February 27, 2024
Jalandhar ਸਟੇਟ ਡੈਸਕ: ਮੋਹਾਲੀ ਦੇ ਸੈਕਟਰ-79 ਸਥਿਤ ਕਟਾਣੀ ਪ੍ਰੀਮੀਅਮ ਢਾਬੇ 'ਤੇ ਬੀਤੀ ਰਾਤ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਦੋਂ ਢਾਬੇ 'ਤੇ ਗੋਲੀਬਾਰੀ ਹੋਈ ਤਾਂ ਉਥੇ ਪੰਜਾਬੀ ਗਾਇਕ ਤੇ ਲੇਖਕ ਬੰਟੀ ਬੈਂਸ ਆਪਣੇ ਦੋਸਤਾਂ ਨਾਲ ਬੈਠੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਬੰਬੀਹਾ ਗੈਂਗ ਵੱਲੋਂ ਕੀਤੀ ਗਈ ਸੀ, ਜਿਸ ਵਿੱਚ ਗੈਂਗਸਟਰ ਲੱਕੀ ਪਟਿਆਲ ਗਰੁੱਪ ਦਾ ਨਾਂ ਸਾਹਮਣੇ ਆ ਰਿਹਾ ਹੈ। ਪੁਲਿਸ ਸੂਤਰਾਂ ਅਨੁਸਾਰ ਬੰਟੀ ਬੈਂਸ ਤੋਂ ਕੁਝ ਦਿਨ ਪਹਿਲਾਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਬੰਟੀ ਬੈਂਸ ਦੀ ਆਪਣੀ ਮਿਊਜ਼ਿਕ ਕੰਪਨੀ ਹੈ, ਉਸ ਨੇ ਜੌਰਡਨ ਸੰਧੂ, ਐਮੀ ਵਿਰਕ, ਜੈਜ਼ੀ-ਬੀ ਵਰਗੇ ਕਈ ਮਸ਼ਹੂਰ ਗਾਇਕਾਂ ਲਈ ਗੀਤ ਲਿਖੇ ਹਨ। ਮੌਕੇ ਤੋਂ ਗੋਲੀਆਂ ਦੇ ਖੋਲ ਮਿਲੇ ਹਨ। ਰੈਸਟੋਰੈਂਟ ਦੀ ਕੰਧ ਵਿੱਚ ਇੱਕ ਗੋਲੀ ਲੱਗੀ ਹੋਈ ਮਿਲੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੰਟੀ ਬੈਂਸ ਨੇ ਢਾਬੇ 'ਤੇ ਬੈਠੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ 15 ਮਿੰਟ ਤੱਕ ਢਾਬੇ 'ਤੇ ਗੋਲੀਬਾਰੀ ਹੋਈ। ਸੂਚਨਾ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Indiscriminate Firing Sector 79 Singer Bunty Bains Sitting With Friends Targeted