ਪੰਜਾਬ ਡ.ਰੱ/ਗ ਮਾਮਲੇ ਦਾ ਵਧਿਆ ਦਾਇਰਾ, SC ਨੇ ਹਰਿਆਣਾ ਤੇ ਹਿਮਾਚਲ ਨੂੰ ਵੀ ਬਣਾਇਆ ਧਿਰ    ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ    ਕਾਂਗਰਸੀ ਆਗੂ ਦੇ ਪੁੱਤਰ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ ਕੇਸ ਦਰਜ    ਸ਼ਾਹਕੋਟ 'ਚ ਫ਼ੌਜ ਦੇ ਟਰੱਕ ਦੀ ਟੱਕਰ ਨਾਲ ਕਿਸਾਨ ਦੀ ਮੌਤ, ਪੀੜਤ ਪਰਿਵਾਰ ਨੂੰ 10 ਸਾਲ ਬਾਅਦ ਮਿਲਿਆ ਇਨਸਾਫ਼; ਹੁਣ ਮਿਲੇਗਾ 35 ਲੱਖ ਦਾ ਮੁਆਵਜ਼ਾ    ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼    ਡੇਰਾ ਬਾਬਾ ਨਾਨਕ ਵਿਖੇ ਘਰੋਂ ਸਕੂਲ ਪੜਨ ਗਿਆ ਦਸਵੀਂ ਜਮਾਤ ਦਾ ਵਿਦਿਆਰਥੀ ਲਾਪਤਾ    Canada ਰਹਿ ਰਹੇ ਵਿਦਿਆਰਥੀਆਂ ‘ਤੇ ਲਟਕੀ Deport ਦੀ ਤਲਵਾਰ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਰਜ਼ੀਆਂ ਰੱਦ    ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਸਫ਼ਾਈ ਸੇਵਕਾਂ ਵੱਲੋਂ ਅੱਜ ‘ਪੰਜਾਬ ਬੰਦ’, ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਨ ਦੀ ਅਪੀਲ    ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦੀ ਦੋ-ਟੂਕ – ‘ਗੁਰੂ ਗ੍ਰੰਥ ਸਾਹਿਬ ’ਤੇ ਕਾਨੂੰਨ ਬਣਾਉਣ ਦਾ ਹੱਕ ਕਿਸੇ ਨੂੰ ਨਹੀਂ’    ਸਿਆਟਲ ਦੇ ‘ਬਾਈਟ ਆਫ਼ ਸਿਆਟਲ ’ ਮੇਲੇ ਵਿੱਚ ਗੋਲੀਬਾਰੀ: ਤਿੰਨ ਮੌਤਾਂ, ਚਾਰ ਜ਼ਖ਼ਮੀ, ਗੈਂਗ ਰੰਜਿਸ਼ ਦਾ ਸ਼ੱਕ   
America 'ਚ ਲੁਟੇਰਾ ਗਿਰੋਹ ਸਰਗਰਮ, ਭਾਰਤੀ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ ਸ਼ਿਕਾਰ
September 26, 2024
Robber-Gangs-Are-Active-In-Ameri

Admin / International

ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਸਿਆਟਲ ਦੇ ਆਸਪਾਸ ਭਾਰਤੀ ਲੋਕਾਂ ਦੇ ਸੰਘਣੀ ਅਬਾਦੀ ਵਾਲੇ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਪਿਛਲੇ ਦਿਨਾਂ ਵਿਚ ਬਹੁਤ ਵਾਧਾ ਹੋਇਆ ਹੈ। ਪੁਲਿਸ ਵਿਭਾਗ ਵੱਲੋਂ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਇਹਤਿਆਤ ਵਰਤਣ ਕਿ ਨਾਮਾਲੂਮ ਲੋਕਾਂ ਦੇ ਨਾਲ ਨਾ ਵਿਚਰਨ ਤੇ ਉਨ੍ਹਾਂ ਤੋਂ ਸੁਚੇਤ ਰਹਿਣ। ਪੁਲਿਸ ਬੇਲੇਵਿਊ ਅਤੇ ਰੈੱਡਮੰਡ ਵਿਚ ਇਕ ਦਰਜਨ ਤੋਂ ਵੱਧ ਗਹਿਣਿਆਂ ਦੀ ਚੋਰੀ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਮਿੱਲ ਕ੍ਰੀਕ ਤੇ ਬੋਥਲ ਵਿਚ ਅਜਿਹੀਆਂ ਵਾਰਦਾਤਾਂ ਦੀਆਂ ਖ਼ਬਰਾਂ ਵੀ ਮਿਲੀਆਂ ਹਨ।


ਇਸੇ ਇਲਾਕੇ ਤੋਂ ਸਟੇਟ ਸੈਨੇਟਰ ਦੀਆਂ ਚੋਣਾਂ ਲੜ ਰਹੇ ਜਸਕਰਨ ਸਿੰਘ ਨੇ ਕਿਹਾ ਕਿ ਇਹ ਬਹੁਤ ਗਲਤ ਹੋ ਰਿਹਾ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ। ਚੋਰਾਂ ਵੱਲੋਂ ਇਲਾਕੇ ਵਿਚ ਕਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਲੋਕ ਡਰੇ ਹੋਏ ਹਨ ਤੇ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਲੋਕ ਬੇਖੌਫ ਹੋ ਕੇ ਸੜਕਾਂ ਤੇ ਬਾਜ਼ਾਰਾਂ ਵਿਚ ਘੁੰਮਣ ਤੇ ਆਜ਼ਾਦੀ ਮਾਨਣ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਚਿੰਤਤ ਹਨ। ਉਹ ਇਕ-ਦੂਜੇ ਨਾਲ ਗੱਲ ਕਰ ਰਹੇ ਹਨ। ਉਹ ਖੁੱਲ੍ਹ ਕੇ ਚੱਲ ਵੀ ਨਹੀਂ ਸਕਦੇ, ਮੇਰੀ ਪਤਨੀ ਅਤੇ ਮੇਰੀ ਮੰਮੀ ਨੇ ਕਿਹਾ ਕਿ ਅਸੀਂ ਹਮੇਸ਼ਾ ਦੇਖ ਰਹੇ ਹਾਂ ਕਿ ਕੀ ਕੋਈ ਕਾਰ ਰੁਕ ਰਹੀ ਹੈ ਜੋ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਫਿਰਾਕ ਵਿਚ ਹੁੰਦੇ ਹਨ। ਲੋਕਾਂ ਨੂੰ ਇਸ ਲੁਟੇਰੀ ਗੈਂਗ ਕੋਲੋਂ ਸਾਵਧਾਨ ਰਹਿਣਾ ਚਾਹੀਦਾ ਹੈ। ਲੋਕ ਆਖਦੇ ਹਨ ਕਿ ਜੇਕਰ ਉਨ੍ਹਾਂ ਦੇ ਬੱਚੇ ਬਾਹਰ ਸੜਕ 'ਤੇ ਖੇਡ ਰਹੇ ਹਨ ਤਾਂ ਵੀ ਉਨ੍ਹਾਂ ਪ੍ਰਤੀ ਉਹ ਚਿੰਤਤ ਹਨ।


ਲੁੱਟ-ਖੋਹ ਦੀਆਂ ਹੋ ਚੁੱਕੀਆਂ ਨੇ ਦਰਜਨ ਵਾਰਦਾਤਾਂ



ਰੈੱਡਮੰਡ ਪੁਲਿਸ ਵਿਭਾਗ (ਆਰਪੀਡੀ) ਅਨੁਸਾਰ ਸ਼ਹਿਰ ਵਿਚ 14 ਚੋਰੀਆਂ ਹੋਈਆਂ ਹਨ। ਚੋਰ ਆਪਣੇ ਪੀੜਤਾਂ ਤੋਂ ਗਹਿਣੇ ਚੋਰੀ ਕਰਨ ਲਈ ਵੱਖ-ਵੱਖ ਤਰੀਕੇ ਵਰਤਦੇ ਹਨ, ਕਈ ਵਾਰ ਤਾਕਤ ਦੀ ਵਰਤੋਂ ਕਰਦੇ ਹਨ। ਆਰਪੀਡੀ ਦਾ ਮੰਨਣਾ ਹੈ ਕਿ ਉਹ ਇਕ ਵੱਡੇ ਸੰਗਠਿਤ ਅਪਰਾਧ ਸਮੂਹ ਦਾ ਹਿੱਸਾ ਹਨ, ਖਾਸ ਤੌਰ 'ਤੇ ਬਜ਼ੁਰਗ ਏਸ਼ਿਆਈ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ।


Robber Gangs Are Active In America Indian People Are Being Made Victims

local advertisement banners
Comments


Recommended News
Popular Posts
Just Now