April 15, 2025
ਚੰਡੀਗੜ੍ਹ, 15 ਅਪ੍ਰੈਲ, 2025:PBKS ਬਨਾਮ KKR: ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਰੋਮਾਂਚਕ ਮੈਚ 'ਚ 16 ਦੌੜਾਂ ਨਾਲ ਹਰਾ ਦਿੱਤਾ | ਪੰਜਾਬ ਕਿੰਗਜ਼ ਦੇ ਸਪਿਨਰ ਯੁਜਵੇਂਦਰ ਚਾਹਲ ਨੇ 28 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਝਟਕੀਆਂ |
ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 15.3 ਓਵਰਾਂ 'ਚ 111 ਦੌੜਾਂ ਬਣਾਈਆਂ। ਜਵਾਬ ਵਿੱਚ, ਪੂਰੀ ਕੇਕੇਆਰ ਟੀਮ 15.1 ਓਵਰਾਂ 'ਚ 95 ਦੌੜਾਂ 'ਤੇ ਆਲ ਆਊਟ ਹੋ ਗਈ। ਪੰਜਾਬ ਲਈ ਤੇਜ਼ ਗੇਂਦਬਾਜ਼ ਮਾਰਕੋ ਜੈਨਸਨ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਟੀਮ ਦੀ ਬੇਮਿਸਾਲ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਵੈਭਵ ਅਰੋੜਾ ਨੂੰ ਆਊਟ ਕੀਤਾ। ਵੈਭਵ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ। ਇਸ ਦੇ ਨਾਲ ਹੀ ਅਰਸ਼ਦੀਪ ਨੇ ਇੱਕ ਮੇਡਨ ਓਵਰ ਸੁੱਟਿਆ ਅਤੇ ਇੱਕ ਵਿਕਟ ਵੀ ਲਈ। ਕੇਕੇਆਰ ਨੂੰ ਜਿੱਤ ਲਈ 30 ਗੇਂਦਾਂ 'ਚ 17 ਦੌੜਾਂ ਦੀ ਲੋੜ ਸੀ।
Read More: PBKS ਬਨਾਮ KKR: ਪੰਜਾਬ ਕਿੰਗਜ਼ ਦੀ ਖ਼ਰਾਬ ਬੱਲੇਬਾਜ਼ੀ, 111 ਦੌੜਾਂ 'ਤੇ ਸਿਮਟੀ ਪੂਰੀ ਟੀਮ
PBKS Vs KKR Punjab Kings Beat Kolkata Knight Riders By 16 Runs In Thrilling Match