ਲੁਧਿਆਣਾ 'ਚ ਪ੍ਰਾਇਮਰੀ ਸਕੂਲ ਦੇ 5 ਅਧਿਆਪਕ ਮੁਅੱਤਲ
April 17, 2025

ਚੰਡੀਗੜ੍ਹ, 17 ਅਪ੍ਰੈਲ 2025: ਲੁਧਿਆਣਾ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜ ਪ੍ਰਾਇਮਰੀ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਹੈ ਜੋ ਬੂਥ ਲੈਵਲ ਅਫਸਰਾਂ ਵਜੋਂ ਡਿਊਟੀ 'ਤੇ ਨਹੀਂ ਆਏ ਸਨ। ਏਡੀਸੀ ਕਮ ਚੋਣ ਰਜਿਸਟ੍ਰੇਸ਼ਨ ਅਫਸਰ ਨੇ ਇਹ ਹੁਕਮ ਜਾਰੀ ਕੀਤਾ ਹੈ। ਜੇਕਰ ਅਧਿਆਪਕ ਫਿਰ ਵੀ ਡਿਊਟੀ 'ਤੇ ਜੁਆਇਨ ਕਰਦੇ ਹਨ, ਤਾਂ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਜਾਵੇਗਾ।
ਇਨ੍ਹਾਂ ਅਧਿਆਪਕਾਂ ਨੇ 15 ਅਪ੍ਰੈਲ ਨੂੰ ਡਿਊਟੀ ਜੁਆਇਨ ਕਰਨੀ ਸੀ ਪਰ ਡਿਊਟੀ ਜੁਆਇਨ ਨਹੀਂ ਕੀਤੀ। ਜਿਸ ਕਾਰਨ ਉਸਨੂੰ ਅਗਲੇ ਹੀ ਦਿਨ ਮੁਅੱਤਲ ਕਰਨ ਲਈ ਕਿਹਾ। ਸੁਨੇਤ ਪ੍ਰਾਇਮਰੀ ਸਕੂਲ 'ਚ 1050 ਬੱਚੇ ਪੜ੍ਹਦੇ ਹਨ। ਸਕੂਲ 'ਚ 23 ਅਧਿਆਪਕ ਤਾਇਨਾਤ ਹਨ। ਇੱਥੇ 6 ਅਧਿਆਪਕਾਂ ਦੀ ਡਿਊਟੀ ਲਗਾਈ ਗਈ ਸੀ, ਜਿਨ੍ਹਾਂ 'ਚੋਂ ਇੱਕ ਨੇ ਡਿਊਟੀ ਜੁਆਇਨ ਕਰ ਲਈ ਸੀ।
5 Primary School Teachers Suspended In Ludhiana
Comments
Recommended News
Popular Posts
Just Now