March 11, 2025

Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : 11 ਮਾਰਚ ਯਾਨੀ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਬਠਿੰਡਾ ਦੌਰੇ ਉੱਤੇ ਆ ਰਹੇ ਹਨ। ਦੇਸ਼ ਦੇ ਰਾਸ਼ਟਰਪਤੀ ਅੱਜ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ 10ਵੇਂ ਡਿਗਰੀ ਵੰਡ ਸਮਾਰੋਹ 'ਚ ਹਿਸਾ ਲੈਣ ਲਈ ਪਹੁੰਚ ਰਹੇ ਹਨ। ਰਾਸ਼ਟਰਪਤੀ ਦੀ ਯਾਤਰਾ ਦੇ ਮੱਦੇਨਜ਼ਰ 2000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਸਮਾਰੋਹ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਸੰਪੰਨ ਹੋ ਸਕੇ। ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਦੌਰੇ ਤੋਂ ਪਹਿਲਾਂ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਬਠਿੰਡਾ ਸ਼ਹਿਰ ਨੂੰ ਆਉਣ ਵਾਲੇ ਵੱਖ-ਵੱਖ ਟ੍ਰੈਫਿਕ ਰੂਟ ਬਦਲ ਦਿੱਤੇ ਹਨ। ਜਾਣਕਾਰੀ ਦਿੰਦੇ ਹੋਏ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਵਿੱਚ ਵੀ.ਵੀ.ਆਈ.ਪੀ ਆਗਮਨ ਮੌਕੇ ਪੁਲਿਸ ਵੱਲੋਂ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਰਾਹਗੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ।
ਸ਼ਹਿਰ ਨੂੰ ਆਉਣ ਵਾਲੇ ਵੱਖ-ਵੱਖ ਟ੍ਰੈਫਿਕ ਰੂਟ ਬਦਲ ਦਿੱਤੇ ਹਨ। ਜਾਣਕਾਰੀ ਦਿੰਦੇ ਹੋਏ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਵਿੱਚ ਵੀ.ਵੀ.ਆਈ.ਪੀ ਆਗਮਨ ਮੌਕੇ ਪੁਲਿਸ ਵੱਲੋਂ ਟ੍ਰੈਫਿਕ ਐਡਵਾਇਜਰੀ ਜਾਰੀ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਰਾਹਗੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ।
ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਲਈ ਨਵੇਂ ਟ੍ਰੈਫਿਕ ਰੂਟ ਜਾਰੀ
ਐੱਸਪੀ ਨਰਿੰਦਰ ਸਿੰਘ ਦੱਸਿਆ ਕਿ ਡੱਬਵਾਲੀ ਤੋਂ ਮੌੜ, ਰਾਮਪੁਰਾ, ਚੰਡੀਗੜ੍ਹ ਜਾਣ ਵਾਲੇ ਭਾਰੀ ਵਾਹਨ– ਇਹ ਰਿਫਾਈਨਰੀ ਰੋਡ ਰਾਹੀਂ ਰਾਮਾਂ, ਤਲਵੰਡੀ, ਮੌੜ, ਰਾਮਪੁਰਾ, ਚੰਡੀਗੜ੍ਹ ਜਾ ਸਕਣਗੇ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਤੋਂ ਡੱਬਵਾਲੀ ਜਾਣ ਵਾਲੇ ਹੈਵੀ ਵਾਹਨ ਆਈ.ਟੀ.ਆਈ ਪੁੱਲ, ਤਲਵੰਡੀ, ਰਾਮਾਂ ਰਿਫਾਈਨਰੀ ਰੋਡ ਰਾਹੀਂ ਆਪਣੇ ਮੰਜ਼ਿਲ ਵੱਲ ਜਾ ਸਕਣਗੇ। ਫਰੀਦਕੋਟ ਤੋਂ ਡੱਬਵਾਲੀ ਜਾਣ ਵਾਲੇ ਹੈਵੀ ਵਾਹਨ ਥਾਣਾ ਕੈਂਟ, ਬਠਿੰਡਾ ਰਿੰਗ ਰੋਡ, ਆਈ.ਟੀ.ਆਈ ਪੁੱਲ, ਤਲਵੰਡੀ ਸਾਬੋ, ਰਾਮਾਂ ਰਿਫਾਈਨਰੀ ਰੋਡ ਰਾਹੀਂ ਜਾਣਗੇ, ਸੰਗਤ ਮੰਡੀ ਸਾਈਡ ਤੋਂ ਸ੍ਰੀ ਮੁਕਤਸਰ ਸਾਹਿਬ ਜਾਣ ਵਾਲੇ ਭਾਰੀ ਵਾਹਨ ਵਾਇਆ ਡੱਬਵਾਲੀ, ਮਲੋਟ ਹੁੰਦਾ ਹੋਇਆ ਆਪਣੀ ਮੰਜ਼ਿਲ ਵੱਲ ਜਾਵੇਗਾ।
President Draupadi Murmu s Visit To Bathinda Today Traffic Plan Released More Than 2000 Security Personnel Deployed
