January 1, 2025
Admin / Technology
ਲਾਈਵ ਪੰਜਾਬੀ ਟੀਵੀ ਬਿਊਰੋ : ਦੇਸ਼ 'ਚ ਵ੍ਹਟਸਐਪ ਦੀ ਵਰਤੋਂ ਕਰਨ ਵਾਲੇ ਕਰੋੜਾਂ ਯੂਜ਼ਰਜ਼ ਹਨ। ਅੱਜ ਦੇ ਸਮੇਂ ਵਿਚ ਬਹੁਤ ਘੱਟ ਲੋਕ ਹੋਣਗੇ ਜੋ WhatsApp ਦੀ ਵਰਤੋਂ ਨਾ ਕਰਦੇ ਹੋਣ। ਅੱਜ-ਕੱਲ੍ਹ WhatsApp ਲੋਕਾਂ ਦੀ ਜ਼ਰੂਰਤ ਬਣ ਗਿਆ ਹੈ। ਨਿੱਜੀ ਮੈਸੇਜਿੰਗ ਦੇ ਨਾਲ, ਵ੍ਹਟਸਐਪ ਦੀ ਵਰਤੋਂ ਪੇਸ਼ੇਵਰ ਕੰਮ ਲਈ ਵੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਵ੍ਹਟਸਐਪ ਦੀ ਵਰਤੋਂ ਆਨਲਾਈਨ ਭੁਗਤਾਨ ਕਰਨ ਲਈ ਵੀ ਕੀਤੀ ਜਾਂਦੀ ਹੈ।
NPCI ਨੇ ਕੀਤਾ ਲੋਕਾਂ ਨੂੰ ਖੁਸ਼
ਨਵੇਂ ਸਾਲ ਦੇ ਮੌਕੇ 'ਤੇ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਕਰੋੜਾਂ WhatsApp ਉਪਭੋਗਤਾਵਾਂ ਨੂੰ ਖੁਸ਼ਖਬਰੀ ਦਿੰਦੇ ਹੋਏ, WhatsApp Pay 'ਤੇ ਲੱਗੀ UPI ਉਪਭੋਗਤਾਵਾਂ ਦੀ ਲਿਮਿਟ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਹੈ।
NPCI ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸੀਮਾ ਨੂੰ ਹਟਾਉਣ ਦੇ ਨਾਲ, WhatsApp Pay ਹੁਣ ਭਾਰਤ ਵਿਚ ਆਪਣੇ ਸਾਰੇ ਉਪਭੋਗਤਾਵਾਂ ਲਈ UPI ਸੇਵਾਵਾਂ ਦਾ ਵਿਸਤਾਰ ਕਰ ਸਕਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ NPCI ਨੇ Whatsapp Pay ਨੂੰ ਆਪਣੇ UPI ਯੂਜ਼ਰ ਬੇਸ ਨੂੰ ਪੜਾਅਵਾਰ ਢੰਗ ਨਾਲ ਵਧਾਉਣ ਦੀ ਇਜਾਜ਼ਤ ਦਿੱਤੀ ਸੀ। ਪਹਿਲਾਂ ਇਹ ਸੀਮਾ 10 ਕਰੋੜ ਉਪਭੋਗਤਾਵਾਂ ਤੱਕ ਸੀ, ਜਿਸ ਨੂੰ ਹੁਣ NPCI ਨੇ ਹਟਾ ਦਿੱਤਾ ਹੈ। Whatsapp Pay ਵਰਤਮਾਨ ਵਿੱਚ ਤੀਜੀ ਧਿਰ ਐਪ ਪ੍ਰਦਾਤਾਵਾਂ 'ਤੇ ਲਾਗੂ ਸਾਰੇ UPI ਦਿਸ਼ਾ-ਨਿਰਦੇਸ਼ਾਂ ਅਤੇ ਸਰਕੂਲਰ ਦੀ ਪਾਲਣਾ ਕਰਨਾ ਜਾਰੀ ਰੱਖੇਗਾ।
ਦੱਸਣਯੋਗ ਹੈ ਕਿ NPCI ਭਾਰਤ ਵਿਚ ਯੂਨੀਫਾਈਡ ਪੇਮੈਂਟ ਇੰਟਰਫੇਸ ਢਾਂਚੇ ਨੂੰ ਕੰਟਰੋਲ ਕਰਦਾ ਹੈ। ਇਹ ਦੇਸ਼ ਵਿਚ ਪ੍ਰਚੂਨ ਭੁਗਤਾਨ ਅਤੇ ਨਿਪਟਾਰਾ ਪ੍ਰਣਾਲੀ ਦੇ ਸੰਚਾਲਨ ਦੀ ਬੁਨਿਆਦੀ ਇਕਾਈ ਹੈ।
Whatsapp Pay ਨੂੰ ਇਸ ਤਰ੍ਹਾਂ ਵਰਤੋ
Whatsapp Pay ਦੀ ਵਰਤੋਂ ਕਰਨ ਲਈ, ਤੁਹਾਨੂੰ ਪਹਿਲਾਂ Whatsapp ਦਾ ਨਵੀਨਤਮ ਸੰਸਕਰਣ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ, Payments ਸੈਕਸ਼ਨ 'ਤੇ ਜਾਕੇ ਐਡ ਪੇਮੈਂਟ ਮੇਥਡ ਸਲੈਕਟ ਕਰੋ। ਹੁਣ ਆਪਣਾ ਬੈਂਕ ਚੁਣੋ ਅਤੇ ਆਪਣਾ ਫ਼ੋਨ ਨੰਬਰ ਦਰਜ ਕਰੋ। ਅਕਾਊਂਟ ਨੂੰ ਵੈਰੀਫਾਈ ਕਰਨ ਲਈ UPI ਪਿੰਨ ਦਰਜ ਕਰੋ। ਹੁਣ ਤੁਸੀਂ Whatsapp Pay ਦੀ ਵਰਤੋਂ ਆਸਾਨੀ ਨਾਲ ਕਰ ਸਕਦੇ ਹੋ।
Good News For WhatsApp Users On New Year Now Online Payments Can Be Made Easily