April 7, 2026
ਡਾ. ਨਵਜੋਤ ਕੌਰ ਸਿੱਧੂ ਨੇ ਬਣਾਈ ਨਵੀਂ ਪਾਰਟੀ
ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਇਕ ਨਵੀਂ ਪਾਰਟੀ ਬਣਾ ਲਈ ਹੈ। ਨਵਜੋਤ ਕੌਰ ਸਿੱਧੂ ਨੇ ਆਪਣੇ ਐਕਸ ਹੈਂਡਲ'ਤੇ ਇਕ ਪੋਸਟ ਵਿਚ ਨਵੀਂ ਪਾਰਟੀ ਦਾ ਐਲਾਨ ਕੀਤਾ।
ਨਵਜੋਤ ਕੌਰ ਸਿੱਧੂ ਨੇ ਇਕ ਫੋਟੋ ਪੋਸਟ ਕੀਤੀ, ਜਿਸ ਦੇ ਪਿੱਛੇ ਪਾਰਟੀ ਦਾ ਨਾਂਅ ਲਿਖਿਆ ਸੀ। ਉਨ੍ਹਾਂ ਪੋਸਟ ਵਿਚ ਲਿਖਿਆ, "ਬਹੁਤ ਉਡੀਕਿਆ ਐਲਾਨ।"
ਇਸ ਵਿਚ ਉਨ੍ਹਾਂ ਲਿਖਿਆ ਕਿ ਅਸੀਂ ਰਾਸ਼ਟਰੀ ਪੱਧਰ'ਤੇ ਇਕ ਨਵਾਂ ਵਿਕਲਪ ਬਣਾਉਣ ਲਈ ਕੰਮ ਕੀਤਾ ਹੈ, ਮੌਜੂਦਾ ਰਾਜਨੀਤਕ ਨੇਤਾਵਾਂ ਦੇ ਪ੍ਰਦਰਸ਼ਨ ਦੇ ਮਿਆਰਾਂ ਦਾ ਡੂੰਘਾਈ ਨਾਲ ਅਧਿਐਨ ਅਤੇ ਮੁਲਾਂਕਣ ਕੀਤਾ ਹੈ। ਅਸੀਂ ਸਿਰਫ਼ ਆਪਣੇ ਦੇਸ਼ ਨੂੰ ਆਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੇ ਹਾਂ ਅਤੇ ਲੋਕਾਂ ਨੂੰ ਉਹ ਦੇਣਾ ਚਾਹੁੰਦੇ ਹਾਂ ਜੋ ਉਹ ਅਸਲ ਵਿਚ ਹੱਕਦਾਰ ਹਨ ਅਤੇ ਸਾਡੇ ਤੋਂ ਉਮੀਦ ਕਰਦੇ ਹਨ।
ਡਾ. ਨਵਜੋਤ ਕੌਰ ਨੇ ਇਹ ਪੋਸਟ ਦੇਰ ਰਾਤ ਸੋਸ਼ਲ ਮੀਡੀਆ'ਤੇ ਅਪਲੋਡ ਕੀਤੀ। ਹਾਲਾਂਕਿ ਜਦੋਂ ਉਨ੍ਹਾਂ ਨੇ ਪਾਰਟੀ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਉਨ੍ਹਾਂ ਨਾਲ ਨਹੀਂ ਦਿਖਾਈ ਦਿੱਤੇ। ਨਵਜੋਤ ਕੌਰ ਨੂੰ ਪਿਛਲੇ ਸਾਲ ਕਾਂਗਰਸ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ।
Navjot Kaur Sidhu New Party