ਹੁਸ਼ਿਆਰਪੁਰ ਨਗਰ ਨਿਗਮ ਚੋਣਾਂ : ਭਲਕੇ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ    ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸਾਧੂ ਸਿੰਘ ਝੱਜ ਦੀ ਪੁਸਤਕ ‘ਸੱਚ ਛੁਪਦਾ ਨਹੀਂ’ ਅਤੇ ਗੀਤ ‘ਚਾਨਣ’ ਲੋਕ ਅਰਪਣ    ਚੰਨੀ ਦੇ ਘਰ ਮੀਟਿੰਗ ‘ਤੇ ਰਾਜਾ ਵੜਿੰਗ ਦੀ ਪ੍ਰਤੀਕਿਰਿਆ, ਬੋਲੇ- ਇਸ ‘ਚ ਕੋਈ ਚਿੰਤਾ ਦੀ ਗੱਲ ਨਹੀਂ    ਪਤੀ ਨੂੰ ਮਾਰ ਕੇ ਬਾਥਰੂਮ ‘ਚ ਦੱਬਿਆ, ਉਤੇ ਲੁਆ ਦਿੱਤੀਆਂ ਟਾਈਲਾਂ, 45 ਦਿਨਾਂ ਮਗਰੋਂ ਇੰਝ ਖੁੱਲ੍ਹਿਆ ਰਾਜ਼    ਸਰਹਿੰਦ ‘ਚ ਕੌਮੀ ਇਨਸਾਫ ਮੋਰਚੇ ਨੇ ਰੋਕੀਆਂ ਰੇਲਾਂ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਦੋਲਨ    ਸਰਹਿੰਦ ‘ਚ ਕੌਮੀ ਇਨਸਾਫ ਮੋਰਚੇ ਨੇ ਰੋਕੀਆਂ ਰੇਲਾਂ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਦੋਲਨ    ਸਰਕਾਰ ਨੇ ਈ-ਰਿਕਸ਼ਾ ਨੂੰ ਦੂਰ ਤੋਂ ਰੋਕਣ ਵਾਲੀਆਂ ਐਪਾਂ 'ਤੇ ਕੀਤੀ ਸਖ਼ਤੀ    ਮੋਹਾਲੀ ਦੇ ਚਰਚਿਤ ਏਕਮ ਢਿੱਲੋਂ ਕਤਲ ਕੇਸ ’ਚ ਆਇਆ ਵੱਡਾ ਫ਼ੈਸਲਾ, ਜਾਣੋ ਕਤਲ ਵਾਲੇ ਦਿਨ ਤੋਂ ਸਜ਼ਾ ਤੱਕ ਸਾਰੀ ਕਹਾਣੀ    Punjab ਕਾਂਗਰਸ ‘ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ    ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ   
Punjab Weather: ਪੰਜਾਬ ਦੇ ਤਾਪਮਾਨ 'ਚ ਵਾਧਾ, ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਅਲਰਟ
April 29, 2025
Punjab-Weather-Temperatures-Rise

ਚੰਡੀਗੜ੍ਹ, 29 ਅਪ੍ਰੈਲ 2025: ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਹੈ, ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਕੇਂਦਰ ਦੇ ਅਨੁਸਾਰ, ਭਾਵੇਂ ਕਿ ਪੰਜਾਬ 'ਚ ਔਸਤ ਵੱਧ ਤੋਂ ਵੱਧ ਤਾਪਮਾਨ ਕੱਲ੍ਹ ਦੇ ਮੁਕਾਬਲੇ 0.5 ਡਿਗਰੀ ਸੈਲਸੀਅਸ ਘੱਟ ਗਿਆ ਹੈ, ਪਰ ਤਾਪਮਾਨ ਅਜੇ ਵੀ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਹੈ। ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 43.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |

ਮੌਸਮ ਵਿਭਾਗ ਨੇ 4 ਦਿਨਾਂ ਲਈ ਰਾਜ ਦੇ ਕਈ ਜ਼ਿਲ੍ਹਿਆਂ 'ਚ ਵੱਖ-ਵੱਖ ਪੱਧਰਾਂ ਦੀਆਂ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਹਨ | ਜਿਨ੍ਹਾਂ 'ਚ 29 ਅਪ੍ਰੈਲ ਨੂੰ ਫਾਜ਼ਿਲਕਾ, ਮੁਕਤਸਰ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਮਾਨਸਾ 'ਚ ਹੀਟ ਵੇਵ ਲਈ ਯੈਲੋ ਅਲਰਟ ਅਤੇ 30 ਅਪ੍ਰੈਲ ਨੂੰ ਉਪਰੋਕਤ ਸ਼ਹਿਰਾਂ 'ਚ ਹੀਟ ਵੇਵ ਦੀ ਸੰਭਾਵਨਾ ਹੈ।

1 ਮਈ 2025 ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਮੋਗਾ, ਸੰਗਰੂਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ, ਗਰਜ ਅਤੇ ਬਿਜਲੀ ਗਰਜ ਦੀ ਸੰਭਾਵਨਾ ਹੈ। ਇਸਦੇ ਨਾਲ ਹੀ 2 ਮਈ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ, ਮੋਹਾਲੀ, ਪਟਿਆਲਾ, ਬਠਿੰਡਾ ਅਤੇ ਮਾਨਸਾ ਵਿੱਚ ਮੀਂਹ, ਗਰਜ ਅਤੇ ਬਿਜਲੀ ਗਰਜ ਦੀ ਸੰਭਾਵਨਾ ਹੈ।

Read More: ਮੌਸਮ ਵਿਭਾਗ ਵੱਲੋਂ ਪੰਜਾਬ 'ਚ ਗਰਮੀ ਦਾ ਪੰਜ ਦਿਨਾਂ ਲਈ ਯੈਲੋ ਅਲਰਟ

Punjab Weather Temperatures Rise In Punjab Meteorological Department Issues Heat Wave Alert

local advertisement banners
Comments


Recommended News
Popular Posts
Just Now