May 28, 2024

Admin / Sports
ਸਪੋਰਟਸ ਡੈਸਕ : ਬੀਸੀਸੀਆਈ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਮੁੱਖ ਕੋਚ ਨੂੰ ਲੈ ਕੇ ਚਰਚਾ ਕਰ ਰਿਹਾ ਹੈ। ਰਾਹੁਲ ਦ੍ਰਾਵਿੜ ਦਾ ਕਾਰਜਕਾਲ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਖਤਮ ਹੋ ਜਾਵੇਗਾ। ਉਨ੍ਹਾਂ ਦੀ ਥਾਂ 'ਤੇ ਨਵੇਂ ਕੋਚ ਦੀ ਦੌੜ 'ਚ ਗੌਤਮ ਗੰਭੀਰ ਦਾ ਨਾਂ ਸਭ ਤੋਂ ਅੱਗੇ ਹੈ। ਹਾਲ ਹੀ ਵਿਚ, ਗੌਤਮ ਦੀ ਮੈਂਟਰਸ਼ਿਪ ਵਿਚ, ਕੋਲਕਾਤਾ ਨਾਈਟ ਰਾਈਡਰਜ਼ ਤੀਜੀ ਵਾਰ ਆਈਪੀਐਲ-17 ਦੀ ਚੈਂਪੀਅਨ ਬਣੀ। ਉਨ੍ਹਾਂ ਨੇ ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਲਈ ਅਪਲਾਈ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਬੋਰਡ ਨਾਲ ਡੀਲ ਹੋ ਗਈ ਹੈ।ਗੌਤਮ ਗੰਭੀਰ ਮੁੱਖ ਕੋਚ ਦੇ ਅਹੁਦੇ ਲਈ ਵੱਡੇ ਦਾਅਵੇਦਾਰ ਹਨ। ਸਾਬਕਾ ਬੱਲੇਬਾਜ਼ ਨੇ ਆਪਣੇ ਕਰੀਬੀ ਲੋਕਾਂ ਨੂੰ ਕਿਹਾ ਹੈ ਕਿ ਉਹ ਇਸ 'ਤੇ ਵਿਚਾਰ ਕਰ ਰਹੇ ਹਨ। ਕੇਕੇਆਰ ਦੇ ਮਾਲਕ ਸ਼ਾਹਰੁਖ ਖਾਨ ਵੀ ਇਸ ਗੱਲ ਤੋਂ ਜਾਣੂ ਹਨ। ਇਸ ਅਹੁਦੇ ਲਈ ਅਪਲਾਈ ਕਰਨ ਦਾ 27 ਮਈ ਆਖਰੀ ਦਿਨ ਸੀ। ਸੰਭਾਵਨਾ ਹੈ ਕਿ ਗੌਤਮ ਨੇ ਰਸਮੀ ਤੌਰ 'ਤੇ ਅਰਜ਼ੀ ਦੇ ਦਿੱਤੀ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਆਈਪੀਐਲ ਫਰੈਂਚਾਇਜ਼ੀ ਦੇ ਮਾਲਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੌਤਮ ਗੰਭੀਰ ਨੂੰ ਮੁੱਖ ਕੋਚ ਵਜੋਂ ਨਿਯੁਕਤ ਕਰਨ ਦਾ ਸੌਦਾ ਤੈਅ ਹੋ ਗਿਆ ਹੈ। ਇਸ ਸਬੰਧੀ ਅਜੇ ਕੋਈ ਐਲਾਨ ਹੋਣਾ ਬਾਕੀ ਹੈ। ਇੱਕ ਟੀਵੀ ਟਿੱਪਣੀਕਾਰ ਜੋ ਬੀਸੀਸੀਆਈ ਦੀਆਂ ਗਤੀਵਿਧੀਆਂ ਤੋਂ ਜਾਣੂ ਹੈ। ਉਨ੍ਹਾਂ ਕਿਹਾ ਕਿ ਗੌਤਮ ਨੂੰ ਕੋਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਗੌਤਮ ਗੰਭੀਰ ਵਿਚਾਲੇ ਗੱਲਬਾਤ ਹੋਈ ਸੀ। ਟੀਮ ਇੰਡੀਆ ਦੇ ਮੁੱਖ ਕੋਚ ਦਾ ਕਾਰਜਕਾਲ ਸਾਢੇ ਤਿੰਨ ਸਾਲ ਦਾ ਹੋਵੇਗਾ, ਜੋ ਜੁਲਾਈ 2024 ਤੋਂ 31 ਦਸੰਬਰ 2027 ਤੱਕ ਖਤਮ ਹੋਵੇਗਾ। ਨਵੇਂ ਕੋਚ ਦੇ ਨਾਲ 15 ਤੋਂ 16 ਮੈਂਬਰਾਂ ਦਾ ਸਪੋਰਟ ਸਟਾਫ਼ ਹੋਵੇਗਾ।
Team India Head Coach Gautam Gambhir Can Become The Head Coach Of The Indian Team The Deal With BCCI Is Yet To Be Done
