ਜੇਲ੍ਹ ਵਿੱਚ ਬੰਦ MP ਅੰਮ੍ਰਿਤਪਾਲ ਨੇ ਮੌਨਸੂਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਲੋਕ ਸਭਾ ਸਪੀਕਰ ਤੋਂ ਮੰਗੀ ਇਜਾਜ਼ਤ    ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ    ਡੀਐੱਸਪੀ ਦੀ ਮੁਅੱਤਲੀ ਤੋਂ ਬਾਅਦ ਹੁਣ ਬਰਨਾਲਾ ਦਾ ਐੱਸਐੱਚਓ ਲਾਈਨ ਹਾਜ਼ਰ    ਅਮਰੀਕਾ ਵਿੱਚ ‘ਦਸਤਾਰ’ ਦਾ ਜਾਦੂ, ਸਿਆਟਲ ਦੇ ਸ਼ੋਅ ਹਾਊਸਫੁੱਲ    ਬਰਨਾਲਾ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦਾ ਮਾਮਲਾ: ਸਰਕਾਰ ਦਾ ਵੱਡਾ ਐਕਸ਼ਨ, DSP ਸਸਪੈਂਡ    ਜੀਰਕਪੁਰ ‘ਚ CA ਨੇ ਪਤਨੀ ਨਾਲ ਨਹਿਰ ‘ਚ ਮਾਰੀ ਛਾਲ, ਰਾਜਪੁਰਾ ਤੇ ਕੁਰੂਕਸ਼ੇਤਰ ਤੋਂ ਮਿਲੀਆਂ ਲਾਸ਼ਾਂ    ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ    High Court ਵੱਲੋਂ ਚੰਡੀਗੜ੍ਹ ਨੇੜਲੇ 16 ਪਿੰਡਾਂ ’ਚ ਉਸਾਰੀ ’ਤੇ ਰੋਕ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ   
ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਲੱਗਾ ਵੱਡਾ ਝਟਕਾ, ਛੋਟੇ ਭਰਾ ਗੁਰਪੰਥ ਮਾਨ ਦਾ ਹੋਇਆ ਦੇਹਾਂਤ
June 10, 2025
Punjabi-Singer-Gurdas-Maan-Recei

ਚੰਡੀਗੜ੍ਹ ,10ਜੂਨ 2025:ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡਾ ਝਟਕਾ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਚੰਡੀਗੜ੍ਹ ਵਿੱਚ ਹੋਈ ਹੈ। ਉਨ੍ਹਾਂ ਨੇ 73 ਸਾਲ ਦੀ ਉਮਰ ਵਿੱਚ ਆਖਰੀ ਸਾਂਹ ਲਏ।

9 ਜੂਨ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਗੁਰਪੰਥ ਮਾਨ ਪਿਛਲੇ ਲਗਭਗ 2 ਮਹੀਨੇ ਤੋਂ ਮੋਹਾਲੀ ਦੇ ਇੱਕ ਮਲਟੀਸਪੈਸ਼ਲਟੀ ਹਸਪਤਾਲ ਵਿੱਚ ਇਲਾਜ ਅਧੀਨ ਸਨ। ਉਨ੍ਹਾਂ ਦੇ ਰਿਸ਼ਤੇਦਾਰਾਂ ਅਨੁਸਾਰ, ਕੁਝ ਦਿਨ ਪਹਿਲਾਂ ਗੁਰਪੰਥ ਮਾਨ ਦੀ ਸਿਹਤ 'ਚ ਸੁਧਾਰ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਉਨ੍ਹਾਂ ਨੇ ਕੁਝ ਦਿਨ ਘਰ 'ਚ ਹੀ ਬਿਤਾਏ, ਪਰ 9 ਜੂਨ ਨੂੰ ਉਨ੍ਹਾਂ ਦੀ ਤਬੀਅਤ ਅਚਾਨਕ ਵਧੇਰੇ ਖਰਾਬ ਹੋ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪਰਿਵਾਰਕ ਰਿਸ਼ਤੇਦਾਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਵਿੱਚ ਹੀ ਕੀਤਾ ਜਾਵੇਗਾ। ਗੁਰਪੰਥ ਮਾਨ ਗਿੱਧੜਬਾਹਾ ਦੇ ਰਹਿਣ ਵਾਲੇ ਸਨ।

ਗੁਰਪੰਥ ਦੇ ਪਰਿਵਾਰ ਵਿੱਚ ਉਸ ਦੀ ਪਤਨੀ, ਬੇਟਾ ਗੁਰਨਿਆਜ਼ ਅਤੇ ਬੇਟੀ ਗੁੱਡੂ ਹਨ। ਗੁਰਨਿਆਜ਼ ਅਤੇ ਗੁੱਡੂ ਕੈਨੇਡਾ ਵਿੱਚ ਰਹਿ ਰਹੇ ਹਨ, ਜਦਕਿ ਗੁਰਪੰਥ ਗਿੱਦੜਬਾਹਾ ਵਿੱਚ ਆਪਣੀ ਪਤਨੀ ਨਾਲ ਰਹਿੰਦੇ ਸਨ। ਗੁਰਦਾਸ ਅਤੇ ਗੁਰਪੰਥ ਦੋ ਹੀ ਭਰਾ ਸਨ, ਅਤੇ ਉਨ੍ਹਾਂ ਦੀ ਇੱਕ ਭੈਣ ਵੀ ਹੈ।

ਪਰਿਵਾਰ ਦੇ ਕਰੀਬੀ ਐਡਵੋਕੇਟ ਗੁਰਮੀਤ ਮਾਨ ਨੇ ਦੱਸਿਆ ਕਿ ਗੁਰਪੰਥ ਮਾਨ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਬੱਚਿਆਂ ਨੂੰ ਦੇ ਦਿੱਤੀ ਗਈ ਹੈ। ਇਸ ਵੇਲੇ ਉਨ੍ਹਾਂ ਦਾ ਪੁੱਤਰ ਘਰ 'ਚ ਹੀ ਮੌਜੂਦ ਹੈ, ਜਦਕਿ ਧੀ ਲਗਭਗ 10 ਦਿਨ ਪਹਿਲਾਂ ਹੀ ਕੈਨੇਡਾ ਵਾਪਸ ਗਈ ਸੀ। ਉਸਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਗੁਰਮੀਤ ਨੇ ਕਿਹਾ ਕਿ ਉਮੀਦ ਹੈ ਉਹ ਹੁਣ ਫਲਾਈਟ ਫੜ ਕੇ ਸਵੇਰੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਜਾਵੇਗੀ।ਗੁਰਮੀਤ ਨੇ ਦੱਸਿਆ ਕਿ ਗੁਰਪੰਥ ਮਾਨ, ਗੁਰਦਾਸ ਮਾਨ ਤੋਂ ਛੋਟੇ ਸਨ। 1990 ਤੱਕ ਉਹ ਗੁਰਦਾਸ ਮਾਨ ਦੇ ਨਾਲ ਕੰਮ ਕਰਦੇ ਰਹੇ। ਉਹ ਮੈਂਡੋਲੀਨ ਵਜਾਉਂਦੇ ਸਨ, ਪਰ 1990 ਤੋਂ ਬਾਅਦ ਉਨ੍ਹਾਂ ਨੇ ਗਿੱਧੜਬਾਹਾ ਵਿੱਚ ਆਪਣੀ ਦੁਕਾਨ ਖੋਲ੍ਹ ਲਈ ਸੀ। ਇਸ ਤੋਂ ਇਲਾਵਾ ਉਹ ਖੇਤੀਬਾੜੀ ਵੀ ਕਰਦੇ ਸਨ। ਉਨ੍ਹਾਂ ਦੀ ਸ਼ਖਸੀਅਤ ਬਹੁਤ ਮਿਲਣਸਾਰ ਅਤੇ ਵਧੀਆ ਸੀ।



read more: ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਭਰਾ ਦਾ ਹੋਇਆ ਦੇਹਾਂਤ , ਫੋਰਟਿਸ ਹਸਪਤਾਲ ਵਿੱਚ ਲਏ ਆਖ਼ਰੀ ਸਾਹ

Punjabi Singer Gurdas Maan Received A Big Shock His Younger Brother Gurpanth Maan Has Passed Away

local advertisement banners
Comments


Recommended News
Popular Posts
Just Now