ਇੱਕ ਪੈਰ ‘ਚ ਲੇਡੀਜ਼ ਫੁੱਟਵੇਅਰ, ਦੂਜੇ ‘ਚ ਚੱਪਲ… ਚੰਡੀਗੜ੍ਹ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਨਸ਼ੇ ‘ਚ ਦੋ ਵਾਹਨਾਂ ਨੂੰ ਮਾਰੀ ਟੱਕਰ    ਦੇਸ਼ ਭਰ ’ਚ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ    ਹੁਣ Delhi ਨਹੀਂ ਦੂਰ, 1 ਘੰਟੇ 10 ਮਿੰਟ 'ਚ ਪਹੁੰਚ ਜਾਓਗੇ ਰਾਜਧਾਨੀ, ਹਰ ਰੋਜ਼ 2 ਉਡਾਣਾਂ, ਜਾਣੋ ਕਿਰਾਇਆ ਤੇ ਸ਼ਡਿਊਲ    21 ਜੂਨ ਨੂੰ ਹੋਵੇਗੀ ਨੀਟ ਯੂ.ਜੀ. ਦੀ ਮੁੜ ਪ੍ਰੀਖਿਆ    ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੀਤੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ    ਮੀਰੀ ਪੀਰੀ ਖਾਲ਼ਸਾ ਕਾਲਜ ਭਦੌੜ ਦੇ ਵਿਦਿਆਰਥੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਲੱਖ 85 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ    ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ਦਾ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ    ਜਲੰਧਰ BSF ਹੈੱਡਕੁਆਰਟਰ ਧਮਾਕੇ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਸ਼ਹਿਜ਼ਾਦ ਭੱਟੀ ਨਾਲ ਲਿੰਕ ਆਏ ਸਾਹਮਣੇ    ਫਿਰ ਵਿਵਾਦਾਂ ‘ਚ ਯੋਗਰਾਜ ਸਿੰਘ, ਫਿਲਮ ਦੀ ਵਾਇਰਲ ਕਲਿੱਪ ‘ਚ ਔਰਤ ਲਈ ਵਰਤੀ ਭੱਦੀ ਸ਼ਬਦਾਵਲੀ    ਇੱਕੋ ਦਿਨ ਲਗਪਗ 10 ਹਜ਼ਾਰ ਵਧਿਆ ਸੋਨਾ, ਅੱਜ ਸਵੇਰੇ ਹੀ ਸਰਕਾਰ ਨੇ ਵਧਾਈ ਸੀ ਆਯਾਤ ਡਿਊਟੀ   
ਜਲੰਧਰ ‘ਚ ਦਿਨ-ਦਿਹਾੜੇ ਬੈਂਕ ਲੁੱਟ—ਸਕੂਟਰੀ ਸਵਾਰਾਂ ਨੇ ਪਿਸਤੌਲ ਦੀ ਨੋਕ ‘ਤੇ ਵਾਰਦਾਤ ਕੀਤੀ
April 6, 2026
Bank-robbery-in-

ਜਲੰਧਰ ‘ਚ ਦਿਨ-ਦਿਹਾੜੇ ਬੈਂਕ ਲੁੱਟ—ਸਕੂਟਰੀ ਸਵਾਰਾਂ ਨੇ ਪਿਸਤੌਲ ਦੀ ਨੋਕ ‘ਤੇ ਵਾਰਦਾਤ ਕੀਤੀ

ਮਹਾਨਗਰ ਜਲੰਧਰ ‘ਚ ਦਿਨ-ਦਿਹਾੜੇ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਪਿਸਤੌਲ ਦੀ ਨੋਕ ‘ਤੇ ਮਹਿਲਾ ਕੈਸ਼ੀਅਰ ਤੋਂ ਕੈਸ਼ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਦੋ ਲੁਟੇਰੇ ਸਕੂਟਰੀ ‘ਤੇ ਸਵਾਰ ਹੋ ਕੇ ਆਏ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।

ਜਲੰਧਰ ਦੇ ਕੁਕੀ ਟਾਬ ਨੇੜੇ ਬੈਂਕ ਇਨਕਲੇਵ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਲੁਟੇਰੇ ਦਾਖਲ ਹੋਏ। ਰਿਪੋਰਟਾਂ ਮੁਤਾਬਕ ਦੋਵੇਂ ਲੁਟੇਰੇ ਸਕੂਟਰੀ ‘ਤੇ ਸਵਾਰ ਹੋ ਕੇ ਆਏ ਸਨ। ਉਹ ਹਥਿਆਰਾਂ ਨਾਲ ਬੈਂਕ ਵਿਚ ਦਾਖਲ ਹੋਏ। ਇਸ ਘਟਨਾ ਨਾਲ ਬੈਂਕ ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ। ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਕੈਸ਼ੀਅਰ ਤੋਂ ਨਕਦੀ ਖੋਹ ਲਈ ਅਤੇ ਮੌਕੇ ਤੋਂ ਭੱਜ ਗਏ।


ਬੈਂਕ ਕਰਮਚਾਰੀਆਂ ਮੁਤਾਬਕ ਦੋ ਲੁਟੇਰੇ ਦੁਪਹਿਰ2:30 ਵਜੇ ਪਿਸਤੌਲਾਂ ਨਾਲ ਲੈਸ ਹੋ ਕੇ ਬੈਂਕ ਵਿਚ ਵੜੇ। ਇਹ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਬੈਂਕ ਕਰਮਚਾਰੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਵੇਰਵੇ ਦਿੰਦੇ ਹੋਏ ਡੀਸੀਪੀ ਢਿੱਲੋਂ ਨੇ ਦੱਸਿਆ ਕਿ ਦੁਪਹਿਰ2:30 ਵਜੇ, ਇੱਕ ਲੁਟੇਰਾ ਕੈਸ਼ੀਅਰ ਕੋਲ ਆਇਆ ਅਤੇ ਸਾਰੀ ਨਕਦੀ ਦੀ ਮੰਗਣ ਲੱਗਾ। ਕੈਸ਼ੀਅਰ ਪਹਿਲਾਂ ਪੈਸੇ ਦੇਣ ਨੂੰ ਲੈ ਕੇ ਟਾਲਣ ਦੀ ਕੋਸ਼ਿਸ਼ ਕਰਦੀ ਰਹੀ। ਜਿਸ ‘ਤੇ ਕੈਸ਼ ਨਾ ਦੇਣ ‘ਤੇ ਲੁਟੇਰਾ ਪਿਸਤੌਲ ਕੱਢਦਾ ਤੇ ਮਾਰਨ ਦੀ ਧਮਕੀ ਦਿੰਦਾ। ਫਿਰ ਕਾਊਂਟਰ ‘ਤੇ ਰੱਖਿਆ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਭੱਜ ਗਿਆ। ਇਸ ਦੌਰਾਨ ਦੂਜਾ ਲੁਟੇਰਾ ਬਾਹਰ ਨਿਗਰਾਨੀ ਕਰ ਰਿਹਾ ਸੀ। ਦੋਵੇਂ ਲੁਟੇਰਿਆਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਡੀਸੀਪੀ ਨੇ ਕਿਹਾ ਕਿ ਸਟਾਫ ਵੱਲੋਂ ਨਕਦੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਲੁਟੇਰਿਆਂ ਨੂੰ ਫੜਨ ਲਈ ਵੱਖ-ਵੱਖ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Bank robbery in

local advertisement banners
Comments


Recommended News
Popular Posts
Just Now