ਲਾਈਵ ਪੰਜਾਬੀ ਟੀਵੀ ਬਿਊਰੋ : ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਵਿਚ ਲੋੜੀਂਦੇ ਗੈਂ ">
Online Classes : ਛੁੱਟੀਆਂ ਤੋਂ ਬਾਅਦ ਪੰਜਾਬ ਦੇ ਸਕੂਲਾਂ 'ਚ ਨਵੇਂ ਹੁਕਮ ਜਾਰੀ, ਆਨਲਾਈਨ ਲੱਗਣੀਆਂ ਕਲਾਸਾਂ    America 'ਚ ਇਕ ਹੋਰ ਹਮਲਾ, ਨਾਈਟ ਕਲੱਬ 'ਚ 11 ਲੋਕਾਂ ਨੂੰ ਮਾਰੀ ਗੋਲੀ, ਦਹਿਸ਼ਤ ਦਾ ਮਾਹੌਲ    Jasvir Singh Garhi: ਬਸਪਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਆਮ ਆਦਮੀ ਪਾਰਟੀ 'ਚ ਸ਼ਾਮਲ    2000 Rupee Notes : ਅਜੇ ਵੀ ਲੋਕਾਂ ਦੇ ਕੋਲ ਹਨ 2000 ਰੁਪਏ ਦੇ ਕਰੋੜਾਂ ਨੋਟ, ਆਰਬੀਆਈ ਨੇ ਕੀਤਾ ਵੱਡਾ ਖੁਲਾਸਾ, ਅੰਕੜੇ ਕੀਤੇ ਪੇਸ਼    ਨਵੇਂ ਸਾਲ ਦੀ ਸ਼ੁਰੂਆਤ 'ਚ Jalandhar ਦੀ ਨਿਊ ਡਿਫੈਂਸ ਕਾਲੋਨੀ 'ਚ ਚੱਲੀ ਗੋਲੀ, ਫਾਈਨਾਂਸਰ ਦੀ ਮੌਤ    New Orleans 'ਚ ਨਵੇਂ ਸਾਲ ਦੇ ਜਸ਼ਨ ਦੌਰਾਨ Terrorist Attack, ਹੁਣ ਤੱਕ 15 ਦੀ ਮੌਤ, 30 ਤੋਂ ਵੱਧ ਜ਼ਖਮੀ, ਟਰੱਕ 'ਚੋਂ ਮਿਲਿਆ ਆਈਐੱਸਆਈਐੱਸ ਦਾ ਝੰਡਾ    Farmer Protest : ਕਿਸਾਨਾਂ ਦੇ ਹੱਕ 'ਚ ਆਇਆ America, ਔਬਰਨ 'ਚ ਕਿਸਾਨੀ ਧਰਨਾ ਦੂਜੇ ਹਫਤੇ ਵੀ ਰਿਹਾ ਜਾਰੀ     PSEB ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀ, ਜਾਣੋ ਕਦੋਂ ਸ਼ੁਰੂ ਹੋਣਗੀਆਂ ਵੋਕੇਸ਼ਨਲ-NSQF ਵਿਸ਼ਿਆਂ ਦੀਆਂ ਪ੍ਰੀਖਿਆਵਾਂ    Happy New Year 2025 Bothell; ਗੁਰੂਘਰ ਨਤਮਸਤਕ ਹੋ ਕੇ ਵੱਡੀ ਗਿਣਤੀ 'ਚ ਸੰਗਤ ਨੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ    Bajaj Auto ਨੇ ਲਾਂਚ ਕੀਤੀ ਹੁਣ ਤੱਕ ਦੀ ਸਭ ਤੋਂ ਦਿਲਚਸਪ ਚੇਤਕ 'Flagship 35 Series'   
ਮੁੰਬਈ ਪੁਲਿਸ ਵੱਲੋਂ ਅਮਰੀਕਾ ਤੋਂ Lawrence Bishnoi ਦੇ ਭਰਾ ਅਨਮੋਲ ਬਿਸ਼ਨੋਈ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ, ਰੈੱਡ ਕਾਰਨਰ ਨੋਟਿਸ ਜਾਰੀ
November 2, 2024
Mumbai-Police-Starts-Process-To-

Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਵਿਚ ਲੋੜੀਂਦੇ ਗੈਂਗਸਟਰ Lawrence Bishnoi ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੁੰਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਅਦਾਲਤ ਨੇ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ ਅਤੇ ਉਸ ਨੂੰ ਵਿਦੇਸ਼ 'ਚ ਤਲਾਸ਼ ਕਰਨ ਲਈ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ।


ਮੁੰਬਈ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਪਚਾਰਿਕਤਾਵਾਂ ਨੂੰ ਪੂਰਾ ਕਰਨ ਲਈ ਕੁਝ ਅਦਾਲਤੀ ਦਸਤਾਵੇਜ਼ਾਂ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਲਈ ਇਕ ਰਸਮੀ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਇੱਕ ਰੈੱਡ ਕਾਰਨਰ ਨੋਟਿਸ ਇਕ ਇੰਟਰਪੋਲ ਮੈਂਬਰ ਦੇਸ਼ ਦੁਆਰਾ ਇਕ ਲੋੜੀਂਦੇ ਅਪਰਾਧੀ ਨੂੰ ਲੱਭਣ ਅਤੇ ਗ੍ਰਿਫਤਾਰ ਕਰਨ ਲਈ ਕੀਤੀ ਗਈ ਬੇਨਤੀ ਹੈ। ਅਪਰਾਧ ਸ਼ਾਖਾ ਦੇ ਅਧਿਕਾਰੀ ਨੇ ਕਿਹਾ ਕਿ ਵਾਰੰਟ ਤੋਂ ਇਲਾਵਾ, ਹਵਾਲਗੀ ਪ੍ਰਕਿਰਿਆ ਨੂੰ ਰਸਮੀ ਬਣਾਉਣ ਲਈ ਪੁਲਿਸ ਨੂੰ ਅਦਾਲਤੀ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਦੀ ਵੀ ਲੋੜ ਹੈ।

Mumbai Police Starts Process To Bring Back Lawrence Bishnoi s Brother Anmol Bishnoi From America

local advertisement banners
Comments


Recommended News
Popular Posts
Just Now
The Social 24 ad banner image