July 1, 2024

Admin / Sports
ਸਪੋਰਟਸ ਡੈਸਕ : ਭਾਰਤੀ ਟੀਮ ਨੇ 29 ਜੂਨ ਨੂੰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿਚ ਦੱਖਣੀ ਅਫ਼ਰੀਕਾ ਦੀ ਟੀਮ ਨੂੰ 7 ਦੌੜਾਂ ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੂੰ ਸਾਬਕਾ ਖਿਡਾਰੀਆਂ ਤੇ ਮੰਤਰੀਆਂ ਮੁਬਾਰਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਲਈ 125 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਧਰ, ਵਿਰਾਟ-ਰੋਹਿਤ ਨੇ ਪਹਿਲਾਂ ਹੀ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਹੁਣ ਇਕ ਦਿਨ ਬਾਅਦ ਹੀ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।
ਚੱਕਰਵਾਤੀ ਤੂਫਾਨ ਕਾਰਨ ਬਣੀ ਕਰਫਿਊ ਵਰਗੀ ਸਥਿਤੀ
ਟੀ-20 ਵਿਸ਼ਵ ਕੱਪ 2024 ਦੀ ਚੈਂਪੀਅਨ ਟੀਮ ਇੰਡੀਆ ਚੱਕਰਵਾਤੀ ਤੂਫਾਨ ਬੇਰਿਲ ਕਾਰਨ ਬਾਰਬਾਡੋਸ 'ਚ ਫਸ ਗਈ ਹੈ। ਭਾਰਤੀ ਟੀਮ ਨੇ ਸੋਮਵਾਰ ਨੂੰ ਹੀ ਉਡਾਣ ਭਰਨੀ ਸੀ। ਪਰ ਮੌਸਮ ਖ਼ਰਾਬ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਬਾਰਬਾਡੋਸ ਸ਼ਹਿਰ ਵਿਚ ਅੱਜ ਰਾਤ ਤੱਕ ਤੂਫਾਨ ਬੇਰਿਲ ਪ੍ਰਭਾਵੀ ਹੋ ਸਕਦਾ ਹੈ, ਇਸ ਲਈ ਉੱਥੋਂ ਦੇ ਹਵਾਈ ਅੱਡੇ ਨੂੰ ਇੱਕ ਦਿਨ ਲਈ ਬੰਦ ਕਰਨਾ ਪਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮੰਗਲਵਾਰ ਸਵੇਰ ਤੱਕ ਮੌਸਮ ਵਿਚ ਸੁਧਾਰ ਹੋਣ ਤੋਂ ਬਾਅਦ ਹੀ ਟੀਮ ਇੰਡੀਆ ਬਾਰਬਾਡੋਸ ਤੋਂ ਦਿੱਲੀ ਲਈ ਸਿੱਧੀ ਉਡਾਣ ਭਰ ਸਕੇਗੀ। ਇਸ ਦੇ ਲਈ ਬੀਸੀਸੀਆਈ ਚਾਰਟਰਡ ਜਹਾਜ਼ ਭੇਜਣ ਦੀ ਤਿਆਰੀ ਕਰ ਰਿਹਾ ਹੈ।
ਤੂਫਾਨ ਬੇਰਿਲ ਕਾਰਨ ਬਾਰਬਾਡੋਸ ਸ਼ਹਿਰ ਵਿਚ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ। ਇਕ ਰਿਪੋਰਟ ਮੁਤਾਬਕ ਬੀਸੀਸੀਆਈ ਬਾਰਬਾਡੋਸ ਦੇ ਮੌਸਮ 'ਤੇ ਨਜ਼ਰ ਰੱਖ ਰਿਹਾ ਹੈ। ਮੌਸਮ ਵਿਚ ਸੁਧਾਰ ਹੁੰਦੇ ਹੀ ਟੀਮ ਇੰਡੀਆ ਨੂੰ ਬਾਰਬਾਡੋਸ ਤੋਂ ਸਿੱਧਾ ਦਿੱਲੀ ਲਿਆਂਦਾ ਜਾਵੇਗਾ। ਉਮੀਦ ਹੈ ਕਿ ਭਾਰਤੀ ਟੀਮ ਅਤੇ ਸਟਾਫ 3 ਜੁਲਾਈ ਤੱਕ ਦਿੱਲੀ ਪਹੁੰਚ ਸਕਦਾ ਹੈ। ਜਿੱਥੇ ਏਅਰਪੋਰਟ ਤੋਂ ਟੀਮ ਇੰਡੀਆ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਸਕਦਾ ਹੈ।
ਕੱਪ ਟਰਾਫੀ ਜਿੱਤਣਾ ਇਕ ਸੁਪਨਾ ਸਾਕਾਰ ਹੋਣ ਵਰਗਾ ਸੀ ਅਤੇ ਇਹ ਮੇਰੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਸਭ ਤੋਂ ਵੱਡਾ ਪਲ ਵੀ ਹੈ।
T20 World Cup 2024 Winner Money Rained On Indian Team Players Stuck In Barbados Due To Cyclone Beryl Now This Legend Also Retired
