ਹੁਸ਼ਿਆਰਪੁਰ ਨਗਰ ਨਿਗਮ ਚੋਣਾਂ : ਭਲਕੇ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ    ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸਾਧੂ ਸਿੰਘ ਝੱਜ ਦੀ ਪੁਸਤਕ ‘ਸੱਚ ਛੁਪਦਾ ਨਹੀਂ’ ਅਤੇ ਗੀਤ ‘ਚਾਨਣ’ ਲੋਕ ਅਰਪਣ    ਚੰਨੀ ਦੇ ਘਰ ਮੀਟਿੰਗ ‘ਤੇ ਰਾਜਾ ਵੜਿੰਗ ਦੀ ਪ੍ਰਤੀਕਿਰਿਆ, ਬੋਲੇ- ਇਸ ‘ਚ ਕੋਈ ਚਿੰਤਾ ਦੀ ਗੱਲ ਨਹੀਂ    ਪਤੀ ਨੂੰ ਮਾਰ ਕੇ ਬਾਥਰੂਮ ‘ਚ ਦੱਬਿਆ, ਉਤੇ ਲੁਆ ਦਿੱਤੀਆਂ ਟਾਈਲਾਂ, 45 ਦਿਨਾਂ ਮਗਰੋਂ ਇੰਝ ਖੁੱਲ੍ਹਿਆ ਰਾਜ਼    ਸਰਹਿੰਦ ‘ਚ ਕੌਮੀ ਇਨਸਾਫ ਮੋਰਚੇ ਨੇ ਰੋਕੀਆਂ ਰੇਲਾਂ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਦੋਲਨ    ਸਰਹਿੰਦ ‘ਚ ਕੌਮੀ ਇਨਸਾਫ ਮੋਰਚੇ ਨੇ ਰੋਕੀਆਂ ਰੇਲਾਂ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਦੋਲਨ    ਸਰਕਾਰ ਨੇ ਈ-ਰਿਕਸ਼ਾ ਨੂੰ ਦੂਰ ਤੋਂ ਰੋਕਣ ਵਾਲੀਆਂ ਐਪਾਂ 'ਤੇ ਕੀਤੀ ਸਖ਼ਤੀ    ਮੋਹਾਲੀ ਦੇ ਚਰਚਿਤ ਏਕਮ ਢਿੱਲੋਂ ਕਤਲ ਕੇਸ ’ਚ ਆਇਆ ਵੱਡਾ ਫ਼ੈਸਲਾ, ਜਾਣੋ ਕਤਲ ਵਾਲੇ ਦਿਨ ਤੋਂ ਸਜ਼ਾ ਤੱਕ ਸਾਰੀ ਕਹਾਣੀ    Punjab ਕਾਂਗਰਸ ‘ਚ ਹਲਚਲ ਤੇਜ਼: ਹਾਈਕਮਾਨ ਦੇ ਫੈਸਲੇ ਤੋਂ ਬਾਅਦ ਚੰਨੀ ਨੇ ਸੱਦੀ ਆਪਣੇ ਸਮਰਥਕ ਧੜੇ ਦੀ ਅਹਿਮ ਮੀਟਿੰਗ    ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ   
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ 'ਚ ਪੰਜਾਬ ਸਮੇਤ ਕਈਂ ਸੂਬਿਆਂ 'ਚ ਮੀਂਹ ਦੀ ਚੇਤਾਵਨੀ
June 25, 2025
Meteorological-Department-Warns-

ਦਿੱਲੀ, 25 ਜੂਨ 2025: ਦੇਸ਼ ਦੇ ਕਈ ਸੂਬਿਆਂ ਵਿੱਚ ਕੱਲ੍ਹ ਹੋਈ ਮਾਨਸੂਨ ਦੀ ਬਾਰਿਸ਼ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਭਾਰੀ ਮੀਂਹ ਕਾਰਨ ਕਈ ਸ਼ਹਿਰਾਂ ਵਿੱਚ ਪਾਣੀ ਭਰ ਗਿਆ। ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਲਈ ਆਈਐਮਡੀ ਨੇ ਇੱਕ ਅਲਰਟ ਵੀ ਜਾਰੀ ਕੀਤਾ ਹੈ।

ਮੌਸਮ ਵਿਭਾਗ ਨੇ 25 ਤੋਂ 30 ਜੂਨ ਦੌਰਾਨ ਉੱਤਰ-ਪੱਛਮੀ ਭਾਰਤ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। 25 ਤੋਂ 27 ਜੂਨ ਦੌਰਾਨ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਗੁਜਰਾਤ, ਮਹਾਰਾਸ਼ਟਰ ਅਤੇ ਗੋਆ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ।

ਬੁੱਧਵਾਰ ਯਾਨੀ ਅੱਜ ਦਿੱਲੀ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਤੂਫਾਨ ਆਉਣ ਦੀ ਵੀ ਸੰਭਾਵਨਾ ਹੈ। ਅੱਜ ਦਿੱਲੀ ਵਿੱਚ ਦਿਨ ਭਰ ਬੱਦਲਵਾਈ ਰਹਿ ਸਕਦੀ ਹੈ। ਹਾਲਾਂਕਿ, ਤਾਪਮਾਨ ਵਿੱਚ ਬਹੁਤਾ ਫ਼ਰਕ ਨਹੀਂ ਪਵੇਗਾ।

Read More:ਪੰਜਾਬ ’ਚ ਜਲਦ ਹੋਵੇਗੀ ਮਾਨਸੂਨ ਦੀ ਐਂਟਰੀ ,ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

Meteorological Department Warns Of Rain In Many States Including Punjab In The Coming Days

local advertisement banners
Comments


Recommended News
Popular Posts
Just Now