April 6, 2026
‘ਹੋਰਮੁਜ਼ ਜਲਡਮਰੂ ਖੋਲ੍ਹੋ, ਨਹੀਂ ਤਾਂ ਨਰਕ ਵਰਗੇ ਹਾਲਾਤ ਹੋਣਗੇ…’
, ਟਰੰਪ ਦੀਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਲਈ ਅਪਮਾਨਜਨਕ ਸ਼ਬਦ ਵਰਤਦੇ ਹੋਏ ਹੋਰਮੁਜ਼ ਜਲਡਮਰੂ ਨਾ ਖੋਲ੍ਹਣ ‘ਤੇ ਵੱਡੇ ਹਮਲੇ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਈਰਾਨ ਨੇ ਹੋਰਮੁਜ਼ ਜਲਡਮਰੂ ਨਹੀਂ ਖੋਲ੍ਹਿਆ ਤਾਂ ਉਹ ਉਸ ਨੂੰ ਨਰਕ ਬਣਾ ਦੇਣਗੇ। ਉਨ੍ਹਾਂ ਈਰਾਨ ਵਿੱਚ ਪਾਵਰ ਪਲਾਂਟਾਂ ਅਤੇ ਪੁਲਾਂ ‘ਤੇ ਹਮਲਾ ਕਰਨ ਦੀ ਵੀ ਗੱਲ ਕਹੀ।
ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਲਿਖਿਆ, “ਈਰਾਨ ਵਿਚ ਮੰਗਲਵਾਰ ਨੂੰ ਪਾਵਰ ਪਲਾਂਟ ਡੇ ਅਤੇ ਬ੍ਰਿਜ ਡੇ ਇੱਕੱਠੇ ਹੋਵੇਗਾ ਯਾਨੀ ਹਮਲਾ ਹੋਵੇਗਾ। ਈਰਾਨ ਹੋਰਮੁਜ ਖੋਲ੍ਹ ਦੇਵੇ, ਨਹੀਂ ਤਾਂ ਨਰਕ ਵਰਗੇ ਹਲਾਤਾਂ ਵਿਚ ਪਹੁੰਚ ਜਾਏਗਾ”
ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਈਰਾਨ ‘ਤੇ ਹਮਲੇ ਦੀ ਸਮਾਂ ਸੀਮਾ ਵਧਾਉਣ ਦਾ ਸੰਕੇਤ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਿਖਿਆ, “ਮੰਗਲਵਾਰ ਰਾਤ8 ਵਜੇ (ਪੂਰਬੀ ਸਮਾਂ) ਹੈ।” ਟਰੰਪ ਦੀ ਪੋਸਟ ਨੂੰ ਈਰਾਨ ‘ਤੇ ਅਮਰੀਕੀ ਹਮਲੇ ਦੀ ਸਮਾਂ ਸੀਮਾ ਵਜੋਂ ਦੇਖਿਆ ਜਾ ਰਿਹਾ ਹੈ।
ਵੀਰਵਾਰ ਨੂੰ ਅਮਰੀਕਾ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਨੂੰ ਕਰਜ ਸ਼ਹਿਰ ਨਾਲ ਜੋੜਨ ਵਾਲੇB1 ਹਾਈਵੇਅ ਪੁਲ ‘ਤੇ ਹਮਲਾ ਕੀਤਾ। ਇਹ ਪੁਲ ਇਸ ਸਾਲ ਖੋਲ੍ਹਿਆ ਗਿਆ ਸੀ ਅਤੇ ਇਸ ਨੂੰ ਮੱਧ ਪੂਰਬ ਦਾ ਸਭ ਤੋਂ ਉੱਚਾ ਪੁਲ ਮੰਨਿਆ ਜਾਂਦਾ ਹੈ। ਇਸ ਲਗਭਗ1,050 ਮੀਟਰ ਲੰਬੇ ਅਤੇ136 ਮੀਟਰ ਉੱਚੇ ਪੁਲ ਨੂੰ ਬਣਾਉਣ ‘ਤੇ ਲਗਭਗ400 ਮਿਲੀਅਨ ਡਾਲਰ (ਲਗਭਗ3,800 ਕਰੋੜ ਰੁਪਏ) ਖਰਚ ਕੀਤੇ ਗਏ ਸਨ।
ਈਰਾਨ ਨੇ ਟਰੰਪ ਦੇ48 ਘੰਟਿਆਂ ਦੇ ਅੰਦਰ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਦੇ ਅਲਟੀਮੇਟਮ ਨੂੰ ਰੱਦ ਕਰ ਦਿੱਤਾ ਹੈ। ਈਰਾਨੀ ਫੌਜ ਨੇ ਕਿਹਾ ਹੈ ਕਿ ਅਮਰੀਕਾ ਬੇਵੱਸੀ ਅਤੇ ਘਬਰਾਹਟ ਕਾਰਨ ਧਮਕੀਆਂ ਦੇ ਰਿਹਾ ਹੈ। ਟਰੰਪ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਜਾਂ ਸਮਝੌਤਾ ਕਰਨ ਲਈ ਅਲਟੀਮੇਟਮ ਦਿੱਤਾ ਸੀ। ਉਸ ਨੇ ਕਿਹਾ ਕਿ ਸਮਾਂ ਖਤਮ ਹੋ ਰਿਹਾ ਹੈ ਅਤੇ ਅਜਿਹਾ ਕਰਨ ਵਿੱਚ ਅਸਫਲ ਰਹਿਣ ਨਾਲ ਈਰਾਨ ਦੇ ਊਰਜਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।
Donald Tramp