕ 'ਚ ਸੋਮਵਾਰ 8 ਅਪ੍ਰੈਲ ਨੂੰ ਹੋਏ ਇਸ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੇਨਈ ਸੁਪਰ ਕਿੰਗਜ਼ ਨੇ 7 ਵਿਕਟਾਂ ਨਾਲ ਹਰਾਇਆ। ਕੋਲਕਾਤਾ ਨਾਈਟ ਰਾਈਡਰਜ਼ ਦੀ ਇਸ ਸੀਜ਼ਨ ਦੀ ਇਹ ਪਹਿਲੀ ਹਾਰ ਹੈ। ਧੋਨੀ ਬੱਲੇਬਾਜ਼ੀ ਕਰਨ ਲਈ ਆਇਆ ਅਤੇ ਸਿਰਫ ਤਿੰਨ ਗੇਂਦਾਂ ਦਾ ਸਾਹਮਣਾ ਕੀਤਾ ਅਤੇ ਇੱਕ ਦੌੜ ਬਣਾਈ।
ਇੰਟਰਨੈੱਟ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਜਡੇਜਾ ਪੂਰੀ ਤਰ੍ਹਾਂ ਤਿਆਰ ਦਿਖਾਈ ਦੇ ਰਹੇ ਹਨ ਅਤੇ ਸ਼ਿਵਮ ਦੂਬੇ ਦੇ ਆਊਟ ਹੋਣ ਤੋਂ ਬਾਅਦ ਮੈਦਾਨ 'ਤੇ ਉਤਰਨਾ ਸ਼ੁਰੂ ਕਰ ਦਿੰਦੇ ਹਨ। ਹਾਲਾਂਕਿ ਜਡੇਜਾ ਕੁਝ ਕਦਮ ਪਿੱਛੇ ਹਟ ਕੇ ਡਗ ਆਊਟ 'ਤੇ ਵਾਪਸ ਚਲੇ ਗਏ। ਇਸ ਤੋਂ ਬਾਅਦ ਧੋਨੀ ਮੈਦਾਨ 'ਤੇ ਆਏ। ਧੋਨੀ ਨੇ ਇਸ ਸੀਜ਼ਨ 'ਚ ਤਿੰਨ ਪਾਰੀਆਂ 'ਚ ਕੁੱਲ 39 ਦੌੜਾਂ ਬਣਾਈਆਂ ਹਨ। ਹਾਲਾਂਕਿ ਉਹ ਇੱਕ ਵਾਰ ਵੀ ਆਊਟ ਨਹੀਂ ਹੋਇਆ ਹੈ।
Ravindra Jadeja Teasing CSK Fans MS Dhoni
