ਅੰਮ੍ਰਿਤਪਾਲ ਸਿੰਘ ਦਾ ਮਿਲਿਆ ਦੋ ਦਿਨ ਦਾ ਪੁਲਿਸ ਰਿਮਾਂਡ    ਤਾਪਮਾਨ 42 ਪਾਰ, ਪੰਜਾਬ ‘ਚ ਲੂ ਦਾ ਖਤਰਾ,ਮੌਸਮ ਵਿਭਾਗ ਚੇਤਾਵਨੀ    ਤਾਪਮਾਨ 42 ਪਾਰ, ਪੰਜਾਬ ‘ਚ ਲੂ ਦਾ ਖਤਰਾ,ਮੌਸਮ ਵਿਭਾਗ ਚੇਤਾਵਨੀ    ਪੰਜਾਬ ‘ਚ ਗਰਮੀ ਨੇ ਕਢਾਏ ਵੱਟ, ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਯੈਲੋ ਅਲਰਟ ਜਾਰੀ    ਸਟਾਰਾਂ ਦੀ ਮਾਂ ਹੋ ਕੇ ਮੈਂ ਥਾਣਿਆਂ ਵਿੱਚ ਧੱਕੇ ਖਾ ਰਹੀ ਹਾਂ,ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ    DM ਰੰਧਾਵਾ ਮੌਤ ਮਾਮਲੇ ਨਾਲ ਜੁੜੀ ਖਬਰ, ਕੋਰਟ ਨੇ ਸੁਖਦੇਵ ਸਿੰਘ ਭੁੱਲਰ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਖਾਰਿਜ    ਕੱਲ੍ਹ ਪੰਜਾਬ ਭਰ ’ਚ ਹੋਵੇਗਾ ‘ਬਲੈਕਆਊਟ’, ਗ੍ਰਹਿ ਮੰਤਰਾਲੇ ਨੇ ਨੋਟਿਸ ਜਾਰੀ ਕੀਤੇ ਹੁਕਮ    ਵੱਧ ਸਕਦਾ ਹੈ ਤੇਲ ਸੰਕਟ ! ਈਰਾਨ ਨੇ ਭਾਰਤ ਆ ਰਹੇ ਦੋ ਜਹਾਜ਼ਾਂ 'ਤੇ ਕੀਤੀ ਗੋਲੀਬਾਰੀ, ਕਬਜ਼ੇ 'ਚ ਲਿਆ    ਹੁਣ ਆਨਲਾਈਨ ਗੇਮਾਂ ’ਤੇ ਤਿੱਖੀ ਨਜ਼ਰ ਰੱਖੇਗੀ ਮੋਦੀ ਸਰਕਾਰ    ਪੰਜਾਬ ਵਿਚ 24 ਅਪ੍ਰੈਲ ਨੂੰ ਮੁੜ ਹੋਵੇਗਾ 'ਬਲੈਕਆਊਟ'   
ਪੰਜਾਬ ਚੋਣਾਂ ਲਈ ਕਾਂਗਰਸ ਦੀ ਦਿੱਲੀ ’ਚ ਵੱਡੀ ਮੀਟਿੰਗ! ਜਿੱਤਣ ਵਾਲੇ ਉਮੀਦਵਾਰ ਨੂੰ ਹੀ ਮਿਲੇਗੀ ਟਿਕਟ
April 18, 2026
Congress-Meeting

ਪੰਜਾਬ ਚੋਣਾਂ ਲਈ ਕਾਂਗਰਸ ਦੀ ਦਿੱਲੀ ’ਚ ਵੱਡੀ ਮੀਟਿੰਗ! ਜਿੱਤਣ ਵਾਲੇ ਉਮੀਦਵਾਰ ਨੂੰ ਹੀ ਮਿਲੇਗੀ ਟਿਕਟ


ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਕਾਂਗਰਸ ਦੀ ਦੋ ਰੋਜ਼ਾ ਉੱਚ ਪੱਧਰੀ ਮੀਟਿੰਗ ਹੋਈ। ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਪੂਰਵ ਮੁੱਖ ਮੰਤਰੀ ਭੂਪੇਸ਼ ਬਘੇਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚCWC ਦੇ ਸਾਰੇ ਮੈਂਬਰ ਮੌਜੂਦ ਸਨ। ਬਘੇਲ ਨੇ ਸਾਫ਼ ਕੀਤਾ ਕਿ ਟਿਕਟਾਂ ਦੀ ਵੰਡ ਸਿਰਫ਼ ਸਰਵੇਖਣ ਦੇ ਆਧਾਰ ’ਤੇ ਹੋਵੇਗੀ ਅਤੇ ਜਿੱਤਣ ਵਾਲੇ ਉਮੀਦਵਾਰ ਨੂੰ ਹੀ ਮੈਦਾਨ ਵਿੱਚ ਉਤਾਰਿਆ ਜਾਵੇਗਾ।

ਭੂਪੇਸ਼ ਬਘੇਲ ਨੇ ਆਮ ਆਦਮੀ ਪਾਰਟੀ ’ਤੇ ਤੰਜ਼ ਕੱਸਦਿਆਂ ਕਿਹਾ ਕਿ ਪੰਜਾਬ ਵਿੱਚ ‘ਵਿਕਰਮ-ਬੇਤਾਲ’ ਵਾਲੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਕਿਹਾ, “ਭਗਵੰਤ ਮਾਨ ਵਿਕਰਮ ਹਨ ਅਤੇ ਦਿੱਲੀ ਵਾਲੇ (ਕੇਜਰੀਵਾਲ, ਸਿਸੋਦੀਆ ਅਤੇ ਹੋਰ) ਬੇਤਾਲ ਵਾਂਗ ਉਨ੍ਹਾਂ ਉੱਪਰ ਲੱਦੇ ਹੋਏ ਹਨ।”

ਰਾਘਵ ਚੱਢਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇੱਕ ਜਣਾ ਉਤਰਿਆ ਹੈ, ਹਾਲਾਤ ਕਾਫ਼ੀ ਖ਼ਰਾਬ ਹਨ। ਦੂਜੇ ਪਾਸੇ, ਉਨ੍ਹਾਂ ਭਾਜਪਾ ਬਾਰੇ ਕਿਹਾ ਕਿ ਉਨ੍ਹਾਂ ਕੋਲ ਪੰਜਾਬ ਵਿੱਚ ਕੋਈ ਲੀਡਰ ਹੀ ਨਹੀਂ ਹੈ।

ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ21 ਤੋਂ30 ਅਪ੍ਰੈਲ ਤੱਕ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ, ਜਿਸ ਵਿੱਚ ਮੱਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਵੀ ਸ਼ਾਮਿਲ ਹੋਣਗੇ। ਮਈ ਮਹੀਨੇ ਤੋਂ ਪਾਰਟੀ ਫੀਲਡ ਵਿੱਚ ਸਰਗਰਮ ਹੋ ਜਾਵੇਗੀ ਅਤੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਬਘੇਲ ਨੇ ਸਪੱਸ਼ਟ ਕੀਤਾ ਕਿ ਪਾਰਟੀ ਬਿਨਾਂ ਕਿਸੇ ‘ਮੁੱਖ ਮੰਤਰੀ ਚਿਹਰੇ’ ਦੇ ਚੋਣਾਂ ਲੜੇਗੀ।

ਆਪ’ ਮੰਤਰੀ ਸੰਜੀਵ ਅਰੋੜਾ ਦੇ ਘਰ ਹੋਈ ਰੇਡ ’ਤੇ ਬਘੇਲ ਨੇ ਕਿਹਾ ਕਿ ਇਹ ‘ਅੰਡਰ ਟੇਬਲ ਡੀਲਿੰਗ’ ਸਿਰੇ ਨਾ ਚੜ੍ਹਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ‘ਊਠ ਨੂੰ ਪਹਾੜ ਦੇ ਥੱਲੇ’ ਲਿਆਉਣਾ ਚਾਹੁੰਦੀ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਜਦੋਂ ਉਹ ਕਾਂਗਰਸ ਦੀ ਤਾਰੀਫ਼ ਕਰਦੇ ਹਨ ਤਾਂ ਉਨ੍ਹਾਂ ਨੂੰ ਨੋਟਿਸ ਭੇਜ ਦਿੱਤਾ ਜਾਂਦਾ ਹੈ।

Congress Meeting

local advertisement banners
Comments


Recommended News
Popular Posts
Just Now