December 9, 2024
Admin / Punjab
ਭੋਪਾਲ ਸਿੰਘ, ਬਟਾਲਾ : ਪੰਜਾਬ ਦੇ ਬਟਾਲੇ ਵਿਚ ਟਰੈਫਿਕ ਪੁਲਿਸ ਨੇ ਨਾਕੇਬੰਦੀ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਬਟਾਲਾ ਟਰੈਫਿਕ ਪੁਲਿਸ ਵਲੋਂ ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਦੀ ਅਗਵਾਹੀ ਹੇਠ ਜਲੰਧਰ ਰੋਡ 'ਤੇ ਨਾਕੇਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਜਿਹਨਾਂ ਵਾਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਜਾਂ ਫਿਰ ਕੋਈ ਹੋਰ ਕਮੀ ਸੀ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਸੀ। ਉਸੇ ਦੌਰਾਨ ਇਕ ਕਾਲੀ ਸਕਾਰਪੀਓ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਸਕਾਰਪੀਓ ਚਾਲਕ ਨੇ ਸਕਾਰਪੀਓ ਭਜਾ ਲਈ ਇਹ ਸਭ ਦੇਖਦੇ ਹੋਏ ਬਟਾਲਾ ਟਰੈਫਿਕ ਪੁਲਿਸ ਦੇ ਇੰਚਾਰਜ ਵਲੋਂ ਵੀ ਸਕਾਰਪੀਓ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਸਤੇ ਵਿਚ ਸਕਾਰਪੀਓ ਨੂੰ ਘੇਰ ਲਿਆ ਅਤੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਸਕਾਰਪੀਓ ਦੀ ਅੱਗੇ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਅਤੇ ਸਾਰੇ ਸ਼ੀਸ਼ਿਆਂ 'ਤੇ ਕਾਲੀਆਂ ਜਾਲੀਆਂ ਲੱਗਾ ਰੱਖੀਆਂ ਸੀ ਅਤੇ ਜਦੋਂ ਸਕਾਰਪੀਓ ਚਾਲਕ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਹ ਖੁਦ ਬਟਾਲਾ ਪੁਲਿਸ ਦਾ ਹੀ ਮੁਲਾਜ਼ਮ ਨਿਕਲਿਆ। ਉਸਦੇ ਕੋਲੋ ਉਸਦਾ ਪੁਲਿਸ ਆਈਡੀ ਕਾਰਡ ਵੀ ਬਰਾਮਦ ਹੋਇਆ ਅਤੇ ਸਕਾਰਪੀਓ ਉੱਤੇ ਵੀ ਪੰਜਾਬ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ।
ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਸੁਰਿੰਦਰ ਸਿੰਘ
ਇਸ ਸਬੰਧੀ ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਚਾਹੇ ਸਕਾਰਪੀਓ ਚਾਲਕ ਪੁਲਿਸ ਮੁਲਾਜ਼ਮ ਹੈ ਪਰ ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਇਸ ਲਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
When The Police Officer Saw The Police Checkpoint And Chased Away The Black Scorpio