ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਛੱਡੇ ਅੱਥਰੂ ਗੈਸ ਦੇ ਗੋਲੇ    ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ    ਸੋਨੂੰ ਸ਼ਾਹ ਕਤਲ ਕੇਸ: ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ, ਪੁਲਿਸ ਦੀਆਂ ਨਾਕਾਮੀਆਂ ਕਾਰਨ ਕਮਜ਼ੋਰ ਪਿਆ ਕੇਸ    ਵਿਦੇਸ਼ ਭੇਜਣ ਦੇ ਨਾਂ 'ਤੇ 21 ਲੱਖ ਦੀ ਠੱਗੀ; ਕੁੜੀ ਨਾਲ ਮਾਰੀ ਮੱਲ    ਪੰਜਾਬ ਤੇ ਚੰਡੀਗੜ੍ਹ 'ਚ ਸਰਦੀ ਦੀ ਵਿਦਾਇਗੀ: ਅੱਜ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਫ਼ਰਵਰੀ 2026)    Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ   
Lenovo ਲੈ ਕੇ ਆਇਆ AI ਫੀਚਰਜ਼ ਵਾਲਾ ਲੈਪਟਾਪ, Lenovo IdeaPad Slim 5 ਲੈਪਟਾਪ 14-16 ਇੰਚ ਡਿਸਪਲੇ ਦੇ ਨਾਲ ਲਾਂਚ
February 26, 2025
-Lenovo-IdeaPad-Slim-5

Admin / Technology

Lenovo ਨੇ ਪ੍ਰੋਫੈਸ਼ਨਲ ਅਤੇ ਕ੍ਰਿਏਟਰਜ਼ ਲਈ ਭਾਰਤ ਵਿਚ Lenovo IdeaPad Slim 5 Gen 10 AI ਲੈਪਟਾਪ ਲਾਂਚ ਕਰ ਦਿੱਤਾ ਹੈ। ਇਹ ਲੈਪਟਾਪ ਦੋ ਸਟੈਂਡਰਡ ਸਾਈਜ਼ 14 ਇੰਚ ਅਤੇ 16 ਇੰਚ ਵਿਚ ਉਪਲਬਧ ਹੈ। ਇਸ ਵਿਚ AMD Ryzen AI 300 ਸੀਰੀਜ਼ ਪ੍ਰੋਸੈਸਰ, Zen 5 ਕੋਰ, RDNA 3.5 ਗ੍ਰਾਫਿਕਸ ਅਤੇ AI ਕੈਪੇਸਿਟੀ ਲਈ XDNA 2 NPU ਨੂੰ ਇੰਟੀਗ੍ਰੇਟਡ ਕੀਤਾ ਗਿਆ ਹੈ। ਇੱਥੇ ਅਸੀਂ ਤੁਹਾਨੂੰ Lenovo IdeaPad Slim 5 ਦੇ ਫੀਚਰਜ਼ ਤੇ ਕੀਮਤ ਬਾਰੇ ਵਿਸਥਾਰ ਨਾਲ ਦੱਸ ਰਹੇ ਹਾਂ।


Lenovo IdeaPad Slim 5 ਦੀ ਕੀਮਤ


Lenovo IdeaPad Slim 5 ਦੀ ਸ਼ੁਰੂਆਤੀ ਕੀਮਤ 91,990 ਰੁਪਏ ਹੈ। ਇਹ ਲੈਪਟਾਪ ਲੂਨਾ ਗ੍ਰੇ ਅਤੇ ਕੋਸਮਿਕ ਬਲੂ ਵਿਚ ਆਉਂਦਾ ਹੈ। ਇਹ Lenovo.com, ਵਿਸ਼ੇਸ਼ ਸਟੋਰਾਂ, ਈ-ਕਾਮਰਸ ਪਲੇਟਫਾਰਮਾਂ ਅਤੇ ਆਫਲਾਈਨ ਰਿਟੇਲਰਾਂ 'ਤੇ ਉਪਲਬਧ ਹੈ। ਇਕ ਕਸਟਮ ਟੂ ਆਰਡਰ (CTO) ਬਦਲ ਵੀ ਉਪਲਬਧ ਹੈ ਜੋ ਉਪਭੋਗਤਾਵਾਂ ਨੂੰ ਪ੍ਰੋਸੈਸਰ, ਮੈਮੋਰੀ ਅਤੇ ਸਟੋਰੇਜ ਵਰਗੀਆਂ ਵਿਸ਼ੇਸ਼ਤਾਵਾਂ ਨੂੰ ਕਸਟਮਾਈਜ਼ ਕਰਨ ਦੀ ਸਹੂਲਤ ਦਿੰਦਾ ਹੈ। ਸਪੋਰਟ ਲਈ Lenovo Premium Care ਸ਼ਾਮਲ ਹੈ।


Lenovo IdeaPad Slim 5 ਸਪੈਸੀਫਿਕੇਸ਼ਨਜ਼


Lenovo IdeaPad Slim 5 ਵਿਚ 14 ਇੰਚ ਦੀ WUXGA OLED ਡਿਸਪਲੇਅ ਹੈ, ਜਿਸਦਾ 120Hz ਰਿਫਰੈਸ਼ ਰੇਟ ਹੈ, ਜਦੋਂ ਕਿ 16-ਇੰਚ ਵੇਰੀਐਂਟ ਵਿਚ ਟੱਚ ਅਤੇ ਨਾਨ-ਟਚ ਬਦਲ ਦੇ ਨਾਲ IPS ਜਾਂ 2.8K OLED ਬਦਲ ਪੇਸ਼ ਕਰਦਾ ਹੈ। ਦੋਵੇਂ ਮਾਡਲਾਂ ਵਿਚ ਐਂਟੀ-ਗਲੇਅਰ ਸਕ੍ਰੀਨ ਅਤੇ 500 ਨਿਟਸ ਤੱਕ ਬ੍ਰਾਈਟਨੈੱਸ ਸਪੋਰਟ ਕਰਦਾ ਹੈ। ਲੈਪਟਾਪ Ryzen AI 7 350 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਵਿਚ 32GB DDR5 RAM ਅਤੇ 1TB M.2 SSD ਸਟੋਰੇਜ ਦਿੱਤੀ ਗਈ ਹੈ। ਇਹ ਲੈਪਟਾਪ ਵਿੰਡੋਜ਼ 11 'ਤੇ ਕੰਮ ਕਰਦਾ ਹੈ।


IdeaPad Slim 5 ਵਿਚ 1080p FHD IR ਹਾਈਬ੍ਰਿਡ ਕੈਮਰਾ, ਇੱਕ ਬੈਕਲਿਟ ਕੀਬੋਰਡ ਅਤੇ ਇਕ 60Wh ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਵਿਚ Wi-Fi 7, ਬਲੂਟੁੱਥ 5.4, ਦੋ USB-C ਪੋਰਟ, ਦੋ USB-A ਪੋਰਟ, HDMI 2.1 ਅਤੇ ਇਕ ਹੈੱਡਫੋਨ/ਮਾਈਕ ਕੰਬੋ ਸ਼ਾਮਲ ਹਨ। Lenovo ਨੇ ਪਰਸਨਲਾਈਜਡ ਲਰਨਿੰਗ ਲਈ Lenovo AI Now, lama 3 'ਤੇ ਆਧਾਰਿਤ AI ਏਜੰਟ ਅਤੇ Lenovo ਲਰਨਿੰਗ ਜ਼ੋਨ ਵਰਗੇ AI ਟੂਲ ਸ਼ਾਮਲ ਕੀਤੇ ਹਨ। ਲੈਪਟਾਪ ਦੀ ਮੋਟਾਈ 16.9 ਮਿਲੀਮੀਟਰ ਹੈ ਅਤੇ ਇਹ ਮਿਲਟਰੀ-ਗ੍ਰੇਡ ਡਿਊਰੇਬਿਲਿਟੀ ਨਾਲ ਲੈਸ ਹੈ।

Lenovo IdeaPad Slim 5

local advertisement banners
Comments


Recommended News
Popular Posts
Just Now