ਪੰਜਾਬ ਕਾਂਗਰਸ ਦੇ ਬਾਗ਼ੀ ਧੜੇ ਦੀ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਿਰਫ਼ ਜਿੱਤਣ ਵਾਲੇ ਨੂੰ ਟਿਕਟ...    ‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ     ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਵੋਟਰਾਂ ਲਈ ਸਕੂਲਾਂ ‘ਚ ਅੱਜ ਤੇ ਕੱਲ੍ਹ ਲੱਗਣਗੇ SIR ਕੈਂਪ, ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ    ਆਪਰੇਸ਼ਨ ਹਾਰਡ ਬਾਲ’ ਤਹਿਤ ਅਮਰੀਕਾ ਵਿੱਚ ਗੁਰਪ੍ਰੀਤ ‘ਹਰਮਨ’ ਸਿੰਘ ਗ੍ਰਿਫ਼ਤਾਰ, ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਸਬੰਧਾਂ ਦੇ ਦੋਸ਼    ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ‘ਚ ਸ਼ਾਮਿਲ ਹੋਏ ਪੰਜਾਬੀ ਗਾਇਕ ਕਾਕਾ    ਡੇਢ ਸਾਲ ਦੇ ਮਾਸੂਮ ਨੂੰ ਪਟਕ ਕੇ ਮਾਰਨ ਵਾਲੇ ਦੋਸ਼ੀ ਨੂੰ ਫਾਂਸੀ, 41 ਦਿਨਾਂ ’ਚ ਅਦਾਲਤ ਦਾ ਇਤਿਹਾਸਕ ਫ਼ੈਸਲਾ    ਮੁੜ ਜੇਲ੍ਹ ਜਾਣਗੇ ਅਦਾਕਾਰ ਰਾਜਪਾਲ ਯਾਦਵ! ਚੈੱਕ ਬਾਊਂਸ ਮਾਮਲੇ ‘ਚ ਦਿੱਲੀ ਹਾਈਕੋਰਟ ਤੋਂ ਮਿਲਿਆ ਵੱਡਾ ਝਟਕਾ    ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ   
ਬਾਲੀਵੁੱਡ ਤੋਂ ਦੁਖਭਰੀ ਖ਼ਬਰ : ਨਹੀਂ ਰਹੇ ਅੰਗਰੇਜ਼ਾਂ ਦੇ ਜਮਾਨੇ ਦੇ ਜੇਲਰ , 84 ਸਾਲ ਦੀ ਉਮਰ ਵਿੱਚ ਅਸਰਾਨੀ ਦਾ ਦਿਹਾਂਤ
October 21, 2025
Sad-News-From-Bollywood-British-
New Delhi

ਬਾਲੀਵੁੱਡ ਤੋਂ ਦੁਖਭਰੀ ਖ਼ਬਰ :ਨਹੀਂ ਰਹੇਅੰਗਰੇਜ਼ਾਂ ਦੇ ਜਮਾਨੇ ਦੇ ਜੇਲਰ, 84 ਸਾਲ ਦੀ ਉਮਰ ਵਿੱਚ ਅਸਰਾਨੀ ਦਾ ਦਿਹਾਂਤ

ਮੁੰਬਈ, 21 ਅਕਤੂਬਰ 2025: ਹਾਸੇ ਦੀ ਦੁਨੀਆ ਦੇ ਪ੍ਰਤਿਭਾਵਾਨ ਕਲਾਕਾਰ ਅਤੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਸਰਾਨੀ (Asrani) ਦਾ ਦੇਹਾਂਤ ਹੋ ਗਿਆ ਹੈ। 84 ਸਾਲਾਂ ਦੇ ਅਸਰਾਨੀ ਨੇ ਸੋਮਵਾਰ, 20 ਅਕਤੂਬਰ ਨੂੰ, ਦਿਵਾਲੀ ਦੇ ਦਿਨ ਮੁੰਬਈ ਵਿੱਚ ਆਖ਼ਰੀ ਸਾਹ ਲਿਆ। ਉਹ ਕਾਫ਼ੀ ਸਮੇਂ ਤੋਂ ਫੇਫੜਿਆਂ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਆਰੋਗਿਆ ਨਿਧੀ ਹਸਪਤਾਲ (Arogya Nidhi Hospital) ਵਿੱਚ ਇਲਾਜ ਦੌਰਾਨ ਉਨ੍ਹਾਂ ਨੇ ਜ਼ਿੰਦਗੀ ਤੋਂ ਹਾਰ ਮੰਨ ਲਈ। ਉਨ੍ਹਾਂ ਦੇ ਮੈਨੇਜਰ ਬਾਬੁਭਾਈ ਥੀਬਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਅਸਰਾਨੀ ਪਿਛਲੇ ਕਈ ਦਿਨਾਂ ਤੋਂ ਅਸਵਸਥ ਚੱਲ ਰਹੇ ਸਨ।

ਸਾਦਗੀ ਨਾਲ ਕੀਤਾ ਗਿਆ ਅੰਤਿਮ ਸੰਸਕਾਰ

ਪਰਿਵਾਰ ਦੀ ਇੱਛਾ ਅਨੁਸਾਰ ਅਸਰਾਨੀ ਦਾ ਸੋਮਵਾਰ ਨੂੰ ਹੀ ਸਾਂਤਾਕਰੂਜ਼ ਵੈਸਟ (Santacruz West) ਦੇ ਸ਼ਾਸਤਰੀ ਨਗਰ ਸ਼ਮਸ਼ਾਨ-ਘਾਟ ਵਿੱਚ ਸੰਸਕਾਰ ਕੀਤਾ ਗਿਆ। ਨਿੱਜੀ ਇੱਛਾ ਮੁਤਾਬਕ ਇਹ ਰਸਮ ਬਿਨਾ ਕਿਸੇ ਭੀੜ-ਭਾੜ ਅਤੇ ਸ਼ੋਰ-ਸ਼ਰਾਬੇ ਤੋਂ ਕੀਤੀ ਗਈ। ਸੰਸਕਾਰ ਦੌਰਾਨ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਸਾਥੀ ਹੀ ਮੌਜੂਦ ਸਨ।

ਜੈਪੁਰ ਤੋਂ ਬਾਲੀਵੁੱਡ ਤੱਕ ਦਾ ਸਫ਼ਰ

ਅਸਰਾਨੀ ਦਾ ਪੂਰਾ ਨਾਮ ਗੋਵਰਧਨ ਅਸਰਾਨੀ (Govardhan Asrani) ਸੀ। 1 ਜਨਵਰੀ 1941 ਨੂੰ ਉਹ ਜੈਪੁਰ ਦੇ ਇੱਕ ਸਿੰਧੀ ਪਰਿਵਾਰ ਵਿੱਚ ਜੰਮੇ ਸਨ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਜੇਵਿਅਰ ਸਕੂਲ ਤੋਂ ਅਤੇ ਗ੍ਰੈਜੂਏਸ਼ਨ ਰਾਜਸਥਾਨ ਕਾਲਜ ਤੋਂ ਪੂਰੀ ਕੀਤੀ। ਪੜ੍ਹਾਈ ਦੌਰਾਨ ਉਨ੍ਹਾਂ ਨੇਆਲ ਇੰਡੀਆ ਰੇਡੀਓ (All India Radio) ‘ਤੇ ਵਾਇਸ ਆਰਟਿਸਟ ਵਜੋਂ ਕੰਮ ਕਰਦਿਆਂ ਆਪਣਾ ਗੁਜ਼ਾਰਾ ਕੀਤਾ।
ਸਾਲ 1967 ਵਿੱਚ ਫ਼ਿਲਮ ਹਰੇ ਕਾਂਚ ਦੀ ਚੂੜੀਆਂ (Hare Kanch Ki Choodiyan) ਨਾਲ ਉਨ੍ਹਾਂ ਨੇ ਫਿਲਮ ਉਦਯੋਗ ਵਿੱਚ ਡੈਬਿਊ ਕੀਤਾ ਸੀ।

ਸ਼ੋਲੇ ਦਾ ਜੇਲਰ — ਲੋਕਪ੍ਰਿਯਤਾ ਦੀ ਮਿਸਾਲ

ਅਸਰਾਨੀ ਨੇ ਆਪਣੇ ਕਰੀਅਰ ਵਿੱਚ 350 ਤੋਂ ਵਧ ਫਿ਼ਲਮਾਂ ਕੀਤੀਆਂ। ਪਰ ਫ਼ਿਲਮਸ਼ੋਲੇ (Sholay) ਵਿੱਚ ਉਨ੍ਹਾਂ ਦਾ ਜੇਲਰ ਦਾ ਕਿਰਦਾਰ ਅਜਿਹਾ ਸੀ ਜੋ ਅੱਜ ਵੀ ਸਿਨੇਮਾਪ੍ਰੇਮੀਆਂ ਨੂੰ ਯਾਦ ਹੈ। ਉਨ੍ਹਾਂ ਦੀ ਪ੍ਰਸਿੱਧ ਲਾਈਨ — “ਅਸੀਂ ਅੰਗਰੇਜ਼ਾਂ ਦੇ ਜ਼ਮਾਨੇ ਦੇ ਜੇਲਰ ਹਾਂ” — ਬਾਲੀਵੁੱਡ ਦੇ ਇਤਿਹਾਸ ਵਿੱਚ ਕਲਾਸਿਕ ਡਾਇਲਾਗ ਬਣ ਗਈ।
ਉਨ੍ਹਾਂ ਨੇ ਮੇਰੇ ਆਪਣੇ, ਕੋਸ਼ਿਸ਼, ਬਾਵਰਚੀ, ਅਭਿਮਾਨ ਅਤੇ ਚੁਪਕੇ ਚੁਪਕੇ ਵਰਗੀਆਂ ਕਲਾਸਿਕ ਫ਼ਿਲਮਾਂ ਵਿੱਚ ਬੇਮਿਸਾਲ ਅਦਾਕਾਰੀ ਕੀਤੀ।

ਨਿਰਦੇਸ਼ਕ ਵਜੋਂ ਵੀ ਮਿਲੀ ਪਹਿਚਾਣ

ਅਸਰਾਨੀ ਨੇ ਸਿਰਫ਼ ਅਦਾਕਾਰੀ ਹੀ ਨਹੀਂ, ਸਗੋਂ ਨਿਰਦੇਸ਼ਨ ਦੇ ਖੇਤਰ ਵਿੱਚ ਵੀ ਆਪਣੀ ਰਚਨਾਤਮਕ ਸ਼ਮੂਲੀਅਤ ਦਿਖਾਈ। ਉਨ੍ਹਾਂ ਨੇ ਫ਼ਿਲਮ ਚਲਾ ਮੁਰਾਰੀ ਹੀਰੋ ਬਣਨੇ (Chala Murari Hero Banne) ਦੀ ਲਿਖਤ, ਨਿਰਦੇਸ਼ਨ ਅਤੇ ਅਦਾਕਾਰੀ ਤਿੰਨਾਂ ਜਿੰਮੇਦਾਰੀਆਂ ਸੰਭਾਲੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਜਰਾਤੀ ਸਿਨੇਮਾ ਵਿੱਚ ਛੇ ਫ਼ਿਲਮਾਂ ਦਾ ਨਿਰਦੇਸ਼ਨ ਕਰਕੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ।

ਨਵੇਂ ਦੌਰ ਵਿੱਚ ਉਨ੍ਹਾਂ ਨੇ ਹੇਰਾ ਫੇਰੀ, ਹਲਚਲ ਵਰਗੀਆਂ ਫਿਲਮਾਂ ਨਾਲ ਦੁਬਾਰਾ ਪ੍ਰਸਿੱਧੀ ਹਾਸਲ ਕੀਤੀ।

ਪਰਿਵਾਰਕ ਜੀਵਨ ਤੇ ਵਿਰਾਸਤ

LPTV/Chandigarh
Just Now