ਕੈਨੇਡਾ 'ਚ ਪੰਜਾਬੀ ਵਿਦਿਆਰਥਣ ਦੀ ਗੋ.ਲੀ ਲੱਗਣ ਨਾਲ ਮੌ.ਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ    ਭਾਰਤ ਸਰਕਾਰ ਵੱਲੋਂ ਭੁਵਨੇਸ਼ ਕੁਮਾਰ UIDAI ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ    ਕੈਨੇਡਾ 'ਚ ਗੋ.ਲੀ ਲੱਗਣ ਕਾਰਨ 21 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਮੌ.ਤ    ਪੰਜਾਬ ਸਰਕਾਰ ਵੱਲੋਂ ਸੂਬੇ 'ਚ ਮੰਗਲਵਾਰ ਨੂੰ ਜਨਤਕ ਛੁੱਟੀ ਦਾ ਐਲਾਨ    ਪੰਜਾਬ ਦੇ ਸਕੂਲਾਂ 'ਚ ਸਖ਼ਤ ਹੁਕਮ ਜਾਰੀ, ਇਨ੍ਹਾਂ ਚੀਜ਼ਾਂ 'ਤੇ ਲੱਗੀ ਪਾਬੰਦੀ    GT ਬਨਾਮ DC: ਪਹਿਲੇ ਮੈਚ 'ਚ ਗੁਜਰਾਤ ਟਾਈਟਨਸ ਦਾ ਦਿੱਲੀ ਕੈਪੀਟਲਜ਼ ਨਾਲ ਮੁਕਾਬਲਾ    ਮੌਸਮ ਵਿਭਾਗ ਵੱਲੋਂ ਦੇਸ਼ ਦੇ 20 ਸੂਬਿਆਂ ਭਾਰੀ ਮੀਂਹ ਦੀ ਚੇਤਾਵਨੀ    ਪੂਰਬੀ ਦਿੱਲੀ 'ਚ ਛੇ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ, ਚਾਰ ਜਣਿਆਂ ਦੀ ਮੌਤ    ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ 69 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ    ਸ਼ਾਨਨ ਪਾਵਰ ਪ੍ਰੋਜੈਕਟ ਪੰਜਾਬ ਰਾਜ ਦੀ ਮਲਕੀਅਤ, ਹਿਮਾਚਲ ਦਾ ਹੱਕ ਨਹੀਂ: ਹਰਭਜਨ ਸਿੰਘ ਈਟੀਓ    
ਪੂਰਬੀ ਦਿੱਲੀ 'ਚ ਛੇ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ, ਚਾਰ ਜਣਿਆਂ ਦੀ ਮੌਤ
April 19, 2025
Major-Accident-Due-To-Collapse-O

ਦਿੱਲੀ, 19 ਅਪ੍ਰੈਲ 2025: Building collapses In Delhi: ਪੂਰਬੀ ਦਿੱਲੀ ਦੇ ਮੁਸਤਫਾਬਾਦ ਇਲਾਕੇ 'ਚ ਇੱਕ ਛੇ ਮੰਜ਼ਿਲਾ ਇਮਾਰਤ ਢਹਿ ਗਈ ਹੈ। ਇਸ ਹਾਦਸੇ 'ਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਦਿੱਲੀ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਅਜੇ ਵੀ ਬਚਾਅ ਕਾਰਜ ਜਾਰੀ ਹੈ।

ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਢਹਿ ਗਈ ਇਮਾਰਤ 'ਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਵਧੀਕ ਪੁਲਿਸ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਸ਼ਾਮ ਵਾਪਰੀ। ਵਧੀਕ ਪੁਲਿਸ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਸ਼ਾਮ ਵਾਪਰੀ। ਸਾਨੂੰ ਸ਼ਾਮ 7 ਵਜੇ ਜਾਣਕਾਰੀ ਮਿਲੀ। ਮੌਕੇ 'ਤੇ ਪਹੁੰਚਣ 'ਤੇ ਪਤਾ ਲੱਗਾ ਕਿ ਧੂੜ ਭਰੀ ਹਨੇਰੀ ਕਾਰਨ ਇੱਕ ਛੇ ਮੰਜ਼ਿਲਾ ਇਮਾਰਤ ਢਹਿ ਗਈ ਸੀ

ਪਿਛਲੇ ਹਫ਼ਤੇ ਵੀ ਧੂੜ ਭਰੀ ਹਨੇਰੀ ਕਾਰਨ ਮਧੂ ਵਿਹਾਰ ਪੁਲਿਸ ਸਟੇਸ਼ਨ ਨੇੜੇ ਇੱਕ ਨਿਰਮਾਣ ਅਧੀਨ ਇਮਾਰਤ ਢਹਿ ਗਈ ਸੀ ਜਿਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੋ ਜ਼ਖਮੀ ਹੋ ਗਏ ਸਨ।

ਡਿਵੀਜ਼ਨਲ ਫਾਇਰ ਅਫਸਰ ਰਾਜੇਂਦਰ ਅਟਵਾਲ ਨੇ ਕਿਹਾ ਕਿ ਸਾਨੂੰ ਸਵੇਰੇ 2:50 ਵਜੇ ਦੇ ਕਰੀਬ ਇੱਕ ਘਰ ਦੇ ਢਹਿਣ ਦੀ ਸੂਚਨਾ ਮਿਲੀ। ਟੀਮ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਪੂਰੀ ਇਮਾਰਤ ਢਹਿ ਗਈ ਸੀ। ਸਾਨੂੰ ਮਲਬੇ ਹੇਠ ਲੋਕਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ। ਐਨਡੀਆਰਐਫ ਅਤੇ ਦਿੱਲੀ ਫਾਇਰ ਸਰਵਿਸ ਦੀਆਂ ਟੀਮਾਂ ਬਚਾਅ ਲਈ ਇਕੱਠੇ ਕੰਮ ਕਰ ਰਹੀਆਂ ਹਨ।

ਇਮਾਰਤ ਡਿੱਗਣ ਦੀ ਘਟਨਾ ਇੱਕ ਸਥਾਨਕ ਵਿਅਕਤੀ ਦੇ ਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ 10 ਲੋਕਾਂ ਨੂੰ ਬਚਾ ਲਿਆ ਗਿਆ ਹੈ।

Read More: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਲੁਕੇ ਹੋਏ ਨਕਸਲੀਆਂ ਨੂੰ ਅਪੀਲ

Major Accident Due To Collapse Of Six storey Building In East Delhi Four Dead

local advertisement banners
Comments


Recommended News
Popular Posts
Just Now