June 15, 2024

Admin / Sports
ਸਪੋਰਟਸ ਡੈਸਕ : ਭਾਰਤ ਅਤੇ ਆਸਟ੍ਰੇਲੀਆ ਸਮੇਤ 6 ਟੀਮਾਂ ਸੁਪਰ-8 ਲਈ ਕੁਆਲੀਫਾਈ ਕਰ ਚੁੱਕੀਆਂ ਹਨ ਜਦਕਿ ਟੀ-20 ਵਿਸ਼ਵ ਕੱਪ 'ਚ ਹੁਣ ਤੱਕ 20 ਟੀਮਾਂ 'ਚੋਂ ਪਾਕਿਸਤਾਨ ਅਤੇ ਨਿਊਜ਼ੀਲੈਂਡ ਸਮੇਤ 10 ਟੀਮਾਂ ਬਾਹਰ ਹੋ ਚੁੱਕੀਆਂ ਹਨ। ਟੀ-20 ਵਿਸ਼ਵ ਕੱਪ 2024 ਦਾ ਗਰੁੱਪ ਪੜਾਅ ਹੁਣ ਆਖਰੀ ਦੌਰ ਵਿਚ ਪਹੁੰਚ ਗਿਆ ਹੈ। ਗਰੁੱਪ ਪੜਾਅ ਦੇ 40 ਵਿਚੋਂ 32 ਮੈਚ ਖੇਡੇ ਗਏ ਹਨ। ਅਜਿਹੇ 'ਚ ਹੁਣ ਸੁਪਰ-8 ਦੀ ਤਸਵੀਰ ਸਾਫ ਹੁੰਦੀ ਜਾ ਰਹੀ ਹੈ। ਹੁਣ ਸਿਰਫ਼ ਦੋ ਥਾਵਾਂ ਬਚੀਆਂ ਹਨ। ਇਨ੍ਹਾਂ ਦੋ ਸਥਾਨਾਂ ਲਈ 4 ਟੀਮਾਂ ਦਾ ਮੁਕਾਬਲਾ ਹੋਣ ਅਜੇ ਬਾਕੀ ਹੈ।
ਸਭ ਤੋਂ ਪਹਿਲਾਂ ਗੱਲ ਕਰੀਏ ਗਰੁੱਪ ਏ ਦੀ। ਇਸ ਗਰੁੱਪ ਵਿਚ ਭਾਰਤ ਅਤੇ ਅਮਰੀਕਾ ਨੇ ਟੀ-20 ਵਿਸ਼ਵ ਕੱਪ 2024 ਦੇ ਸੁਪਰ-8 ਪੜਾਅ ਲਈ ਕੁਆਲੀਫਾਈ ਕਰ ਲਿਆ ਹੈ। ਜਦਕਿ ਪਾਕਿਸਤਾਨ ਦੇ ਨਾਲ ਕੈਨੇਡਾ ਅਤੇ ਆਇਰਲੈਂਡ ਦੀਆਂ ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਹਨ।
ਇਸ ਦੇ ਨਾਲ ਹੀ ਜੇਕਰ ਗਰੁੱਪ ਬੀ ਦੀ ਗੱਲ ਕਰੀਏ ਤਾਂ ਇਸ 'ਚ ਵੱਡਾ ਉਲਟਫੇਰ ਹੋਣ ਦੀ ਸੰਭਾਵਨਾ ਹੈ। ਮੌਜੂਦਾ ਚੈਂਪੀਅਨ ਇੰਗਲੈਂਡ ਦੇ ਬਾਹਰ ਹੋਣ ਦਾ ਖ਼ਤਰਾ ਹੈ। ਆਸਟ੍ਰੇਲੀਆ ਨੇ ਇਸ ਗਰੁੱਪ 'ਚ ਕੁਆਲੀਫਾਈ ਕਰ ਲਿਆ ਹੈ, ਜਦਕਿ ਦੂਜੇ ਸਥਾਨ ਲਈ ਸਕਾਟਲੈਂਡ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਹੈ। ਜਦਕਿ ਨਾਮੀਬੀਆ ਅਤੇ ਓਮਾਨ ਬਾਹਰ ਹੋ ਚੁੱਕੇ ਹਨ।
ਹੁਣ ਗੱਲ ਕਰੀਏ ਟੀ-20 ਵਿਸ਼ਵ ਕੱਪ 2024 ਦੇ ਸੀ ਗਰੁੱਪ ਦੀ, ਜਿਸ ਵਿੱਚ ਅਫਗਾਨਿਸਤਾਨ, ਵੈਸਟਇੰਡੀਜ਼, ਨਿਊਜ਼ੀਲੈਂਡ, ਯੁਗਾਂਡਾ ਅਤੇ ਪਾਪੂਆ ਨਿਊ ਗਿਨੀ ਵਰਗੀਆਂ ਟੀਮਾਂ ਹਨ। ਇਸ ਗਰੁੱਪ 'ਚ ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਨੇ ਸੁਪਰ-8 ਲਈ ਕੁਆਲੀਫਾਈ ਕੀਤਾ ਹੈ। ਜਦਕਿ ਨਿਊਜ਼ੀਲੈਂਡ, ਯੁਗਾਂਡਾ ਅਤੇ ਪਾਪੂਆ ਨਿਊ ਗਿਨੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।
ਗਰੁੱਪ-ਡੀ ਵਿੱਚ ਦੱਖਣੀ ਅਫਰੀਕਾ ਨੇ ਸੁਪਰ 8 ਲਈ ਕੁਆਲੀਫਾਈ ਕਰ ਲਿਆ ਹੈ। ਜਦਕਿ ਨੇਪਾਲ ਅਤੇ ਸ਼੍ਰੀਲੰਕਾ ਟੀ-20 ਵਿਸ਼ਵ ਕੱਪ 2024 ਤੋਂ ਬਾਹਰ ਹੋ ਗਏ ਹਨ। ਹੁਣ ਬੰਗਲਾਦੇਸ਼ ਅਤੇ ਨੀਦਰਲੈਂਡ ਇਸ ਗਰੁੱਪ ਵਿਚ ਜਗ੍ਹਾ ਬਣਾਉਣ ਲਈ ਭਿੜ ਰਹੇ ਹਨ।
T20 World Cup 2024 Super 8 Afghanistan Qualified For The Super 8 For The First Time So Far 10 Teams Out Of 20 Have Been Eliminated
