ਜਿਸ ਘਰ ਦੇ ਵਿਚ ਮਾਂ ਨਾ ਹੋਵੇ...

February 8, 2025

ਕਵਿਤਾ
Admin / Literature
ਜਿਸ ਘਰ ਦੇ ਵਿਚ ਮਾਂ ਨਾ ਹੋਵੇ,
ਉਥੇ ਕਦੇ ਵੀ ਛਾਂ ਨਾ ਹੋਵੇ।
ਧੀਆਂ ਪੁੱਤਰ ਜਾਨ ਵੀ ਮੰਗਣ,
ਮਾਵਾਂ ਕੋਲੋਂ ਨਾਂਹ ਨਾ ਹੋਵੇ।
ਇਸ ਧਰਤੀ 'ਤੇ ਮਾਂ ਤੋਂ ਉਪਰ,
ਹੋਰ ਕੋਈ ਵੀ ਰੱਬ ਨਾ ਹੋਵੇ।
ਮਾਵਾਂ ਜੇਕਰ ਗੁੱਸੇ ਹੋ ਜਾਵਣ,
ਮਰਨੇ ਨੂੰ ਨਾ ਕੋਈ ਥਾਂ ਨਾ ਹੋਵੇ।
ਉਹ ਬੱਚੇ ਬੇਵਸ ਨੇ ਹੁੰਦੇ,
ਜਿਸ ਘਰ ਦੇ ਵਿਚ ਮਾਂ ਨਾ ਹੋਵੇ।
ਮਾਂ ਦਾ ਦਿਲ ਜੇ ਚੀਰ ਕੇ ਦੇਖੋ,
ਉਸ ਵਿਚ ਵੱਸਦਾ ਪਿਆਰ ਹੀ ਹੋਵੇ।
ਦੁਨੀਆ ਵਿਚ ਜੇਕਰ ਰੱਬ ਹੈ ਲੋਕੋ,
ਮਾਂ ਦੇ ਦਿਲ ਵਿਚ ਵੱਸਦਾ ਹੋਵੇ।
-ਜੈ ਰਾਮ ਵਿਚਾਰਾ ਜਲੰਧਰੀਆ
Poem In A House Where There Is No Mother

Comments
Recommended News
Popular Posts
Just Now
