April 7, 2026
ਹਲਵਾਰਾ ਏਅਰਪੋਰਟ ਤੋਂ ਉਡਾਣਾਂ ਦਾ ਸਮਾਂ ਬਦਲਿਆ
ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ15 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਉਡਾਣਾਂ ਦੇ ਸਮੇਂ ਵਿੱਚ ਏਅਰ ਇੰਡੀਆ ਨੇ ਵੱਡਾ ਬਦਲਾਅ ਕੀਤਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਦੇ ਉਦਯੋਗਪਤੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਵੇਰ ਦੀ ਫਲਾਈਟ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਲੁਧਿਆਣਾ ਤੋਂ ਦਿੱਲੀ ਲਈ ਪਹਿਲੀ ਫਲਾਈਟ ਸਵੇਰੇ7:55 ਦੀ ਬਜਾਏ10:25 ’ਤੇ ਰਵਾਨਾ ਹੋਵੇਗੀ।
ਪਹਿਲੀ ਫਲਾਈਟ ਦਿੱਲੀ ਤੋਂ ਸਵੇਰੇ7:55 ’ਤੇ ਉਡਾਣ ਭਰੇਗੀ ਅਤੇ9:45 ਤੇ ਹਲਵਾਰਾ ਪਹੁੰਚੇਗੀ। ਲੁਧਿਆਣਾ (ਹਲਵਾਰਾ) ਤੋਂ ਇਹ ਫਲਾਈਟ ਸਵੇਰੇ10:25 ‘ਤੇ ਰਵਾਨਾ ਹੋ ਕੇ11:40 ‘ਤੇ ਦਿੱਲੀ ਪਹੁੰਚੇਗੀ।
ਕਿਉਂ ਹੋਇਆ ਬਦਲਾਅ?
ਕੇਂਦਰੀ ਮੰਤਰੀ ਬਿੱਟੂ ਨੇ ਦੱਸਿਆ ਕਿ ਪਹਿਲਾਂ ਦਿੱਲੀ ਤੋਂ ਫਲਾਈਟ ਦਾ ਸਮਾਂ ਸਵੇਰੇ5:55 ਵਜੇ ਸੀ, ਜੋ ਕਿ ਬਹੁਤ ਜਲਦੀ ਸੀ। ਕਾਰੋਬਾਰੀਆਂ ਦਾ ਕਹਿਣਾ ਸੀ ਕਿ ਇੰਨੀ ਜਲਦੀ ਦਿੱਲੀ ਤੋਂ ਫਲਾਈਟ ਫੜਨਾ ਅਤੇ ਲੁਧਿਆਣਾ ਵਿੱਚ ਸਵੇਰੇ7 ਵਜੇ ਮਹਿਮਾਨਾਂ ਨੂੰ ਰਿਸੀਵ ਕਰਨਾ ਮੁਸ਼ਕਿਲ ਸੀ। ਇਸ ਤੋਂ ਇਲਾਵਾ ਵਿਦੇਸ਼ੀ ਉਡਾਣਾਂ (Connecting Flights) ਦੇ ਸਮੇਂ ਵਿੱਚ ਵੀ ਕਾਫ਼ੀ ਅੰਤਰ ਆ ਰਿਹਾ ਸੀ। ਇਨ੍ਹਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਸ਼ਡਿਊਲ ਨੂੰ ’ਪਬਲਿਕ ਫ੍ਰੈਂਡਲੀ’ ਬਣਾਇਆ ਗਿਆ ਹੈ।
ਸ਼ਾਮ ਦੀਆਂ ਉਡਾਣਾਂ ਦਾ ਸਮਾਂ
ਸ਼ਾਮ ਦੀਆਂ ਉਡਾਣਾਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਤੋਂ ਫਲਾਈਟ ਦੁਪਹਿਰ12:55 ’ਤੇ ਚੱਲੇਗੀ ਅਤੇ2:10 ’ਤੇ ਲੁਧਿਆਣਾ ਪਹੁੰਚੇਗੀ। ਵਾਪਸੀ ‘ਤੇ ਇਹ ਦੁਪਹਿਰ2:40 ’ਤੇ ਦਿੱਲੀ ਲਈ ਉਡਾਣ ਭਰੇਗੀ ਅਤੇ3:55 ’ਤੇ ਪਹੁੰਚੇਗੀ। ਏਅਰ ਇੰਡੀਆ ਜਲਦੀ ਹੀ ਆਪਣੇ ਬੁਕਿੰਗ ਸਿਸਟਮ ਵਿੱਚ ਨਵਾਂ ਸ਼ਡਿਊਲ ਅਪਡੇਟ ਕਰ ਦੇਵੇਗੀ।
Halwara Airport