ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਛੱਡੇ ਅੱਥਰੂ ਗੈਸ ਦੇ ਗੋਲੇ    ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ    ਸੋਨੂੰ ਸ਼ਾਹ ਕਤਲ ਕੇਸ: ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ, ਪੁਲਿਸ ਦੀਆਂ ਨਾਕਾਮੀਆਂ ਕਾਰਨ ਕਮਜ਼ੋਰ ਪਿਆ ਕੇਸ    ਵਿਦੇਸ਼ ਭੇਜਣ ਦੇ ਨਾਂ 'ਤੇ 21 ਲੱਖ ਦੀ ਠੱਗੀ; ਕੁੜੀ ਨਾਲ ਮਾਰੀ ਮੱਲ    ਪੰਜਾਬ ਤੇ ਚੰਡੀਗੜ੍ਹ 'ਚ ਸਰਦੀ ਦੀ ਵਿਦਾਇਗੀ: ਅੱਜ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਫ਼ਰਵਰੀ 2026)    Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ   
ਅੰਤਰਰਾਸ਼ਟਰੀ ਮਹਿਲਾ ਦਿਵਸ ; ਔਰਤਾਂ ਦਾ ਸਨਮਾਨ ਆਖਿਰ ਇਕ ਦਿਨ ਹੀ ਕਿਉਂ?
March 8, 2025
International-Women-s-Day-Why-On

Admin / Article

ਲੋਕ ਮਹਿਲਾ ਦੋਸਤਾਂ, ਮਾਂ, ਭੈਣ ਅਤੇ ਪਤਨੀ ਨੂੰ ਮਹਿਲਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਨ ਪਰ ਕੀ ਔਰਤਾਂ ਨੂੰ ਇਕ ਦਿਨ ਇਸ ਦਿਨ ਦੀਆਂ ਸ਼ੁੱਭਕਾਮਨਾਵਾਂ ਦੇਣ ਨਾਲ ਉਨ੍ਹਾਂ ਦਾ ਸਨਮਾਨ ਹੁੰਦਾ ਹੈ ? ਘੂਰਦੇ ਹੋ, ਮਾਰਦੇ ਹੋ, ਜਲੀਲ ਕਰਦੇ ਹੋ, ਇੱਜ਼ਤ ਨਾਲ ਖਿਲਵਾੜ ਕਰਦੇ ਹੋ ਅਤੇ ਫਿਰ ਮਹਿਲਾ ਦਿਵਸ 'ਤੇ ਇਕ ਦਿਨ ਲਈ ਸਨਮਾਨ ਦੇਣ ਲੱਗਦੇ ਹੋ, ਨਹੀਂ ਚਾਹੀਦਾ ਹੈ ਅਜਿਹਾ ਸਨਮਾਨ। ਔਰਤਾਂ ਇਕ ਦਿਨ ਦੇ ਸਨਮਾਨ ਦੀ ਭੁੱਖੀਆਂ ਨਹੀਂ ਹਨ, ਜੇਕਰ ਦੇਣਾ ਹੈ ਤਾਂ ਹਰ ਰੋਜ਼ ਉਸ ਬੁਰੀ ਨਜ਼ਰ ਨੂੰ ਹਟਾਕੇ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ, ਜੋ ਕਿ ਉਸਨੂੰ ਵੇਖਦੇ ਹੀ ਆਪਣੀ ਹਵਸ ਦੀ ਭੁੱਖ ਮਿਟਾਉਣ ਦੇ ਬਾਰੇ ਵਿਚ ਸੋਚਦੀ ਹੈ। ਭਾਰਤ ਹੀ ਨਹੀਂ ਦੁਨੀਆ ਵਿਚ ਔਰਤਾਂ ਦੇ ਨਾਲ ਅਪਰਾਧ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ। ਔਰਤਾਂ ਦੇ ਸਨਮਾਨ ਦੀ ਇੰਨੀ ਹੀ ਫਿਕਰ ਹੈ ਤਾਂ ਉਨ੍ਹਾਂ ਨੂੰ ਬੁਰੀ ਨਜ਼ਰ ਨਾਲ ਵੇਖਣਾ ਬੰਦ ਕਰੋ, ਉਦੋਂ ਔਰਤਾਂ ਨੂੰ ਅਸਲੀ ਸਨਮਾਨ ਮਿਲੇਗਾ।


ਜਬਰ ਜਨਾਹ, ਘਰੇਲੂ ਹਿੰਸਾ, ਦਹੇਜ ਉਤਪੀੜਨ, ਛੇੜਛਾੜ ਵਰਗੇ ਕਈ ਮਾਮਲੇ ਰੋਜ਼ਾਨਾ ਦਰਜ ਕੀਤੇ ਜਾਂਦੇ ਹਨ ਅਤੇ ਕਈ ਤਾਂ ਅਜਿਹੇ ਮਾਮਲੇ ਹਨ ਜੋ ਕਿ ਰਿਕਾਰਡ ਹੀ ਨਹੀਂ ਹੁੰਦੇ। ਕੁੜੀ ਛੋਟੇ ਕੱਪੜੇ ਪਾਉਂਦੀ ਹੈ ਤਾਂ ਗਲਤ ਸੋਚ ਵਾਲੇ ਪੁਰਸ਼ਾਂ ਨੂੰ ਲੱਗਦਾ ਹੈ ਕਿ ਉਹ ਨਿਓਤਾ ਦੇ ਰਹੀ ਹੈ ਕਿ ਆਓ ਮੇਰੇ ਨਾਲ ਕੁਝ ਵੀ ਕਰੋ, ਮੈਂ ਕੁੱਝ ਨਹੀਂ ਕਹਾਂਗੀ। ਇਹ ਸਮਾਜ ਦੇ ਲੋਕ ਵੀ ਉਸਨੂੰ ਤਾਅਨਾ ਮਾਰਦੇ ਹਨ ਕਿ ਛੋਟੇ ਕੱਪੜੇ ਪਾ ਕੇ ਅਤੇ ਰਾਤ ਨੂੰ ਬਾਹਰ ਰਹੇਗੀ ਤਾਂ ਤੁਹਾਡੇ ਨਾਲ ਅਜਿਹਾ ਹੀ ਹੋਵੇਗਾ। ਜਦੋਂ ਉਥੇ ਹੀ 3 ਅਤੇ 8 ਮਹੀਨੇ ਦੀ ਇਕ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਤਾਂ ਇਸ ਵਿਚ ਬੱਚੀ ਦਾ ਕੀ ਕਸੂਰ ਹੁੰਦਾ ਹੈ। ਉਹ ਕਿੱਥੇ ਕਿਸੇ ਨੂੰ ਆਪਣਾ ਸਰੀਰ ਵਿਖਾ ਰਹੀ ਸੀ ਜੋ ਉਸਦੇ ਨਾਲ ਘਿਨਾਉਣੇ ਅਪਰਾਧ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ।


ਇਸ ਸਮਾਜ ਦੇ ਠੇਕੇਦਾਰਾਂ ਤੋਂ ਪੁੱਛਿਆ ਕਿ ਚਲੋ ਜੇਕਰ ਤੁਹਾਡੀ ਇਸ ਘਟੀਆ ਸੋਚ ਨੂੰ ਮੰਨ ਲਿਆ ਜਾਵੇ ਕਿ ਛੋਟੇ ਕੱਪੜੇ ਪਾ ਕੇ ਕੁੜੀ ਆਪਣਾ ਸਰੀਰ ਵਿਖਾ ਕੇ ਮੁੰਡਿਆਂ ਨੂੰ ਉਨ੍ਹਾਂ ਦੇ ਨਾਲ ਕੁਝ ਵੀ ਕਰਨ ਦਾ ਨਿਓਤਾ ਦਿੰਦੀ ਹੈ ਤਾਂ ਉਸ ਬੱਚੀ ਨੇ ਕਿਵੇਂ ਨਿਓਤਾ ਦੇ ਦਿੱਤਾ ਜੋ ਕਿ ਹੁਣ ਆਪਣੇ ਮਾਂ-ਬਾਪ ਤੱਕ ਨੂੰ ਨਹੀਂ ਜਾਣਦੀ, ਆਲੇ ਦੁਆਲੇ ਕੀ ਹੋ ਰਿਹਾ ਹੈ ਉਹ ਨਹੀਂ ਜਾਣਦੀ ਅਤੇ ਜਬਰ ਜਨਾਹ ਕਿਸ ਨੂੰ ਕਹਿੰਦੇ ਹਨ ਇਹ ਨਹੀਂ ਜਾਣਦੀ ਤਾਂ ਉਸਨੂੰ ਕਿਉਂ ਇਕ ਪੁਰਖ ਨੇ ਆਪਣਾ ਸ਼ਿਕਾਰ ਬਣਾ ਪਾਇਆ ? ਫਿਰ ਵੀ ਔਰਤਾਂ ਦੇ ਸਨਮਾਨ ਨੂੰ ਲੈ ਕੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹੈ।


ਸਨਮਾਨ ਦੇਣਾ ਹੈ ਤਾਂ ਇਸਦੀ ਸ਼ੁਰੂਆਤ ਘਰ ਤੋਂ ਕਰੋ, ਕਿਉਂ ਬੇਟਿਆਂ ਲਈ ਸਾਰੀਆਂ ਚੀਜ਼ਾਂ ਦੀ ਆਜ਼ਾਦੀ ਹੁੰਦੀ ਹੈ ? ਕਿਉਂ ਧੀ ਨੂੰ ਹਰ ਕਦਮ 'ਤੇ ਸਿਖਾਇਆ ਜਾਂਦਾ ਹੈ ਕਿ ਕਿਵੇਂ ਚੱਲਣਾ ਹੈ, ਕੀ ਪਹਿਨਣਾ ਹੈ, ਕਿਵੇਂ ਗੱਲ ਕਰਨੀ ਹੈ, ਕਿਵੇਂ ਰਹਿਣਾ ਹੈ ? ਇਹ ਸਾਰੇ ਨਿਯਮ ਕਾਨੂੰਨ ਕੇਵਲ ਲੜਕੀਆਂ ਲਈ ਹੀ ਕਿਉਂ ਬਣਾਉਂਦੇ ਹਨ ? ਜੇਕਰ ਬੇਟਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ ਤਾਂ ਉਹ ਔਰਤਾਂ ਦਾ ਸਨਮਾਨ ਕਰਨਗੇ। ਬੱਚਿਆਂ ਦਾ ਪਹਿਲਾ ਸਕੂਲ ਉਸਦਾ ਪਰਿਵਾਰ ਹੁੰਦਾ ਹੈ। ਬੱਚਾ ਜਿਵੇਂ ਦਾ ਪਰਿਵਾਰ ਵਿਚ ਸਿੱਖੇਗਾ ਉਹੋ ਜਿਹਾ ਹੀ ਉਹ ਬਾਹਰ ਨਿਕਲਕੇ ਵਰਤਾਓ ਕਰੇਗਾ। ਪਰਿਵਾਰ ਵਿਚ ਆਪਣਿਆਂ ਦੇ ਹੀ ਤਾਅਨਿਆਂ ਦਾ ਸ਼ਿਕਾਰ ਬਣਨ ਦੇ ਬਾਅਦ ਇਕ ਦਿਨ ਉਸ ਧੀ ਦੇ ਹੱਥ ਪੀਲੇ ਕਰ ਉਸਨੂੰ ਦੂਜੇ ਘਰ ਭੇਜ ਦਿੱਤਾ ਜਾਂਦਾ ਹੈ। ਪਤੀ ਦੇ ਘਰ ਜਾਣ ਤੋਂ ਪਹਿਲਾਂ ਉਸਨੂੰ ਸਮਝਾਇਆ ਜਾਂਦਾ ਹੈ ਕਿ ਹੁਣ ਉਹੀ ਤੁਹਾਡਾ ਘਰ ਹੈ ਅਤੇ ਜਿਵੇਂ ਉਹ ਚਾਹੁਣਗੇ ਉਝ ਹੀ ਰਹਿਣਾ। ਕੁੜੀ ਵੀ ਸੋਚਦੀ ਹੈ ਪਹਿਲਾਂ ਪੇਕੇ ਵਿਚ ਸਾਰਿਆਂ ਦੀ ਮਰਜੀ ਨਾਲ ਚੱਲੀ ਅਤੇ ਹੁਣ ਸਹੁਰਾ-ਘਰ ਵਾਲਿਆਂ ਦੀ ਮਰਜ਼ੀ ਨਾਲ ਚੱਲਣਾ ਹੀ ਆਪਣਾ ਧਰਮ ਹੈ।



ਅੱਜਕਲ੍ਹ ਔਰਤਾਂ ਹਰ ਖੇਤਰ 'ਚ ਆਪਣਾ ਹੁਨਰ ਦਿਖਾ ਰਹੀਆਂ ਹਨ ਅਤੇ ਸਮਾਜ ਦੇ ਵਿਕਾਸ 'ਚ ਯੋਗਦਾਨ ਪਾ ਰਹੀਆਂ ਹਨ। ਦਸ ਦਈਏ ਕਿ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ। ਦਸ ਦਈਏ ਕਿ ਇਸ ਮੌਕੇ ਦੁਨੀਆ ਭਰ 'ਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਤਾਂ ਆਉ ਜਾਣਦੇ ਹਾਂ ਕਦੋਂ ਅਤੇ ਕਿਉਂ 'ਅੰਤਰਰਾਸ਼ਟਰੀ ਮਹਿਲਾ ਦਿਵਸ' ਮਨਾਇਆ ਜਾਂਦਾ ਹੈ?


ਕਦੋਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ?

ਹਰ ਸਾਲ 8 ਮਾਰਚ ਨੂੰ ਇਹ ਦਿਨ ਵਿਸ਼ਵ ਪੱਧਰ 'ਤੇ ਔਰਤਾਂ ਦੇ ਸਸ਼ਕਤੀਕਰਨ ਲਈ ਮਨਾਇਆ ਜਾਂਦਾ ਹੈ। ਦਸ ਦਈਏ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1909 'ਚ ਹੋਈ ਸੀ। 8 ਮਾਰਚ ਨੂੰ ਮਹਿਲਾ ਦਿਵਸ ਇੱਕ ਖਾਸ ਕਾਰਨ ਨਾਲ ਮਨਾਇਆ ਜਾਂਦਾ ਹੈ। ਕਿਉਂਕਿ ਅਮਰੀਕਾ 'ਚ ਕੰਮਕਾਜੀ ਔਰਤਾਂ ਨੇ 8 ਮਾਰਚ ਨੂੰ ਆਪਣੇ ਹੱਕਾਂ ਲਈ ਰੋਸ ਮਾਰਚ ਕੱਢਿਆ, ਜਿਸ ਤੋਂ ਬਾਅਦ ਸੋਸ਼ਲਿਸਟ ਪਾਰਟੀ ਨੇ ਇਸ ਦਿਨ ਨੂੰ ਮਹਿਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਬਾਅਦ 'ਚ 1917 'ਚ ਪਹਿਲੇ ਵਿਸ਼ਵ ਯੁੱਧ ਦੌਰਾਨ, ਰੂਸੀ ਔਰਤਾਂ ਨੇ ਰੋਟੀ ਅਤੇ ਮੱਖਣ ਦੀ ਹੜਤਾਲ ਕੀਤੀ। ਦੱਸਣਯੋਗ ਹੈ ਕਿ ਸਮਰਾਟ ਨਿਕੋਲਸ ਨੇ ਬਾਅਦ 'ਚ ਆਪਣਾ ਅਹੁਦਾ ਤਿਆਗ ਦਿੱਤਾ ਅਤੇ ਔਰਤਾਂ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ। ਇਸ ਨੂੰ ਦੇਖਦੇ ਹੋਏ ਯੂਰਪ ਦੀਆਂ ਔਰਤਾਂ ਨੇ ਵੀ ਕੁਝ ਦਿਨਾਂ ਬਾਅਦ 8 ਮਾਰਚ ਨੂੰ ਸ਼ਾਂਤੀ ਕਾਰਕੁਨਾਂ ਦਾ ਸਮਰਥਨ ਕਰਦੇ ਹੋਏ ਰੈਲੀਆਂ ਕੱਢੀਆਂ, ਜਿਸ ਕਾਰਨ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਾ ਸ਼ੁਰੂ ਹੋਇਆ। ਇਸ ਤੋਂ ਬਾਅਦ 1975 'ਚ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਾਨਤਾ ਦਿੱਤੀ।


ਵੈਸੇ ਤਾਂ ਅਮਰੀਕਾ 'ਚ 1908 'ਚ ਮਜ਼ਦੂਰ ਅੰਦੋਲਨ ਹੋਇਆ ਸੀ। ਜ਼ਿਕਰਯੋਗ ਹੈ ਕਿ ਉਸ ਮਜ਼ਦੂਰ ਅੰਦੋਲਨ 'ਚ ਲਗਭਗ 15 ਹਜ਼ਾਰ ਔਰਤਾਂ ਨੇ ਹਿੱਸਾ ਲਿਆ, ਜੋ ਆਪਣੇ ਹੱਕਾਂ ਦੀ ਮੰਗ ਨੂੰ ਲੈ ਕੇ ਨਿਊਯਾਰਕ ਦੀਆਂ ਸੜਕਾਂ 'ਤੇ ਉਤਰੀਆਂ। ਉਸ 'ਚ ਮਜ਼ਦੂਰ ਔਰਤਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਕੰਮ ਦੇ ਘੰਟੇ ਘਟਾਏ ਜਾਣ ਅਤੇ ਉਨ੍ਹਾਂ ਦੀ ਤਨਖਾਹ 'ਚ ਵਾਧਾ ਕੀਤਾ ਜਾਵੇ। ਨਾਲ ਹੀ ਉਸ ਅੰਦੋਲਨ 'ਚ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਦੀ ਵੀ ਮੰਗ ਕੀਤੀ ਗਈ। ਜਦੋਂ ਮਜ਼ਦੂਰ ਔਰਤਾਂ ਦੇ ਅੰਦੋਲਨ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚੀ ਤਾਂ ਇੱਕ ਸਾਲ ਬਾਅਦ 1909 'ਚ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਮਹਿਲਾ ਦਿਵਸ ਮਨਾਉਣ ਦਾ ਐਲਾਨ ਕੀਤਾ।

International Women s Day Why Only Honor Women On One Day

local advertisement banners
Comments


Recommended News
Popular Posts
Just Now