ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਸਫ਼ਾਈ ਸੇਵਕਾਂ ਵੱਲੋਂ ਅੱਜ ‘ਪੰਜਾਬ ਬੰਦ’, ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਨ ਦੀ ਅਪੀਲ    ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦੀ ਦੋ-ਟੂਕ – ‘ਗੁਰੂ ਗ੍ਰੰਥ ਸਾਹਿਬ ’ਤੇ ਕਾਨੂੰਨ ਬਣਾਉਣ ਦਾ ਹੱਕ ਕਿਸੇ ਨੂੰ ਨਹੀਂ’    ਸਿਆਟਲ ਦੇ ‘ਬਾਈਟ ਆਫ਼ ਸਿਆਟਲ ’ ਮੇਲੇ ਵਿੱਚ ਗੋਲੀਬਾਰੀ: ਤਿੰਨ ਮੌਤਾਂ, ਚਾਰ ਜ਼ਖ਼ਮੀ, ਗੈਂਗ ਰੰਜਿਸ਼ ਦਾ ਸ਼ੱਕ    ਐਫ਼ਬੀਆਈ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ, ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਨਾਲ ਸਬੰਧਾਂ ਦੇ ਦੋਸ਼    ਐਪਲ ਨੇ ਆਈਫੋਨ ਲੀਜ਼ (ਕਿਰਾਏ) ’ਤੇ ਦੇਣ ਦੀ ਨਵੀਂ ਯੋਜਨਾ ਸ਼ੁਰੂ ਕੀਤੀ    ਕਾਂਗਰਸੀ ਖਿੱਚੋਤਾਣ ਵਿਚਾਲੇ ਮੁੜ ਪੰਜਾਬ ਆਉਣਗੇ ਬਘੇਲ, 9 ਦਿਨਾਂ ਦੌਰਾਨ 16 ਜ਼ਿਲ੍ਹਿਆਂ ‘ਚ ਕਰਨਗੇ ਮੀਟਿੰਗਾਂ    ਵਿਸਕਾਂਸਿਨ ਵਿੱਚ ਭਿਆਨਕ ਬਵੰਡਰ ਨੇ ਮਚਾਈ ਤਬਾਹੀ, ਘਰਾਂ ਦੀਆਂ ਛੱਤਾਂ ਉੱਡੀਆਂ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ    ਵਾਰਿਸ ਪੰਜਾਬ ਦੇ ਦਾ ਅੱਜ ਚੰਡੀਗੜ੍ਹ ‘ਚ ਪ੍ਰਦਰਸ਼ਨ, ਅੰਮ੍ਰਿਤਪਾਲ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ    ਲੋਕਾਂ ਦੀ ਸੁਰੱਖਿਆ ਧਿਆਨ ਵਿਚ ਰੱਖਦਿਆਂ ਸੰਤ ਸੀਚੇਵਾਲ ਨੇ 6 ਗੰਨਮੈਨ ਥਾਣਿਆਂ ਨੂੰ ਦੇਣ ਦੀ ਕੀਤੀ ਪੇਸ਼ਕਸ਼    ਲੁਟੇਰੇ ਵੀ ਹੋਏ ਹਾਈਟੈਕ! ਵਾਰਦਾਤ ਲਈ ਬਣਾਇਆ ‘ਵਟਸਐਪ’ ਗਰੁੱਪ, ਡਾਕਟਰ ਦੀ ਲੁੱਟ ਮਾਮਲੇ ’ਚ ਵੱਡਾ ਖ਼ੁਲਾਸਾ   
ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਸਫ਼ਾਈ ਸੇਵਕਾਂ ਵੱਲੋਂ ਅੱਜ ‘ਪੰਜਾਬ ਬੰਦ’, ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਨ ਦੀ ਅਪੀਲ
July 30, 2026
Punjab-bandh

ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਸਫ਼ਾਈ ਸੇਵਕਾਂ ਵੱਲੋਂ ਅੱਜ ‘ਪੰਜਾਬ ਬੰਦ’, ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਨ ਦੀ ਅਪੀਲ



ਬਰਨਾਲਾ ਵਿਚ ਸਫਾਈ ਕਾਮਿਆਂ ‘ਤੇ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਫਿਰ ਤੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਸ਼ਾਮ4 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਈ ਜ਼ਿਲ੍ਹਿਆਂ ‘ਚ ਬੰਦ ਦਾ ਅਸਰ ਦਿਖਾਈ ਦੇ ਸਕਦਾ ਹੈ। ਜਥੇਬੰਦੀਆਂ ਵੱਲੋਂ ਸਕੂਲ, ਕਾਲਜ, ਮਾਲ ਤੇ ਹੋਰ ਸੰਸਥਾਨ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।

ਬੰਦ ਦਾ ਅਸਰ ਸਵੇਰੇ10 ਵਜੇ ਤੋਂ ਸ਼ਾਮ4 ਵਜੇ ਤੱਕ ਰਹੇਗਾ। ਇਸ ਦੇ ਬਾਅਦ ਸਥਿਤੀ ਆਮ ਹੋਵੇਗੀ। ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਫਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ ਤੇ ਗੁਰਦਾਸਪੁਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਬੰਦ ਦਾ ਸਮਰਥਨ ਕੀਤਾ ਹੈ। ਹਾਲਾਂਕਿ ਜਲੰਧਰ ਵਿਚ ਬੰਦ ਨਹੀਂ ਰਹੇਗਾ ਇਥੇ ਸਿਰਫ ਪ੍ਰਦਰਸ਼ਨ ਕੀਤਾ ਜਾਵੇਗਾ।

ਪ੍ਰਦਰਸ਼ਨਕਾਰੀਆਂ ਨੇ ਮਹਿਲਾ ਸਫਾਈ ਕਾਮਿਆਂ ਨਾਲ ਗਲਤ ਵਿਵਹਾਰ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਨੇ ਬਰਨਾਲਾ ਦੇ ਡੀਐੱਸਪੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਗੁਰਦਾਸਪੁਰ ਟ੍ਰੇਡ ਯੂਨੀਅਨ ਨੇ ਅੱਜ ਸਫਾਈ ਕਾਮਿਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਸਫਾਈ ਮੁਲਾਜ਼ਮ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਹਨ। ਸਵੇਰੇ ਤੋਂ ਸ਼ਾਮ4 ਵਜੇ ਤੱਕ ਸ਼ਾਂਤੀਪੂਰਨ ਤਰੀਕੇ ਨਾਲ ਬਾਜ਼ਾਰ ਬੰਦ ਕਰਵਾਏ ਜਾਣਗੇ। ਲੋਕਾਂ ਤੋਂ ਵੀ ਅਪੀਲ ਹੈ ਕਿ ਬੰਦ ਵਿਚ ਸਹਿਯੋਗ ਦੇਣ। ਦੂਜੇ ਪਾਸੇ ਜਲੰਧਰ ਵਿਚ ਅੱਜ ਕਿਸੇ ਵੀ ਤਰ੍ਹਾਂ ਦਾ ਬੰਦ ਨਹੀਂ ਰੱਖਿਆ ਜਾਵੇਗਾ।

Punjab bandh

local advertisement banners
Comments


Recommended News
Popular Posts
Just Now