Garmin ਨੇ ਭਾਰਤ 'ਚ Enduro 3 ਸਮਾਰਟਵਾਚ ਨੂੰ ਕੀਤਾ ਲਾਂਚ, ਸੂਰਜ ਦੀ ਰੌਸ਼ਨੀ ਨਾਲ ਹੋਵੇਗੀ ਚਾਰਜ    Trump Tariff War : ਯੂਰਪੀਅਨ ਸ਼ਰਾਬ, ਵਾਈਨ ਅਤੇ ਸ਼ੈਂਪੇਨ 'ਤੇ ਲੱਗੇਗਾ 200% ਟੈਰਿਫ, ਟਰੰਪ ਦੀ ਧਮਕੀ     Chandigarh Accident: ਹੋਲੀ 'ਤੇ ਲਾਇਆ ਸੀ ਨਾਕਾ, 100 ਤੋਂ ਵੱਧ ਸਪੀਡ 'ਚ ਆਈ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਬੁਰੀ ਤਰ੍ਹਾਂ ਕੁਚਲਿਆ, ਤਿੰਨ ਦੀ ਮੌਤ    ਪੰਜਾਬ 'ਚ ਤੜਕਸਾਰ Encounter, ਗੋਲੀਬਾਰੀ 'ਚ ਬੰਬੀਹਾ ਗੈਂਗ ਦਾ ਸ਼ੂਟਰ ਗ੍ਰਿਫਤਾਰ    Heavy Rains And Floods Wreak Havoc: ਅਫਗਾਨਿਸਤਾਨ 'ਚ ਭਾਰੀ ਮੀਂਹ ਤੇ ਹੜ੍ਹਾਂ ਦਾ ਕਹਿਰ, 80 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖਮੀ, 1800 ਘਰ ਤਬਾਹ    Moga 'ਚ ਹੋਈ Firing, ਸ਼ਿਵ ਸੈਨਾ ਆਗੂ ਦੀ ਅਣਪਛਾਤੇ ਹਮਲਾਵਰਾਂ ਨੇ ਕੀਤੀ ਹੱਤਿਆ     India-Mauritius: PM ਮੋਦੀ ਨੇ 8 ਅਹਿਮ ਸਮਝੌਤਿਆਂ 'ਤੇ ਕੀਤੇ ਦਸਤਖਤ, ਜਾਣੋ ਕਿਹੜੇ ਕਿਹੜੇ ਮੁੱਦਿਆਂ 'ਤੇ ਹੋਈ ਚਰਚਾ    South Africa ਮਾਰਚ 'ਚ ਕਰੇਗਾ ਪਹਿਲੀ G20 ਵਪਾਰ ਤੇ ਨਿਵੇਸ਼ ਮੀਟਿੰਗ ਦੀ ਮੇਜ਼ਬਾਨੀ     ਵੱਡਾ ਕਉਣ?    New York: ਵਾਪਸੀ ਨਹੀਂ ਤਾਂ ਨੌਕਰੀ ਨਹੀਂ! ਹੜਤਾਲ ਤੋਂ ਬਾਅਦ 2000 ਤੋਂ ਵੱਧ ਜੇਲ੍ਹ ਗਾਰਡਾਂ ਨੂੰ ਨੌਕਰੀਓਂ ਕੱਢਿਆ, ਜਾਣੋ ਕੀ ਹੈ ਪੂਰਾ ਮਾਮਲਾ    
Chandigarh 'ਚ ਨਵੀਂ ਆਬਕਾਰੀ ਨੀਤੀ 2025-26 ਜਾਰੀ, ਇਸ ਦਿਨ ਤੋਂ ਸ਼ੁਰੂ ਹੋਵੇਗੀ ਠੇਕਿਆਂ ਦੀ ਈ-ਨਿਲਾਮੀ
March 11, 2025
New-Excise-Policy-2025-26-Releas

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਚੰਡੀਗੜ੍ਹ ਪ੍ਰਸ਼ਾਸਨ ਨੇ ਨਵੀਂ ਆਬਕਾਰੀ ਨੀਤੀ 2025-26 ਜਾਰੀ ਕਰ ਦਿੱਤੀ ਹੈ। ਸ਼ਰਾਬ ਦੀਆਂ ਕੀਮਤਾਂ ਨਹੀਂ ਵਧਾਈਆਂ ਜਾਣਗੀਆਂ ਪਰ ਦੇਸੀ ਤੇ ਵਿਦੇਸ਼ੀ ਸ਼ਰਾਬ ਦਾ ਕੋਟਾ ਵਧਾ ਦਿੱਤਾ ਗਿਆ ਹੈ। ਆਬਕਾਰੀ ਵਿਭਾਗ 97 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕਰੇਗਾ, ਜਿਸ ਵਿੱਚ ਸਭ ਤੋਂ ਮਹਿੰਗਾ ਠੇਕਾ ਪਲਸੋਰਾ ਦਾ ਹੋਵੇਗਾ। ਇਸ ਦੀ ਕੀਮਤ 10.22 ਕਰੋੜ ਰੁਪਏ ਰੱਖੀ ਗਈ ਹੈ।

ਠੇਕਿਆਂ ਦੀ ਅਲਾਟਮੈਂਟ ਲਈ ਈ-ਟੈਂਡਰਿੰਗ ਪ੍ਰਣਾਲੀ ਲਾਗੂ ਕੀਤੀ ਜਾਵੇਗੀ ਅਤੇ ਈ-ਨਿਲਾਮੀ 13 ਮਾਰਚ ਤੋਂ ਸ਼ੁਰੂ ਹੋਵੇਗੀ। ਇੰਡੀਅਨ ਮੇਡ ਫੌਰੇਨ ਲਿਕਰ ਦਾ ਕੋਟਾ ਪਹਿਲਾਂ ਵਾਂਗ ਹੀ ਰਹੇਗਾ। ਦੇਸੀ ਸ਼ਰਾਬ ਦਾ ਕੋਟਾ 18 ਲੱਖ ਤੋਂ ਵਧਾ ਕੇ 20 ਲੱਖ ਪਰੂਫ ਲੀਟਰ, ਵਿਦੇਸ਼ੀ ਸ਼ਰਾਬ ਦਾ ਕੋਟਾ 6.8 ਲੱਖ ਤੋਂ ਵਧਾ ਕੇ 8 ਲੱਖ ਪਰੂਫ ਲੀਟਰ ਤੇ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ ਦਾ ਕੋਟਾ 117.40 ਲੱਖ ਪਰੂਫ ਲੀਟਰ ਰੱਖਿਆ ਗਿਆ ਹੈ। ਉਥੇ ਹੀ ਹੁਣ ਐੱਲ-1ਐੱਫ ਲਾਇਸੈਂਸ ਲਈ ਇਕ ਸਾਲ ਦਾ ਤਜਰਬਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਹਿਲਾਂ ਦੀ ਤਰ੍ਹਾਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 'ਚ ਹਿੱਸਾ ਲੈਣ ਲਈ 2 ਲੱਖ ਰੁਪਏ ਦੇਣੇ ਪੈਣਗੇ। ਹਾਲਾਂਕਿ ਬਰਾਮਦ ਡਿਊਟੀ 'ਚ ਥੋੜ੍ਹਾ ਵਾਧਾ ਕੀਤਾ ਗਿਆ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਸ਼ਰਾਬ ਵੇਚਦੇ ਸਮੇਂ ਨਿਰਧਾਰਤ ਕੀਮਤਾਂ ਦੀ ਉਲੰਘਣਾ ਕਰਦਾ ਹੈ ਤਾਂ ਠੇਕੇ ਨੂੰ ਤਿੰਨ ਦਿਨਾਂ ਲਈ ਸੀਲ ਕਰ ਦਿੱਤਾ ਜਾਵੇਗਾ।


800 ਕਰੋੜ ਰੁਪਏ ਕਮਾਉਣ ਦਾ ਟੀਚਾ, ਪਿਛਲੀ ਵਾਰ ਰੱਖਿਆ ਸੀ 1000 ਕਰੋੜ

ਪਿਛਲੇ ਸਾਲ ਪ੍ਰਸ਼ਾਸਨ ਨੇ 97 ਠੇਕਿਆਂ ਦੀ ਨਿਲਾਮੀ ਕਰਕੇ ਕਰੀਬ 1000 ਕਰੋੜ ਰੁਪਏ ਕਮਾਉਣ ਦਾ ਟੀਚਾ ਰੱਖਿਆ ਸੀ ਪਰ ਸਿਰਫ਼ 89 ਠੇਕੇ ਹੀ ਵਿਕੇ। ਬਾਅਦ ਵਿੱਚ ਚਾਰ ਠੇਕੇ ਵੀ ਬੰਦ ਕਰ ਦਿੱਤੇ ਗਏ। ਅਜਿਹੇ 'ਚ ਆਬਕਾਰੀ ਵਿਭਾਗ ਨੂੰ ਮਹਿਜ਼ 743 ਕਰੋੜ ਰੁਪਏ ਦੀ ਆਮਦਨ ਹੋਈ ਸੀ। ਇਸ ਵਾਰ ਪ੍ਰਸ਼ਾਸਨ ਨੇ 800 ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ। ਉਧਰ, ਸ਼ਰਾਬ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਮਹਿਕਮੇ ਦੇ ਸਾਰੇ ਠੇਕੇ ਨਹੀਂ ਵਿਕਣਗੇ ਕਿਉਂਕਿ ਸ਼ਰਾਬ ਵੇਚਣ ਵਾਲਿਆਂ ਵੱਲੋਂ ਮੰਗੀ ਰਾਹਤ ਨਹੀਂ ਮਿਲੀ ਹੈ। ਸਸਤੀ ਸ਼ਰਾਬ ਕਾਰਨ ਠੇਕੇਦਾਰ ਪੰਜਾਬ ਵੱਲ ਰੁਖ ਕਰ ਰਹੇ ਹਨ।

New Excise Policy 2025 26 Released In Chandigarh E auction Of Contracts Will Start From This Day

local advertisement banners
Comments


Recommended News
Popular Posts
Just Now
The Social 24 ad banner image