ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੇ.ਸੀ.ਵੇਣੂਗੋਪਾਲ ਅਤੇ ਭੂਪੇਸ਼ ਬਘੇਲ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ    ਆਖ਼ਰੀ ਕਾਨੂੰਨੀ ਲੜਾਈ ਵੀ ਹਾਰਿਆ ਭਗੌੜਾ ਨੀਰਵ ਮੋਦੀ, ਹਵਾਲਗੀ ਦਾ ਰਸਤਾ ਸਾਫ਼; ਕਦੇ ਵੀ ਹੋ ਸਕਦੀ ਹੈ ਭਾਰਤ ਵਾਪਸੀ    ਹਿਮਾਚਲ ਐਂਟਰੀ ਟੈਕਸ ਦਾ ਵਿਰੋਧ, 26 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਪੱਕਾ ਮੋਰਚੇ ਦਾ ਐਲਾਨ    ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੇ ਟਰੰਪ ਪ੍ਰਸ਼ਾਸਨ ਦੀ ਪਰਵਾਸ ਨੀਤੀ ਦੀ ਕੀਤੀ ਤਿੱਖੀ ਆਲੋਚਨਾ    ਅਮਰੀਕਾ ਦੀ 250ਵੀਂ ਆਜ਼ਾਦੀ ਵਰ੍ਹੇਗੰਢ ਮੌਕੇ ਫਰੀਮਾਂਟ ਦੀ ਸ਼ਾਨਦਾਰ ਪਰੇਡ ਵਿੱਚ ਸਿੱਖ ਭਾਈਚਾਰੇ ਦੀ ਪ੍ਰਭਾਵਸ਼ਾਲੀ ਸ਼ਮੂਲੀਅਤ    ਮੈਂ ਪਹਿਲਾਂ ਹੀ ਫਿਲਮ ਡਾਊਨਲੋਡ ਕਰਨ ਦਾ ਦਿੱਤਾ ਸੀ ਇਸ਼ਾਰਾ, ਸਤਲੁਜ ਹਟਾਏ ਜਾਣ ‘ਤੇ ਦਿਲਜੀਤ ਦੀ ਪ੍ਰਤੀਕਿਰਿਆ    ਇਟਲੀ 'ਚ ਪੰਜਾਬੀ ਮੂਲ ਦੀ ਧੀ ਨੇ ਰਚਿਆ ਇਤਿਹਾਸ, ਹਰਪ੍ਰੀਤ ਕੌਰ ਨੂੰ ਸਨ ਬੋਨੀਫਾਚੋ ਪੁਲਿਸ ਸਟੇਸ਼ਨ 'ਚ ਮਿਲੀ ਅਹਿਮ ਜ਼ਿੰਮੇਵਾਰੀ    ਐਸ.ਆਈ.ਟੀ. ਅੱਗੇ ਪੇਸ਼ ਹੋਣ ਪਹੁੰਚੇ ਮਨਤਾਰ ਸਿੰਘ ਬਰਾੜ    ਹੁਸ਼ਿਆਰਪੁਰ ਨਗਰ ਨਿਗਮ ਚੋਣਾਂ : ਭਲਕੇ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ    ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸਾਧੂ ਸਿੰਘ ਝੱਜ ਦੀ ਪੁਸਤਕ ‘ਸੱਚ ਛੁਪਦਾ ਨਹੀਂ’ ਅਤੇ ਗੀਤ ‘ਚਾਨਣ’ ਲੋਕ ਅਰਪਣ   
Acemagic X1 : ਦੁਨੀਆ ਦਾ ਪਹਿਲਾ ਡਿਊਲ ਸਕਰੀਨ ਲੈਪਟਾਪ ਹੋਇਆ ਲਾਂਚ, ਇਹ ਹੋਣਗੇ ਫਾਇਦੇ
July 8, 2024
Acemagic-X1-He-World-s-First-Dua

Admin / Techonolgy

ਟੈਕਨੋਲੋਜੀ ਡੈਸਕ : ਇਕ ਕੰਪਨੀ ਵੱਲੋਂ ਇਕ ਸ਼ਾਨਦਾਰ ਲੈਪਟਾਪ ਲਾਂਚ ਕੀਤਾ ਹੈ। ਜਾਣਕਾਰੀ ਅਨੁਸਾਰ ਕੰਪਨੀ ਨੇ Acemagic X1 ਲਾਂਚ ਕੀਤਾ ਹੈ, ਜੋ ਦੁਨੀਆ ਦਾ ਪਹਿਲਾ ਡਿਊਲ ਸਕਰੀਨ ਲੈਪਟਾਪ ਹੈ। ਇਸ ਵਿਚ 360 ਡਿਗਰੀ ਹੌਰੀਜੈਂਟਲ ਫੋਲਡ ਫੀਚਰ ਨਾਲ ਡਿਊਲ ਸਕਰੀਨ ਹੈ, ਜਿਸ ਨਾਲ ਯੂਜ਼ਰਸ ਨੂੰ ਸਾਈਡ ਬਾਈ ਸਾਈਡ ਡਿਸਪਲੇ ਦਾ ਤਜਰਬਾ ਮਿਲੇਗਾ। ਇਸ ਨੂੰ ਫਲਿੱਪ ਸਕਰੀਨ ਵੀ ਕਿਹਾ ਜਾ ਸਕਦਾ ਹੈ, ਜਿਸ ਨੂੰ ਯੂਜ਼ਰ ਆਪਣੀ ਲੋੜ ਮੁਤਾਬਕ ਸੈੱਟ ਕਰ ਸਕਦੇ ਹਨ।


ਇਹ ਹਨ ਫੀਚਰਜ਼

ਇਸ ਲੈਪਟਾਪ ਵਿਚ ਬੈਕ ਟੂ ਬੈਕ ਮੋਡ ਵੀ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਸਾਹਮਣੇ ਬੈਠੇ ਵਿਅਕਤੀ ਨੂੰ ਲੈਪਟਾਪ ਦੀ ਸਕਰੀਨ ਦਿਖਾ ਸਕਦੇ ਹੋ। ਇਹ ਫੀਚਰ ਪੇਸ਼ਕਾਰੀਆਂ, ਗੇਮਾਂ ਅਤੇ ਫਿਲਮਾਂ ਦੇਖਣ ਵਿਚ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਹਾਲਾਂਕਿ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।ਬਾਜ਼ਾਰ ਵਿਚ ਬਹੁਤ ਸਾਰੇ ਡਿਊਲ ਸਕਰੀਨ ਲੈਪਟਾਪ ਉਪਲਬਧ ਹਨ, ਪਰ ਉਹਨਾਂ ਵਿਚ ਇਕ ਹੀ ਸਾਈਜ਼ ਦੀ ਸਕਰੀਨ ਨਹੀਂ ਮਿਲਦੀ ਤੇ ਉਹ ਵਰਟੀਕਲੀ ਚਿਪਕੇ ਹੋਏ ਨਹੀਂ ਹੁੰਦੇ ਹਨ।


Acemagic X1 ਦੇ ਸਪੈਸੀਫਿਕੇਸ਼ਨਸ

ਇਸ ਲੈਪਟਾਪ ਵਿਚ 12ਵੀਂ ਜਨਰੇਸ਼ਨ ਦੇ ਇੰਟੈੱਲ ਕੋਰ i7-1255U ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ 14 ਇੰਚ ਦੇ ਦੋ ਫੁੱਲ ਐਚਡੀ ਸਕ੍ਰੀਨ ਹਨ। ਇਹ ਲੈਪਟਾਪ 16GB ਡਿਊਲ ਚੈਨਲ DDR4 ਰੈਮ ਅਤੇ 1TB SSD ਸਟੋਰੇਜ ਨਾਲ ਆਉਂਦਾ ਹੈ।


ਦੋ USB-C ਪੋਰਟਾਂ ਵਿਚੋਂ ਇਕ ਨਾਲ ਵੀ ਕਰ ਸਕਦੇ ਹੋ ਚਾਰਜ


ਕਨੈਕਟੀਵਿਟੀ ਲਈ, ਇਸ ਲੈਪਟਾਪ ਵਿਚ ਦੋ USB ਟਾਈਪ-ਸੀ, ਇਕ USB 3.0 ਟਾਈਪ-ਏ ਅਤੇ ਇੱਕ HDMI 2.0 ਪੋਰਟ ਹੈ। ਇਸ ਲੈਪਟਾਪ ਨੂੰ ਦੋ USB-C ਪੋਰਟਾਂ ਵਿੱਚੋਂ ਇੱਕ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ। ਇਹ ਲੈਪਟਾਪ ਵਾਈ-ਫਾਈ 6 ਅਤੇ ਬਲੂਟੁੱਥ 5.2 ਸਪੋਰਟ ਨਾਲ ਆਉਂਦਾ ਹੈ। ਹਾਲਾਂਕਿ ਇਹ ਲੈਪਟਾਪ ਵਿਕਰੀ ਲਈ ਕਦੋਂ ਉਪਲਬਧ ਹੋਵੇਗਾ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।

Acemagic X1 He World s First Dual Screen Laptop Was Launched

local advertisement banners
Comments


Recommended News
Popular Posts
Just Now